ਨਵੀਂ ਦਿੱਲੀ:ਭਾਰਤੀ ਕ੍ਰਿਕਟ ਟੀਮ ਦੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਕਾਰ ਹਾਦਸੇ ਤੋਂ ਬਾਅਦ ਮੁੰਬਈ ਦੇ ਕੋਕਿਲਾਬੇਨ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਹੁਣ ਰਿਸ਼ਭ ਪੰਤ ਉਸ ਕਾਰ ਹਾਦਸੇ ਤੋਂ ਬਾਅਦ ਸਰੀਰਕ ਤੌਰ ਉੱਤੇ ਠੀਕ ਹੁੰਦੇ ਅਤੇ ਦਿਮਾਗੀ ਤੌਰ ਉੱਤੇ ਵੀ ਉਭਰਦੇ ਨਜ਼ਰ ਆ ਰਹੇ ਹਨ। ਅਸਲ ਵਿੱਚ ਰਿਸ਼ਭ ਪੰਤ ਨੇ ਆਪਣੀ ਠੀਕ ਹੋ ਰਹੀ ਸਿਹਤ ਨੂੰ ਲੈ ਕੇ ਆਪਣੇ ਪ੍ਰਸ਼ੰਸਕਾਂ ਲਈ ਤਾਜ਼ਾ ਅਪਡੇਟ ਸ਼ੇਅਰ ਕੀਤੀ ਹੈ। ਪੰਤ ਨੇ ਅੱਜ ਆਪਣੀਆਂ ਦੋ ਤਸਵੀਰਾਂ ਪੋਸਟ ਕੀਤੀਆਂ ਹਨ। ਪੰਤ ਨੇ ਟਵਿਟਰ 'ਤੇ ਦੋ ਤਸਵੀਰਾਂ ਸ਼ੇਅਰ ਕਰਕੇ ਬਹੁਤ ਸੋਹਣਾ ਲਿਖਿਆ ਵੀ ਹੈ। ਇਨ੍ਹਾਂ ਤਸਵੀਰਾਂ 'ਚ ਪੰਤ ਨੂੰ ਬੈਸਾਖੀਆਂ ਦੀ ਮਦਦ ਨਾਲ ਤੁਰਦੇ ਵੀ ਦੇਖਿਆ ਜਾ ਸਕਦਾ ਹੈ। ਇਸ ਦੇ ਕੈਪਸ਼ਨ 'ਚ ਉਨ੍ਹਾਂ ਨੇ ਲਿਖਿਆ, 'ਇਕ ਕਦਮ ਅੱਗੇ, ਇਕ ਕਦਮ ਮਜ਼ਬੂਤ, ਇਕ ਕਦਮ ਬਿਹਤਰ।'
ਕਾਰ ਹਾਦਸੇ ਵਿੱਚ ਹੋਏ ਸੀ ਜ਼ਖਮੀ:ਦੱਸ ਦੇਈਏ ਕਿ ਰਿਸ਼ਭ ਪੰਤ 30 ਦਸੰਬਰ 2022 ਨੂੰ ਇੱਕ ਕਾਰ ਹਾਦਸੇ ਵਿੱਚ ਜ਼ਖਮੀ ਹੋ ਗਏ ਸਨ। ਹਾਦਸੇ ਵਿੱਚ ਉਸ ਦੇ ਤਿੰਨ ਲਿਗਾਮੈਂਟ ਜ਼ਖ਼ਮੀ ਹੋ ਗਏ। ਰਿਸ਼ਭ ਆਪਣੀ ਮਾਂ ਨੂੰ ਮਿਲਣ ਦਿੱਲੀ ਤੋਂ ਰੁੜਕੀ ਜਾ ਰਿਹਾ ਸੀ। ਪਰ ਹਰਿਦੁਆਰ-ਦਿੱਲੀ ਨੈਸ਼ਨਲ ਹਾਈਵੇਅ 'ਤੇ ਨਰਸਾਨ ਬਾਰਡਰ ਨੇੜੇ ਉਸ ਦੀ ਕਾਰ ਡਿਵਾਈਡਰ ਨਾਲ ਟਕਰਾ ਜਾਣ ਕਾਰਨ ਹਾਦਸਾਗ੍ਰਸਤ ਹੋ ਗਈ।