ਨਵੀਂ ਦਿੱਲੀ—ਨਿਊਜ਼ੀਲੈਂਡ ਦੇ ਸਾਬਕਾ ਬੱਲੇਬਾਜ਼ ਰੌਸ ਟੇਲਰ ਨੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ ਕਿ ਉਸ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੇ 2011 ਸੀਜ਼ਨ ਦੌਰਾਨ ਰਾਜਸਥਾਨ ਰਾਇਲਜ਼ ਫ੍ਰੈਂਚਾਇਜ਼ੀ ਦੇ ਮਾਲਕਾਂ 'ਚੋਂ ਇਕ ਨੇ 'ਥੱਪੜ' ਮਾਰਿਆ ਸੀ। ਸਾਬਕਾ ਕਪਤਾਨ ਨੇ ਕਿਹਾ ਕਿ ਮੋਹਾਲੀ 'ਚ ਕਿੰਗਜ਼ ਇਲੈਵਨ ਪੰਜਾਬ (ਹੁਣ ਪੰਜਾਬ ਕਿੰਗਜ਼) ਦੇ ਖਿਲਾਫ ਮੈਚ ਦੌਰਾਨ ਜ਼ੀਰੋ 'ਤੇ ਆਊਟ ਹੋਣ ਤੋਂ ਬਾਅਦ ਉਸ ਨੂੰ ਫਰੈਂਚਾਈਜ਼ੀ ਮਾਲਕ ਨੇ ਥੱਪੜ ਮਾਰਿਆ ਸੀ। ਟੇਲਰ ਨੇ ਇਹ ਖੁਲਾਸਾ ਆਪਣੀ ਨਵੀਂ ਆਤਮਕਥਾ 'ਰੌਸ ਟੇਲਰ: ਬਲੈਕ ਐਂਡ ਵ੍ਹਾਈਟ' 'ਚ ਕੀਤਾ ਹੈ।
'Stuff.co.nz' 'ਤੇ ਪ੍ਰਕਾਸ਼ਿਤ ਖਬਰ ਮੁਤਾਬਕ ਉਸ ਨੇ ਕਿਹਾ, ਅਸੀਂ 195 ਦੌੜਾਂ ਦੇ ਟੀਚੇ ਦਾ ਪਿੱਛਾ ਕਰ ਰਹੇ ਸੀ ਅਤੇ ਮੈਂ ਖਾਤਾ ਖੋਲ੍ਹੇ ਬਿਨਾਂ ਆਊਟ ਹੋ ਗਿਆ।ਉਨ੍ਹਾਂ ਕਿਹਾ, ਮੈਚ ਤੋਂ ਬਾਅਦ ਟੀਮ ਨਾਲ ਸਬੰਧਤ ਲੋਕ, ਸਹਿਯੋਗੀ ਸਟਾਫ਼ ਅਤੇ ਪ੍ਰਬੰਧਕ ਹੋਟਲ ਦੀ ਉਪਰਲੀ ਮੰਜ਼ਿਲ 'ਤੇ ਸਥਿਤ ਬਾਰ 'ਚ ਮੌਜੂਦ ਸਨ। ਵਾਰਨੀ (ਸ਼ੇਨ ਵਾਰਨ) ਦੇ ਨਾਲ ਲਿਜ਼ ਹਰਲੀ ਵੀ ਸੀ।
"ਰਾਜਸਥਾਨ ਰਾਇਲਜ਼ ਟੀਮ ਦੇ ਮਾਲਕਾਂ ਵਿੱਚੋਂ ਇੱਕ ਨੇ ਮੈਨੂੰ ਰੌਸ ਨੂੰ ਕਿਹਾ, ਅਸੀਂ ਤੁਹਾਨੂੰ ਜ਼ੀਰੋ 'ਤੇ ਆਊਟ ਹੋਣ ਲਈ ਇੱਕ ਮਿਲੀਅਨ ਡਾਲਰ ਦਾ ਭੁਗਤਾਨ ਨਹੀਂ ਕੀਤਾ। ਫਿਰ ਉਸ ਦੇ ਮੂੰਹ 'ਤੇ ਤਿੰਨ-ਚਾਰ ਵਾਰ ਥੱਪੜ ਮਾਰੇ। ਉਹ ਹੱਸ ਰਿਹਾ ਸੀ ਅਤੇ ਇਹ ਤਿੱਖੇ ਥੱਪੜ ਨਹੀਂ ਸਨ ਪਰ ਮੈਨੂੰ ਯਕੀਨ ਨਹੀਂ ਹੈ ਕਿ ਇਹ ਪੂਰੀ ਤਰ੍ਹਾਂ ਨਾਟਕੀ ਸੀ।