ਕੋਲੰਬੋ: ਭਾਰਤ ਦੇ ਦਿੱਗਜ ਲੈੱਗ ਸਪਿਨਰ ਪੀਯੂਸ਼ ਚਾਵਲਾ ਦਾ ਮੰਨਣਾ ਹੈ ਕਿ ਕਪਤਾਨ ਰੋਹਿਤ ਸ਼ਰਮਾ ਆਪਣੀ ਗੁਆਚੀ ਹੋਈ ਲੈਅ ਅਤੇ ਫਾਰਮ ਨੂੰ ਮੁੜ ਹਾਸਲ ਕਰ ਰਿਹਾ ਹੈ, ਜੋ ਵਿਸ਼ਵ ਕੱਪ CWC23 ਤੋਂ ਪਹਿਲਾਂ ਟੀਮ ਇੰਡੀਆ ਲਈ ਚੰਗਾ ਸੰਕੇਤ ਹੈ। ਰੋਹਿਤ ਸ਼ਰਮਾ ਨੇ ਏਸ਼ੀਆ ਕੱਪ ਵਿੱਚ ਚਾਰ ਪਾਰੀਆਂ ਵਿੱਚ 64.66 ਦੀ ਔਸਤ ਨਾਲ 194 ਦੌੜਾਂ ਬਣਾਈਆਂ ਹਨ। ਜਿਸ ਵਿੱਚ 108.98 ਦੀ ਸਟ੍ਰਾਈਕ ਰੇਟ ਨਾਲ ਤਿੰਨ ਅਰਧ ਸੈਂਕੜੇ ਸ਼ਾਮਲ ਹਨ। ਸੱਜੇ ਹੱਥ ਦਾ ਇਹ ਬੱਲੇਬਾਜ਼ 2019 ਵਿਸ਼ਵ ਕੱਪ ਵਿੱਚ ਪੰਜ ਸੈਂਕੜੇ (648 ਦੌੜਾਂ) ਦੇ ਨਾਲ ਸਿਖਰ 'ਤੇ ਸੀ। ਪ੍ਰਸ਼ੰਸਕਾਂ ਨੂੰ ਉਮੀਦ ਹੈ ਕਿ ਰੋਹਿਤ ਇਸ ਸਾਲ ਵਿਸ਼ਵ ਕੱਪ 'ਚ ਵੀ ਅਜਿਹਾ ਹੀ ਪ੍ਰਦਰਸ਼ਨ ਕਰੇਗਾ।
World Cup 2023 : ਵਿਸ਼ਵ ਕੱਪ ਤੋਂ ਪਹਿਲਾਂ ਇਸ ਖਿਡਾਰੀ ਦਾ ਫਾਰਮ 'ਚ ਆਉਣਾ ਭਾਰਤ ਲਈ ਚੰਗਾ ਸੰਕੇਤ - ਲੈੱਗ ਸਪਿਨਰ ਪੀਯੂਸ਼ ਚਾਵਲਾ
ਤਜਰਬੇਕਾਰ ਲੈੱਗ ਸਪਿਨਰ ਪੀਯੂਸ਼ ਚਾਵਲਾ ਨੇ ਕਿਹਾ ਕਿ ਵਿਸ਼ਵ ਕੱਪ CWC23 ਤੋਂ ਪਹਿਲਾਂ ਰਪਤਾਨ ਰੋਹਿਤ ਸ਼ਰਮਾ ਦਾ ਫਾਰਮ ਵਿੱਚ ਆਉਂਣਾ ਟੀਮ ਇੰਡੀਆ ਲਈ ਚੰਗੇ ਸੰਕੇਤ ਹਨ। (World Cup 2023)
![World Cup 2023 : ਵਿਸ਼ਵ ਕੱਪ ਤੋਂ ਪਹਿਲਾਂ ਇਸ ਖਿਡਾਰੀ ਦਾ ਫਾਰਮ 'ਚ ਆਉਣਾ ਭਾਰਤ ਲਈ ਚੰਗਾ ਸੰਕੇਤ World Cup 2023](https://etvbharatimages.akamaized.net/etvbharat/prod-images/15-09-2023/1200-675-19516795-845-19516795-1694746213535.jpg)
Published : Sep 15, 2023, 8:26 AM IST
