ਐਡੀਲੇਡ:ਟੀ 20 ਵਿਸ਼ਵ ਕੱਪ (T20 World Cup 2022) 'ਚ ਐਤਵਾਰ ਨੂੰ ਗਰੁੱਪ ਪੜਾਅ ਦਾ ਆਖਰੀ ਦਿਨ ਹੈ। ਦਿਨ ਦਾ ਪਹਿਲਾ ਮੈਚ ਦੱਖਣੀ ਅਫਰੀਕਾ ਅਤੇ ਨੀਦਰਲੈਂਡ ਵਿਚਾਲੇ ਖੇਡਿਆ (South Africa vs Nederlands) ਗਿਆ। ਇਸ ਮੈਚ ਵਿੱਚ ਨੀਦਰਲੈਂਡ ਨੇ ਦੱਖਣੀ ਅਫਰੀਕਾ ਨੂੰ ਹਰਾਇਆ ਸੀ। ਨੀਦਰਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 158 ਦੌੜਾਂ ਬਣਾਈਆਂ। ਇਸ ਤੋਂ ਬਾਅਦ ਅਫਰੀਕਾ ਦੇ ਬੱਲੇਬਾਜ਼ 145 ਦੌੜਾਂ ਤੱਕ ਹੀ ਸੀਮਤ ਰਹੇ। ਦੱਖਣੀ ਅਫਰੀਕਾ ਦੀ ਇਸ ਹਾਰ ਤੋਂ ਬਾਅਦ ਪਾਕਿਸਤਾਨ ਲਈ ਸੈਮੀਫਾਈਨਲ ਦੀ ਉਮੀਦ ਅਜੇ ਬਾਕੀ ਹੈ।
ਇਹ ਵੀ ਪੜੋ:ਇਸ ਕਿਸਾਨ ਨੇ ਪਿਛਲੇ ਅੱਠ ਸਾਲਾਂ ਤੋਂ ਨਹੀਂ ਲਾਈ ਪਰਾਲੀ ਨੂੰ ਅੱਗ, ਸਪੀਕਰ ਸੰਧਵਾਂ ਨੇ ਵੀ ਬੀਜੀ ਕਣਕ ਦਾ ਕੀਤਾ ਨਿਰੀਖਣ
ਆਸਟ੍ਰੇਲੀਆ 'ਚ ਚੱਲ ਰਹੇ ਟੀ-20 ਵਿਸ਼ਵ ਕੱਪ 'ਚ ਐਤਵਾਰ ਨੂੰ ਖੇਡੇ ਗਏ ਪਹਿਲੇ ਮੈਚ 'ਚ ਨੀਦਰਲੈਂਡ ਨੇ ਦੱਖਣੀ ਅਫਰੀਕਾ ਨੂੰ 13 ਦੌੜਾਂ ਨਾਲ ਹਰਾ ਦਿੱਤਾ। ਨੀਦਰਲੈਂਡ ਦੀ ਜਿੱਤ ਨਾਲ ਗਰੁੱਪ-2 ਦੇ ਸਮੀਕਰਨ ਬਦਲ ਗਏ। ਭਾਰਤ ਸਿੱਧਾ ਸੈਮੀਫਾਈਨਲ 'ਚ ਪਹੁੰਚ ਗਿਆ ਹੈ। ਦੱਖਣੀ ਅਫਰੀਕਾ ਸੈਮੀਫਾਈਨਲ ਦੀ ਦੌੜ ਤੋਂ ਬਾਹਰ ਹੋ ਗਿਆ ਹੈ।
ਦੱਖਣੀ ਅਫਰੀਕਾ ਬਨਾਮ ਨੀਦਰਲੈਂਡਜ਼, ਹੈੱਡ ਟੂ ਹੈਡ:ਦੋਵੇਂ ਟੀਮਾਂ ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ ਸਿਰਫ਼ ਇੱਕ ਵਾਰ ਹੀ ਆਹਮੋ-ਸਾਹਮਣੇ ਹੋਈਆਂ ਹਨ। ਦੱਖਣੀ ਅਫਰੀਕਾ ਨੇ ਟੀ-20 ਵਿਸ਼ਵ ਕੱਪ 2014 ਦੌਰਾਨ ਖੇਡੇ ਗਏ ਮੈਚ ਨੂੰ ਛੇ ਦੌੜਾਂ ਨਾਲ ਜਿੱਤ ਲਿਆ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪ੍ਰੋਟੀਆਜ਼ ਨੇ 145/9 ਦੌੜਾਂ ਬਣਾਈਆਂ ਸਨ, ਜਿਸ ਦੇ ਜਵਾਬ ਵਿੱਚ ਨੀਦਰਲੈਂਡ 139 ਦੌੜਾਂ 'ਤੇ ਆਲ ਆਊਟ ਹੋ ਗਿਆ ਸੀ। ਪਲੇਅਰ ਆਫ ਦਿ ਮੈਚ ਇਮਰਾਨ ਤਾਹਿਰ ਨੇ ਉਸ ਮੈਚ 'ਚ 4/21 ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਦੋਵੇਂ ਟੀਮਾਂ -