ਹੈਦਰਾਬਾਦ: ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਅਤੇ ਹਰਸ਼ਲ ਪਟੇਲ ਦਾ ਬਚਾਅ ਕੀਤਾ ਹੈ। ਰੋਹਿਤ ਨੇ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਦੋਵਾਂ ਗੇਂਦਬਾਜ਼ਾਂ ਦੇ ਫਾਰਮ 'ਚ ਵਾਪਸੀ ਦਾ ਭਰੋਸਾ ਜਤਾਇਆ ਹੈ। ਏਸ਼ੀਆ ਕੱਪ 'ਚ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਭਾਰਤੀ ਟੀਮ ਨੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ 'ਚ ਆਸਟ੍ਰੇਲੀਆ ਨੂੰ 2-1 ਨਾਲ ਹਰਾਇਆ। ਭੁਵਨੇਸ਼ਵਰ ਅਤੇ ਹਰਸ਼ਲ, ਹਾਲਾਂਕਿ, ਬਹੁਤ ਮਹਿੰਗੇ ਸਾਬਤ ਹੋਏ ਅਤੇ 12 ਤੋਂ ਵੱਧ ਦੀ ਔਸਤ ਨਾਲ ਦੌੜਾਂ ਦਿੱਤੀਆਂ।
ਰੋਹਿਤ ਨੇ ਕਿਹਾ, ਭੁਵੀ ਨੂੰ ਸਮਾਂ ਦੇਣਾ ਚਾਹੀਦਾ ਹੈ ਕਿਉਂਕਿ ਟੀਮ 'ਚ ਉਸ ਵਰਗਾ ਖਿਡਾਰੀ ਹੋਣ ਨਾਲ ਸਾਨੂੰ ਪਤਾ ਲੱਗਦਾ ਹੈ ਕਿ ਉਹ ਕੀ ਕਰ ਸਕਦਾ ਹੈ। ਉਸ ਦੀ ਖਰਾਬ ਫਾਰਮ ਜ਼ਿਆਦਾ ਦੇਰ ਨਹੀਂ ਚੱਲੇਗੀ। ਉਨ੍ਹਾਂ ਨੇ ਕਿਹਾ ਕਿ ਅਸੀਂ ਕੁਝ ਯੋਜਨਾਵਾਂ 'ਤੇ ਕੰਮ ਕਰ ਰਹੇ ਹਾਂ ਅਤੇ ਉਮੀਦ ਹੈ ਕਿ ਅਸੀਂ ਉਸ ਨੂੰ ਡੈਥ ਓਵਰਾਂ 'ਚ ਗੇਂਦਬਾਜ਼ੀ ਦੇ ਹੋਰ ਵਿਕਲਪ ਦੇ ਸਕਦੇ ਹਾਂ। ਇਸ ਨਾਲ ਉਹ ਪਹਿਲਾਂ ਵਾਂਗ ਪ੍ਰਦਰਸ਼ਨ ਕਰ ਸਕੇਗਾ।
ਉਨ੍ਹਾਂ ਕਿਹਾ ਕਿ ਭੁਵਨੇਸ਼ਵਰ 'ਚ ਆਤਮ-ਵਿਸ਼ਵਾਸ ਦੀ ਕੋਈ ਕਮੀ ਨਹੀਂ ਹੈ। ਉਨ੍ਹਾਂ ਕਿਹਾ ਕਿ “ਮੈਨੂੰ ਨਹੀਂ ਲੱਗਦਾ ਕਿ ਆਤਮਵਿਸ਼ਵਾਸ ਦੀ ਕੋਈ ਕਮੀ ਹੈ। ਸਾਨੂੰ ਉਸ 'ਤੇ ਅਤੇ ਉਸ ਦੇ ਹੁਨਰ 'ਤੇ ਭਰੋਸਾ ਕਰਦੇ ਰਹਿਣਾ ਚਾਹੀਦਾ ਹੈ। ਰੋਹਿਤ ਨੇ ਕਿਹਾ, ਅਸੀਂ ਆਪਣੇ ਪੱਖ ਤੋਂ ਦੇਖ ਰਹੇ ਹਾਂ ਕਿ ਕੀ ਕੀਤਾ ਜਾ ਸਕਦਾ ਹੈ ਕਿਉਂਕਿ ਡੈਥ ਓਵਰਾਂ 'ਚ ਕੁਝ ਵੀ ਹੋ ਸਕਦਾ ਹੈ। ਅਜਿਹੀ ਸਥਿਤੀ 'ਚ ਗੇਂਦਬਾਜ਼ੀ ਦੇ ਵਿਕਲਪਾਂ ਦਾ ਹੋਣਾ ਜ਼ਰੂਰੀ ਹੈ ਤਾਂ ਕਿ ਫੀਲਡ ਨੂੰ ਉਸ ਮੁਤਾਬਕ ਸੈੱਟ ਕੀਤਾ ਜਾ ਸਕੇ। ਉਸ ਅਨੁਸਾਰ ਢਾਲਣ ਲਈ ਤਜਰਬੇ ਦੀ ਲੋੜ ਹੁੰਦੀ ਹੈ।