ਨਵੀਂ ਦਿੱਲੀ:ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਤੇਜ਼ ਗੇਂਦਬਾਜ਼ ਇਰਫਾਨ ਪਠਾਨ ਅੱਜ ਆਪਣਾ 39ਵਾਂ ਜਨਮਦਿਨ ਮਨਾ ਰਹੇ ਹਨ। ਅੱਜ ਕਲ ਤੁਸੀਂ ਇਰਫਾਨ ਪਠਾਨ ਨੂੰ ਮੈਦਾਨ 'ਤੇ ਕੁਮੈਂਟਰੀ ਕਰਦੇ ਦੇਖ ਸਕਦੇ ਹੋ। ਇਰਫਾਨ ਨੇ ਭਾਰਤ ਲਈ ਗੇਂਦ ਅਤੇ ਬੱਲੇ ਨਾਲ ਕਈ ਮਹੱਤਵਪੂਰਨ ਮੌਕਿਆਂ 'ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਦੇ ਜਨਮਦਿਨ 'ਤੇ ਸਾਬਕਾ ਭਾਰਤੀ ਬੱਲੇਬਾਜ਼ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੇ ਉਨ੍ਹਾਂ ਨੂੰ ਅਨੋਖੇ ਤਰੀਕੇ ਨਾਲ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ। ਜੋ ਸੋਸ਼ਲ ਮੀਡੀਆ 'ਤੇ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ।
ਸਚਿਨ ਤੇਂਦੁਲਕਰ ਨੇ ਆਪਣੇ ਅਧਿਕਾਰਤ ਐਕਸ ਅਕਾਊਂਟ ਤੋਂ ਪੋਸਟ ਕਰਕੇ ਇਰਫਾਨ ਪਠਾਨ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ। ਸਚਿਨ ਨੇ ਲਿਖਿਆ, 'ਜਨਮਦਿਨ ਮੁਬਾਰਕ ਇਰਫਾਨ। ਮਸਤੀ ਕਰੋ ਅਤੇ ਨੱਚਦੇ ਰਹੋ ਕਿਉਂਕਿ, 'ਝੂਮੇ ਜੋ ਪਠਾਨ, ਮਹਿਫਲ ਹੀ ਲੁੱਟ ਜਾਏ'। ਸਚਿਨ ਵੱਲੋਂ ਇਸ ਵਧਾਈ ਸੰਦੇਸ਼ ਨੂੰ ਪੋਸਟ ਕਰਨ ਤੋਂ ਬਾਅਦ ਇਹ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।