ਨਵੀਂ ਦਿੱਲੀ : ਆਈਪੀਐਲ 2023 ਦੀ ਸ਼ੁਰੂਆਤ ਹੋਣ ਤੋਂ ਪਹਿਲਾਂ ਹੀ ਰਾਇਲ ਚੈਲੰਜਰ ਬੈਂਗਲੁਰੂ ਨੂੰ ਇੱਕ ਵੱਡਾ ਝਟਕਾ ਲੱਗਿਆ ਹੈ।ਆਰਸੀਬੀ ਦੇ ਸਟਾਰ ਰਾਈਟ ਹੈਂਡ ਦੇ ਬੈਟਸਮੈਨ ਰਜਤ ਪਾਟੀਦਾਰ ਟੀਮ ਤੋਂ ਬਾਹਰ ਹੋ ਸਕਦੇ ਹਨ। ਰਜਤ ਪਾਟੀਦਾਰ ਨੇ ਆਈਪੀਐੱਲ਼ 2022 ਵਿੱਚ ਵਧੀਆ ਪ੍ਰਦਰਸ਼ਨ ਕੀਤਾ ਸੀ। ਰਜਤ ਦੀ ਅੱਡੀ ਵਿੱਚ ਸੱਟ ਲੱਗੀ ਹੋਈ ਹੈ ਜਿਸ ਤੋਂ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਲੀਗ ਦੇ ਪਹਿਲੇ ਹਾਫ ਵਿਚ ਰਜਤ ਨੂੰ ਖੇਡਦੇ ਨਹੀਂ ਦੇਖਿਆ ਜਾਵੇਗਾ। ਕਾਬਲੇਜ਼ਿਕਰ ਹੈ ਕਿ ਰਜਤ ਨੂੰ ਆਪਣੀ ਸੱਟ ਤੋਂ ਉਭਰਨਾ ਵਿੱਚ ਸਮਾਂ ਲੱਗੇਗਾ। ਭਾਰਤੀ ਪ੍ਰੀਮੀਅਰ ਲੀਗ ਦੇ ਕੁਝ ਦਿਨ ਹੀ ਰਹਿੰਦੇ ਹਨ ਅਤੇ ਆਰਸੀਬੀ ਦੇ ਲਈ ਇਸ ਖਬਰ ਨੇ ਹੋਰ ਟੈਨਸ਼ਨ ਵਧਾ ਦਿੱਤੀ ਹੈ।
3 ਹਫ਼ਤੇ ਦਾ ਆਰਾਮ: ਇੱਕ ਰਿਪੋਰਟ ਮੁਤਾਬਿਕ ਰਜਤ ਪਾਟੀਦਾਰ ਫਿਲਹਾਲ ਬੈਂਗਲੁਰੂ ਦੇ ਐਨਸੀਏ ਰਿਹੈਬ ਤੋਂ ਗੁਜ਼ਰ ਰਹੇ ਹਨ। ਉਨ੍ਹਾਂ ਨੂੰ ਅਗਲੇ ਤਿੰਨ ਹਫ਼ਤਿਆਂ ਤੱਕ ਆਰਾਮ ਕਰਨ ਦੀ ਸਲਾਹ ਦਿੱਤੀ ਗਈ ਹੈ। ਇੱਕ ਐਮ.ਆਰ.ਆਈ. ਸਕੈਨ ਟੂਰਨਾਮੈਂਟ ਦੇ ਦੂਸਰੇ ਭਾਗ ਵਿੱਚ ਉਨ੍ਹਾਂ ਦੀ ਭਾਗੀਦਾਰੀ ਤੈਅ ਕਰੇਗਾ। ਇਸ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਸ਼ਿਿਵਰ 'ਚ ਸ਼ਾਮਲ ਹੋਣ ਤੋਂ ਪਹਿਲਾਂ ਉਨ੍ਹਾਂ ਨੂੰ ਸੱਟ ਲੱਗ ਗਈ ਸੀ ਅਤੇ ਰਾਇਲ ਚੈਲੰਜਰਸ ਦੇ ਨਾਲ ਜੁੜਨੇ ਤੋਂ ਪਹਿਲਾਂ ਐਨਸੀਏ ਦੀ ਮਨਜ਼ੂਰੀ ਦੀ ਜ਼ਰੂਰਤ ਹੋਵੇਗੀ। ਹੁਣ ਵਿਰਾਟ ਕੋਹਲੀ ਟੀਮ ਦੇ ਕਪਤਾਨ ਫਾਫ ਦੇ ਨਾਲ ਬੱਲਲੇਬਾਜ਼ੀ ਕਰਨਾ ਜਾਰੀ ਰੱਖਣਗੇ।