ਅਸਾਨ ਤਰੀਕੇ ਨਾਲ ਬੱਲੇਬਾਜ਼ੀ ਕਰਦੇ ਹਨ ਰੋਹਿਤ: ਪੀਯੂਸ਼ ਚਾਵਲਾ ਨੇ ਕਿਹਾ, "ਇਹ ਇੱਕ ਵੱਡੇ ਖਿਡਾਰੀ ਦੀ ਨਿਸ਼ਾਨੀ ਹੈ, ਜਿਵੇਂ ਹੀ ਅਸੀਂ ਇੱਕ ਵੱਡੇ ਟੂਰਨਾਮੈਂਟ ਤੱਕ ਪਹੁੰਚਦੇ ਹਾਂ, ਉਹ ਕਿਸੇ ਤਰ੍ਹਾਂ ਵਾਪਸ ਫਾਰਮ ਵਿੱਚ ਆ ਜਾਂਦਾ ਹੈ ਅਤੇ ਰੋਹਿਤ ਨੇ ਏਸ਼ੀਆ ਕੱਪ ਵਿੱਚ ਵੀ ਅਜਿਹਾ ਹੀ ਦਿਖਾਇਆ ਹੈ। ਇਹ ਉਹੀ ਰੋਹਿਤ ਹੈ, ਜਿਸਨੂੰ ਅਸੀਂ ਸਾਰੇ ਜਾਣਦੇ ਹਾਂ। ਉਹ ਗੇਂਦ ਨੂੰ ਟਾਈਮਿੰਗ 'ਤੇ ਧਿਆਨ ਦੇ ਰਿਹਾ ਹੈ ਅਤੇ ਬਾਹਰੋਂ ਇਸ ਨੂੰ ਦੇਖਣਾ ਬਹੁਤ ਮਜ਼ੇਦਾਰ ਹੈ ਕਿਉਂਕਿ ਉਹ ਬੱਲੇਬਾਜ਼ੀ ਨੂੰ ਬਹੁਤ ਆਸਾਨ ਬਣਾਉਂਦਾ ਹੈ।
- Kuldeep Yadav Odi Record: ਕੁਲਦੀਪ ਯਾਦਵ ਦੀ ਟੀਮ ਇੰਡੀਆ 'ਚ ਜ਼ਬਰਦਸਤ ਵਾਪਸੀ, ਸ਼੍ਰੀਲੰਕਾ ਖ਼ਿਲਾਫ਼ ਹੋਏ ਮੁਕਾਬਲੇ 'ਚ ਬਣਾਏ ਕਈ ਰਿਕਾਰਡ
- KL Rahul Return: ਟੀਮ ਇੰਡੀਆ 'ਚ ਸ਼ਾਨਦਾਰ ਵਾਪਸੀ 'ਤੇ ਕੇਐੱਲ ਰਾਹੁਲ ਨੇ ਕਿਹਾ, 'ਮੈਂ ਬੱਲੇਬਾਜ਼ੀ ਅਤੇ ਵਿਕਟਕੀਪਿੰਗ ਦੋਵੇਂ ਭੂਮਿਕਾਵਾਂ ਲਈ ਤਿਆਰ ਸੀ'
- Gautam Gambhir on Dhoni: ਗੌਤਮ ਗੰਭੀਰ ਨੇ ਸਾਬਕਾ ਕਪਤਾਨ ਐੱਮਐੱਸ ਧੋਨੀ ਦੀ ਕੀਤੀ ਸ਼ਲਾਘਾ, ਕਿਹਾ- ਰੋਹਿਤ ਦੀ ਸਫਲਤਾ ਪਿੱਛੇ ਧੋਨੀ ਦਾ ਵੱਡਾ ਹੱਥ
ਭਾਰਤ ਲਈ ਚੰਗਾ ਸੰਕੇਤ: ਪੀਯੂਸ਼ ਚਾਵਲਾ ਨੇ ਸਟਾਰ ਸਪੋਰਟਸ ਨੂੰ ਕਿਹਾ, "ਇਹ ਭਾਰਤੀ ਕ੍ਰਿਕਟ ਲਈ ਚੰਗੇ ਸੰਕੇਤ ਹਨ ਕਿਉਂਕਿ ਜਦੋਂ ਤੁਹਾਡੇ ਸਲਾਮੀ ਬੱਲੇਬਾਜ਼ ਤੁਹਾਨੂੰ ਚੰਗੀ ਸ਼ੁਰੂਆਤ ਦਿੰਦੇ ਹਨ, ਤਾਂ ਤੁਹਾਨੂੰ ਵੱਡਾ ਸਕੋਰ ਮਿਲਦਾ ਹੈ। ਇਹ ਮੱਧਕ੍ਰਮ ਨੂੰ ਵੀ ਮਦਦ ਕਰਦਾ ਹੈ।" ਏਸ਼ੀਆ ਕੱਪ 2023 ਦੇ ਸੁਪਰ ਫੋਰ ਪੜਾਅ ਵਿੱਚ ਭਾਰਤ ਦਾ ਅਗਲਾ ਮੈਚ ਸ਼ੁੱਕਰਵਾਰ ਨੂੰ ਆਰ ਪ੍ਰੇਮਦਾਸਾ ਸਟੇਡੀਅਮ ਵਿੱਚ ਬੰਗਲਾਦੇਸ਼ ਨਾਲ ਹੋਵੇਗਾ।