ਨਵੀਂ ਦਿੱਲੀ: ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਵੀਰਵਾਰ ਨੂੰ ਅਫਗਾਨਿਸਤਾਨ ਖਿਲਾਫ ਖੇਡੇ ਗਏ ਪਹਿਲੇ ਟੀ-20 ਮੈਚ 'ਚ ਲਗਭਗ 14 ਮਹੀਨਿਆਂ ਬਾਅਦ ਟੀ-20 ਫਾਰਮੈਟ 'ਚ ਵਾਪਸੀ ਕਰ ਰਹੇ ਸਨ ਅਤੇ ਇਸ ਮੈਚ 'ਚ ਉਹ ਜ਼ੀਰੋ ਦੇ ਸਕੋਰ 'ਤੇ ਰਨ ਆਊਟ ਹੋ ਕੇ ਪੈਵੇਲੀਅਨ ਪਰਤ ਗਏ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਟੀ-20 ਕ੍ਰਿਕਟ 'ਚ ਰੋਹਿਤ ਸ਼ਰਮਾ ਜ਼ੀਰੋ 'ਤੇ ਪੈਵੇਲੀਅਨ ਪਰਤਿਆ ਹੋਵੇ, ਇਸ ਤੋਂ ਪਹਿਲਾਂ ਵੀ ਉਹ 5 ਵਾਰ ਜ਼ੀਰੋ 'ਤੇ ਆਊਟ ਹੋ ਚੁੱਕਾ ਹੈ। ਹੁਣ ਤੱਕ ਉਹ ਅੰਤਰਰਾਸ਼ਟਰੀ ਟੀ-20 ਕ੍ਰਿਕੇਟ ਵਿੱਚ ਕੁੱਲ 6 ਵਾਰ ਜ਼ੀਰੋ (0) ਉੱਤੇ ਆਪਣਾ ਵਿਕਟ ਗੁਆ ਚੁੱਕਾ ਹੈ। ਇਸ ਤੋਂ ਬਾਅਦ ਵੀ ਭਾਰਤ ਨੇ ਅਫਗਾਨਿਸਤਾਨ ਨੂੰ 6 ਵਿਕਟਾਂ ਨਾਲ ਹਰਾਇਆ।
ਜ਼ੀਰੋ 'ਤੇ ਆਊਟ ਹੋਣ ਦੇ ਬਾਵਜੂਦ ਰੋਹਿਤ ਸ਼ਰਮਾ ਦੇ ਨਾਂ ਦਰਜ ਹੋਇਆ ਇਹ ਵੱਡਾ ਰਿਕਾਰਡ - ਰੋਹਿਤ ਸ਼ਰਮਾ
Rohit Sharma Records: ਮੋਹਾਲੀ 'ਚ ਅਫਗਾਨਿਸਤਾਨ ਖਿਲਾਫ ਖੇਡੇ ਗਏ ਮੈਚ 'ਚ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਜ਼ੀਰੋ ਦੇ ਸਕੋਰ 'ਤੇ ਰਨ ਆਊਟ ਹੋ ਗਏ। ਪਰ ਆਊਟ ਹੋ ਕੇ ਵੀ ਉਸ ਨੇ ਇਕ ਵੱਡਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ।
Published : Jan 12, 2024, 9:56 AM IST
ਰੋਹਿਤ ਦੁਨੀਆ ਦੇ ਪਹਿਲੇ ਖਿਡਾਰੀ ਬਣ ਗਏ ਹਨ:ਰੋਹਿਤ ਸ਼ਰਮਾ ਭਾਵੇਂ ਹੀ ਇਸ ਮੈਚ 'ਚ ਜ਼ੀਰੋ 'ਤੇ ਆਊਟ ਹੋਏ ਪਰ ਉਨ੍ਹਾਂ ਨੇ ਇਕ ਵੱਡਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਰੋਹਿਤ ਹੁਣ 100 ਅੰਤਰਰਾਸ਼ਟਰੀ ਟੀ-20 ਕ੍ਰਿਕਟ ਮੈਚ ਜਿੱਤਣ ਵਾਲੇ ਖਿਡਾਰੀ ਬਣ ਗਏ ਹਨ ਅਤੇ ਅਜਿਹਾ ਕਰਨ ਵਾਲੇ ਦੁਨੀਆ ਦੇ ਪਹਿਲੇ ਖਿਡਾਰੀ ਬਣ ਗਏ ਹਨ। ਉਸ ਨੇ ਅਫਗਾਨਿਸਤਾਨ ਖਿਲਾਫ ਜਿੱਤ ਸਮੇਤ 100 ਟੀ-20 ਮੈਚ ਜਿੱਤੇ ਹਨ। ਇਸ ਮੈਚ ਤੋਂ ਪਹਿਲਾਂ ਉਸ ਦੇ ਨਾਂ 99 ਟੀ-20 ਜਿੱਤਾਂ ਸਨ। ਦੁਨੀਆ ਦੇ ਕਿਸੇ ਹੋਰ ਖਿਡਾਰੀ ਨੇ ਅਜਿਹਾ ਕਾਰਨਾਮਾ ਨਹੀਂ ਕੀਤਾ ਹੈ।
ਰੋਹਿਤ ਟੈਸਟ ਅਤੇ ਵਨਡੇ ਵਿੱਚ ਵੀ 100 ਜਿੱਤਾਂ ਹਾਸਲ ਕਰਨ ਵਾਲਾ ਖਿਡਾਰੀ ਬਣ ਗਿਆ ਹੈ। ਇਸ ਨਾਲ ਉਸ ਨੇ ਬਤੌਰ ਕਪਤਾਨ ਟੀ-20 ਕ੍ਰਿਕਟ 'ਚ 52 'ਚੋਂ 40 ਮੈਚ ਜਿੱਤੇ ਹਨ। ਇਸ ਮੈਚ 'ਚ ਅਫਗਾਨਿਸਤਾਨ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ 'ਚ 5 ਵਿਕਟਾਂ ਗੁਆ ਕੇ 158 ਦੌੜਾਂ ਬਣਾਈਆਂ। ਭਾਰਤੀ ਟੀਮ ਨੇ ਇਹ ਟੀਚਾ 15 ਗੇਂਦਾਂ ਬਾਕੀ ਰਹਿੰਦਿਆਂ 4 ਵਿਕਟਾਂ ਗੁਆ ਕੇ 159 ਦੌੜਾਂ ਬਣਾ ਕੇ ਹਾਸਲ ਕਰ ਲਿਆ। ਇਸ ਮੈਚ ਵਿੱਚ ਸ਼ਿਵਮ ਦੁਬੇ ਨੇ ਭਾਰਤ ਲਈ ਅਜੇਤੂ ਅਰਧ ਸੈਂਕੜਾ ਜੜਿਆ। ਉਸ ਨੇ 60 ਦੌੜਾਂ ਬਣਾਈਆਂ।