ਨਵੀਂ ਦਿੱਲੀ: ਭਾਰਤੀ ਟੀਮ ਦੇ ਨੌਜਵਾਨ ਬੱਲੇਬਾਜ਼ ਰਿੰਕੂ ਸਿੰਘ ਆਪਣੀ ਸ਼ਾਨਦਾਰ ਖੇਡ ਨਾਲ ਲੋਕਾਂ ਦੇ ਦਿਲਾਂ 'ਚ ਜਗ੍ਹਾ ਬਣਾ ਰਹੇ ਹਨ। ਉਨ੍ਹਾਂ ਨੇ ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਪਹਿਲੇ ਟੀ-20 ਮੈਚ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਭਾਰਤ ਨੂੰ 6 ਵਿਕਟਾਂ ਨਾਲ ਜਿੱਤ ਦਿਵਾਉਣ 'ਚ ਅਹਿਮ ਭੂਮਿਕਾ ਨਿਭਾਈ। ਇਸ ਮੈਚ 'ਚ ਉਨ੍ਹਾਂ ਨੇ 6ਵੇਂ ਨੰਬਰ 'ਤੇ ਆ ਕੇ ਛੋਟੀ ਪਰ ਸ਼ਾਂਤ ਅਤੇ ਚੰਗੀ ਪਾਰੀ ਖੇਡੀ। ਇਸ ਪਾਰੀ ਦੌਰਾਨ ਉਨ੍ਹਾਂ ਨੇ 9 ਗੇਂਦਾਂ 'ਚ 2 ਚੌਕਿਆਂ ਦੀ ਮਦਦ ਨਾਲ 16 ਦੌੜਾਂ ਬਣਾਈਆਂ। ਇਸ ਮੈਚ ਤੋਂ ਬਾਅਦ ਰਿੰਕੂ ਨੇ ਬ੍ਰਾਡਕਾਸਟਰ ਨਾਲ ਗੱਲ ਕਰਦੇ ਹੋਏ ਧੋਨੀ ਨੂੰ ਲੈ ਕੇ ਵੱਡੀ ਗੱਲ ਕਹੀ।
6ਵੇਂ ਨੰਬਰ 'ਤੇ ਖੇਡਣ 'ਤੇ ਰਿੰਕੂ ਦਾ ਪ੍ਰਤੀਕਰਮ:ਗੇਮ ਨੂੰ ਫਿਨਿਸ਼ ਕਰਨ ਬਾਰੇ ਗੱਲ ਕਰਦੇ ਹੋਏ ਰਿੰਕੂ ਨੇ ਕਿਹਾ, 'ਮੈਨੂੰ ਇਸ ਨੰਬਰ 'ਤੇ ਖੇਡਣ ਦੀ ਥੋੜੀ ਜਿਹੀ ਆਦਤ ਪੈ ਗਈ ਹੈ ਅਤੇ ਗੇਮ ਫਿਨਿਸ਼ ਕਰਕੇ ਬਹੁਤ ਵਧੀਆ ਮਹਿਸੂਸ ਹੁੰਦਾ ਹੈ ਅਤੇ ਮੈਂ ਇਸ ਨੰਬਰ 'ਤੇ ਆਪਣੀ ਗੇਮ ਖੇਡਦਾ ਹਾਂ। ਠੰਡ ਵਿੱਚ ਵੀ ਮੈਚ ਦਾ ਖੂਬ ਆਨੰਦ ਲਿਆ। ਬਾਲ ਮੇਰੇ ਹੱਥਾਂ 'ਤੇ ਲੱਗ ਰਹੀ ਸੀ ਪਰ ਕੋਈ ਦੇਖ ਨਹੀਂ ਸਕਿਆ। ਇਸ ਨੰਬਰ 'ਤੇ ਮੈਂ ਆਪਣੇ ਆਪ ਨਾਲ ਗੱਲ ਕਰਦਾ ਰਹਿੰਦਾ ਹਾਂ ਕਿ ਇਸ ਨੰਬਰ 'ਤੇ ਕੁਝ ਵੀ ਹੋ ਸਕਦਾ ਹੈ। ਕਈ ਵਾਰ ਗੇਂਦ ਤੋਂ ਜ਼ਿਆਦਾ ਦੌੜਾਂ ਦੀ ਜ਼ਰੂਰਤ ਹੋਵੇਗੀ ਅਤੇ ਮੈ ਇਹ ਹੀ ਸੋਚਦਾ ਹਾਂ ਕਿ ਜਿੰਨਾਂ ਸ਼ਾਂਤ ਰਹਿ ਸਕਾ ਅਤੇ ਆਪਣੇ ਆਪ ਨਾਲ ਗੱਲ ਕਰ ਸਕਾ। ਮੈਂ ਬੱਲੇਬਾਜ਼ੀ ਦੌਰਾਨ ਇਹ ਹੀ ਅਪਲਾਈ ਕਰਦਾ ਹਾਂ।