ਲੈਸਟਰ: ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ 1 ਜੁਲਾਈ ਤੋਂ ਐਜਬੈਸਟਨ, ਬਰਮਿੰਘਮ ਵਿੱਚ ਇੰਗਲੈਂਡ ਖ਼ਿਲਾਫ਼ ਪੰਜ ਦਿਨਾਂ ਟੈਸਟ ਮੈਚ ਤੋਂ ਪਹਿਲਾਂ ਕੋਵਿਡ-19 ਤੋਂ ਸੰਕਰਮਿਤ ਪਾਏ ਗਏ ਹਨ। ਨਾਲ ਹੀ, ਇੱਕ ਟਵੀਟ ਵਿੱਚ, ਬੀਸੀਸੀਆਈ ਨੇ ਕਿਹਾ ਕਿ ਕਪਤਾਨ ਨੂੰ ਫਿਲਹਾਲ ਟੀਮ ਹੋਟਲ ਵਿੱਚ ਕੁਆਰੰਟੀਨ ਕੀਤਾ ਗਿਆ ਹੈ, ਜਿੱਥੇ ਉਹ ਡਾਕਟਰਾਂ ਦੀ ਨਿਗਰਾਨੀ ਵਿੱਚ ਹੈ।
ਇਹ ਵੀ ਪੜੋ:ਅਭਿਸ਼ੇਕ-ਜਯੋਤੀ ਦੀ ਜੋੜੀ ਨੇ ਤੀਰਅੰਦਾਜ਼ੀ ਵਿਸ਼ਵ ਕੱਪ ਵਿੱਚ ਭਾਰਤ ਲਈ ਪਹਿਲੀ ਵਾਰ ਮਿਕਸ ਟੀਮ ਸੋਨ ਤਮਗਾ ਜਿੱਤਿਆ
ਬੀਸੀਸੀਆਈ ਨੇ ਐਤਵਾਰ ਸਵੇਰੇ ਪੁਸ਼ਟੀ ਕੀਤੀ ਹੈ ਕਿ ਰੋਹਿਤ ਸ਼ਰਮਾ ਨੇ ਸ਼ਨੀਵਾਰ ਨੂੰ ਕੋਵਿਡ ਦਾ ਰੈਪਿਡ ਐਂਟੀਜੇਨ ਟੈਸਟ (ਆਰਏਟੀ) ਕਰਵਾਇਆ ਸੀ, ਜਿਸ ਵਿੱਚ ਉਹ ਸੰਕਰਮਿਤ ਪਾਇਆ ਗਿਆ ਹੈ। ਰੋਹਿਤ ਨੇ ਅਪਟਨਸਟੀਲ ਕਾਉਂਟੀ ਗਰਾਊਂਡ 'ਤੇ ਲੈਸਟਰਸ਼ਾਇਰ ਇਲੈਵਨ ਦੇ ਖਿਲਾਫ ਭਾਰਤ ਦੇ ਅਭਿਆਸ ਮੈਚ 'ਚ ਹਿੱਸਾ ਲਿਆ, ਜਿਸ 'ਚ 35 ਸਾਲਾ ਖਿਡਾਰੀ ਨੇ ਵੀਰਵਾਰ ਨੂੰ ਮੈਚ ਦੀ ਸ਼ੁਰੂਆਤੀ ਪਾਰੀ 'ਚ 25 ਦੌੜਾਂ ਬਣਾਈਆਂ।