ਹੈਦਰਾਬਾਦ : ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੇ ਸ਼ਨੀਵਾਰ ਨੂੰ ਇੱਥੇ ਸ਼੍ਰੀਲੰਕਾ ਦੇ ਖਿਲਾਫ ਦੂਜੇ ਕ੍ਰਿਕਟ ਟੈਸਟ ਮੈਚ 'ਚ ਗੁਲਾਬੀ ਗੇਂਦ ਨਾਲ ਖੇਡਦੇ ਹੀ ਇੱਕ ਅਹਿਮ ਰਿਕਾਰਡ ਬਣਾ ਲਿਆ ਹੈ। ਇਸ ਡੇ-ਨਾਈਟ ਮੈਚ ਵਿੱਚ ਰੋਹਿਤ 400 ਅੰਤਰਰਾਸ਼ਟਰੀ ਕ੍ਰਿਕਟ ਮੈਚ ਖੇਡਣ ਵਾਲੇ ਖਿਡਾਰੀਆਂ ਦੇ ਇਲੀਟ ਕਲੱਬ ਵਿੱਚ ਸ਼ਾਮਲ ਹੋ ਗਿਆ ਹੈ।
ਇਸ ਕਲੱਬ ਵਿੱਚ ਸਾਬਕਾ ਕਪਤਾਨ ਵਿਰਾਟ ਕੋਹਲੀ, ਮਹਿੰਦਰ ਸਿੰਘ ਧੋਨੀ, ਸਚਿਨ ਤੇਂਦੁਲਕਰ, ਰਾਹੁਲ ਦ੍ਰਾਵਿੜ, ਸੌਰਵ ਗਾਂਗੁਲੀ, ਯੁਵਰਾਜ ਸਿੰਘ, ਮੁਹੰਮਦ ਅਜ਼ਹਰੂਦੀਨ ਅਤੇ ਅਨਿਲ ਕੁੰਬਲੇ ਵਰਗੇ ਦਿੱਗਜ਼ ਖਿਡਾਰੀ ਸ਼ਾਮਲ ਹਨ। ਭਾਰਤੀ ਕਪਤਾਨ ਇਸ ਸੂਚੀ ਵਿੱਚ ਸ਼ਾਮਲ ਹੋਣ ਵਾਲੇ ਨੌਵੇਂ ਭਾਰਤੀ ਬਣ ਜਾਣਗੇ। ਸਾਲ 2007 'ਚ ਆਪਣਾ ਡੈਬਿਊ ਕਰਨ ਵਾਲੇ ਰੋਹਿਤ ਨੇ ਭਾਰਤ ਲਈ ਹੁਣ ਤੱਕ 44 ਟੈਸਟ, 230 ਵਨਡੇ ਅਤੇ 125 ਟੀ-20 ਮੈਚ ਖੇਡੇ ਹਨ।
ਇਸ ਤੋਂ ਇਲਾਵਾ ਰੋਹਿਤ ਗੁਲਾਬੀ ਗੇਂਦ ਨਾਲ ਦੌੜਾਂ ਬਣਾਉਣ ਦੇ ਮਾਮਲੇ 'ਚ ਵੀ ਵਿਰਾਟ ਨਾਲ ਮੁਕਾਬਲਾ ਕਰਨਗੇ। ਸਾਬਕਾ ਕਪਤਾਨ ਵਿਰਾਟ ਪਿੰਕ ਟੈਸਟ 'ਚ ਭਾਰਤ ਲਈ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ।