ਨਵੀਂ ਦਿੱਲੀ— ਭਾਰਤੀ ਟੀਮ ਵਿਸ਼ਵ ਕੱਪ 2023 ਦਾ ਆਪਣਾ ਦੂਜਾ ਮੈਚ ਅਫਗਾਨਿਸਤਾਨ ਖਿਲਾਫ ਖੇਡ ਰਹੀ ਹੈ। ਹਾਲਾਂਕਿ ਭਾਰਤੀ ਕਪਤਾਨ ਰੋਹਿਤ ਸ਼ਰਮਾ ਦੇ ਨਾਂ ਕਈ ਰਿਕਾਰਡ ਦਰਜ ਹਨ ਪਰ ਵਿਸ਼ਵ ਕੱਪ 2023 'ਚ ਅਫਗਾਨਿਸਤਾਨ ਖਿਲਾਫ ਖੇਡੇ ਗਏ ਮੈਚ 'ਚ ਭਾਰਤੀ ਕਪਤਾਨ ਰੋਹਿਤ ਸ਼ਰਮਾ ਦੇ ਨਾਂ ਦੋ ਹੋਰ ਰਿਕਾਰਡ ਜੁੜ ਗਏ ਹਨ। ਇਨ੍ਹਾਂ ਰਿਕਾਰਡਾਂ ਨੂੰ ਤੋੜਨ ਦੇ ਨੇੜੇ-ਤੇੜੇ ਕੋਈ ਨਹੀਂ ਹੈ ਅਤੇ ਇਹ ਰਿਕਾਰਡ ਕਈ ਸਾਲਾਂ ਤੱਕ ਚੱਲਣ ਵਾਲੇ ਹਨ।
ਵਿਸ਼ਵ ਕੱਪ 'ਚ ਸਭ ਤੋਂ ਤੇਜ਼ 1000 ਦੌੜਾਂ ਬਣਾਉਣ ਵਾਲੇ ਖਿਡਾਰੀ ਬਣੇ:ਰੋਹਿਤ ਸ਼ਰਮਾ ਇੱਕ ਰੋਜ਼ਾ ਵਿਸ਼ਵ ਕੱਪ ਵਿੱਚ ਸਭ ਤੋਂ ਤੇਜ਼ 1000 ਦੌੜਾਂ ਬਣਾਉਣ ਵਾਲੇ ਸਾਂਝੇ ਬੱਲੇਬਾਜ਼ ਬਣ ਗਏ ਹਨ। ਰੋਹਿਤ ਨੇ ਆਪਣੀਆਂ 1000 ਦੌੜਾਂ ਪੂਰੀਆਂ ਕਰਨ ਲਈ 19 ਪਾਰੀਆਂ ਖੇਡੀਆਂ ਹਨ, ਜੋ ਸਭ ਤੋਂ ਤੇਜ਼ ਹਨ। ਰੋਹਿਤ ਨੇ ਡੇਵਿਡ ਵਾਰਨਰ ਦੇ ਰਿਕਾਰਡ ਦੀ ਬਰਾਬਰੀ ਕੀਤੀ। ਇਹ ਦੋਵੇਂ ਬੱਲੇਬਾਜ਼ 19 ਮੈਚਾਂ 'ਚ ਸਭ ਤੋਂ ਤੇਜ਼ 1000 ਦੌੜਾਂ ਪੂਰੀਆਂ ਕਰਨ ਵਾਲੇ ਬੱਲੇਬਾਜ਼ ਬਣ ਗਏ ਹਨ। ਜਦੋਂ ਕਿ ਸਚਿਨ ਤੇਂਦੁਲਕਰ ਅਤੇ ਏਬੀ ਡਿਵਿਲੀਅਰਸ ਨੇ 1000 ਦੌੜਾਂ ਬਣਾਉਣ ਲਈ 20 ਪਾਰੀਆਂ ਲਈਆਂ। ਵਿਵਿਅਨ ਰਿਚਰਡਸ ਨੂੰ 1000 ਦੌੜਾਂ ਪੂਰੀਆਂ ਕਰਨ ਲਈ 21 ਪਾਰੀਆਂ ਲੱਗੀਆਂ।