ਨਵੀਂ ਦਿੱਲੀ:ਇਹਨੀਂ ਦਿਨੀਂ ਹਰ ਇਕ ਦੇ ਸਿਰ 'ਤੇ ਕ੍ਰਿਕਟ ਦਾ ਕ੍ਰੇਜ਼ ਹੈ। ਸਭ ਆਪਣੇ ਆਪਣੇ ਪਸੰਦ ਦੇ ਖਿਡਾਰੀਆਂ ਨੂੰ ਦੇਖ ਰਹੇ ਹਨ ਅਤੇ ਕ੍ਰਿਕਟ ਵਿਚ ਓਹਨਾ ਦੀ ਖੇਡ ਦੀ ਸਰਾਹਨਾ ਵੀ ਕਰ ਰਹੇ ਹਨ, ਪਰ ਇਸ ਵੇਲੇ ਭਾਰਤੀ ਖਿਡਾਰੀਆਂ ਤੋਂ ਹੱਟ ਕੇ ਗੱਲ ਕਰੀਏ ਤਾਂ ਇਹਨੀ ਦਿਨੀਂ ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਸ਼ਾਹੀਨ ਸ਼ਾਹ ਅਫਰੀਦੀ ਖ਼ੂਬ ਚਰਚਾ ਵਿੱਚ ਹਨ। ਇਹ ਚਰਚਾ ਹੈ ਪਾਕਿਸਤਾਨ ਸੁਪਰ ਲੀਗ (ਪੀ.ਐੱਸ.ਐੱਲ.) 'ਚ ਆਪਣੀ ਤੂਫਾਨੀ ਗੇਂਦਬਾਜ਼ੀ। ਜੀ ਹਾਂ ਅਫਰੀਦੀ ਆਪਣੇ ਗੇਂਦਬਾਜ਼ੀ ਦੇ ਕਾਰਨਾਮੇ ਕਾਰਨ ਇਕ ਵਾਰ ਫਿਰ ਸੁਰਖੀਆਂ 'ਚ ਆ ਗਏ ਹਨ। ਐਤਵਾਰ ਨੂੰ ਲਾਹੌਰ ਕਲੰਦਰਸ ਅਤੇ ਪੇਸ਼ਾਵਰ ਜਾਲਮੀ ਵਿਚਾਲੇ ਖੇਡੇ ਗਏ ਮੈਚ 'ਚ ਸ਼ਾਹੀਨ ਨੇ ਦੋ ਧਮਾਕੇਦਾਰ ਗੇਂਦਾਂ ਸੁੱਟ ਕੇ ਕ੍ਰਿਕਟ ਜਗਤ 'ਚ ਦਹਿਸ਼ਤ ਪੈਦਾ ਕਰ ਦਿੱਤੀ। ਪਹਿਲੀ ਹੀ ਗੇਂਦ 'ਤੇ ਸ਼ਾਹੀਨ ਨੇ ਪੇਸ਼ਾਵਰ ਦੇ ਬੱਲੇਬਾਜ਼ ਮੁਹੰਮਦ ਹੈਰਿਸ ਦਾ ਬੱਲਾ ਤੋੜ ਦਿੱਤਾ।
ਪਹਿਲਾਂ ਬੱਲਾ ਤੋੜਿਆ ਫਿਰ ਮਾਰਿਆ ਕਲੀਨ ਬੋਲਡ :ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਲਾਹੌਰ ਕਲੰਦਰਜ਼ ਨੇ 240 ਦੌੜਾਂ ਦਾ ਪਹਾੜ ਜਿਹਾ ਸਕੋਰ ਬਣਾਇਆ, ਜਿਸ ਦੇ ਜਵਾਬ 'ਚ ਬੱਲੇਬਾਜ਼ੀ ਕਰਨ ਉਤਰੀ ਪੇਸ਼ਾਵਰ ਦੀ ਟੀਮ ਸ਼ਾਹੀਨ ਦੀ ਰਫਤਾਰ ਦੇ ਸਾਹਮਣੇ ਡਾਵਾਂਡੋਲ ਨਜ਼ਰ ਆਈ। ਸ਼ਾਹੀਨ ਨੇ ਆਪਣੇ ਪਹਿਲੇ ਹੀ ਓਵਰ ਦੀ ਦੂਜੀ ਗੇਂਦ 'ਤੇ ਮੁਹੰਮਦ ਹੈਰਿਸ ਨੂੰ ਕਲੀਨ ਬੋਲਡ ਕਰ ਦਿੱਤਾ। ਜਦੋਂ ਕਿ ਪਹਿਲੀ ਗੇਂਦ ਖੇਡਦੇ ਹੋਏ ਉਸ ਦਾ ਬੱਲਾ ਟੁੱਟ ਗਿਆ। ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਸ਼ਾਹੀਨ ਅਫਰੀਦੀ ਦੀ ਸਪੀਡ ਦੇ ਸਾਹਮਣੇ ਪੇਸ਼ਾਵਰ ਦੇ ਸਾਰੇ ਬੱਲੇਬਾਜ਼ ਪਰੇਸ਼ਾਨ ਨਜ਼ਰ ਆਏ।ਹੈਰਿਸ ਜਿਸ ਤਰ੍ਹਾਂ ਸ਼ਾਹੀਨ ਦੀ ਇੰਨਾ ਹੀ ਨਹੀਂ ਸ਼ਾਹੀਨ ਨੇ ਆਪਣੇ ਤੀਜੇ ਓਵਰ 'ਚ ਬਾਬਰ ਆਜ਼ਮ ਨੂੰ ਵੀ ਆਊਟ ਕਰ ਦਿੱਤਾ। ਇਸ ਦੇ ਨਾਲ ਹੀ ਧਾਕੜ ਬੱਲੇਬਾਜ਼ ਨੂੰ ਵੀ 7 ਦੌੜਾਂ ਦੇ ਮਾਮੂਲੀ ਸਕੋਰ 'ਤੇ ਪੈਵੇਲੀਅਨ ਭੇਜ ਦਿੱਤਾ ਗਿਆ।