ਨਵੀਂ ਦਿੱਲੀ: ਟੀਮ ਇੰਡੀਆ ਦੇ ਆਲਰਾਊਂਡਰ 'ਸਰ ਜਡੇਜਾ' ਯਾਨੀ ਰਵਿੰਦਰ ਜਡੇਜਾ ਅੱਜ (17 ਅਪ੍ਰੈਲ) ਨੂੰ ਆਪਣੇ ਵਿਆਹ ਦੀ 7ਵੀਂ ਵਰ੍ਹੇਗੰਢ ਮਨਾ ਰਹੇ ਹਨ। ਇਸ ਮੌਕੇ 'ਤੇ ਜਡੇਜਾ ਨੇ ਇੰਸਟਾਗ੍ਰਾਮ 'ਤੇ ਇਕ ਫੋਟੋ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਉਹ ਪਤਨੀ ਰਿਵਾਬਾ ਜਡੇਜਾ ਨਾਲ ਨਜ਼ਰ ਆ ਰਹੇ ਹਨ। ਉਨ੍ਹਾਂ ਦੇ ਸਾਹਮਣੇ ਮੇਜ਼ 'ਤੇ ਇੱਕ ਕੇਕ ਅਤੇ ਇੱਕ ਗੁਲਦਸਤਾ ਵੀ ਰੱਖਿਆ ਹੋਇਆ ਹੈ। ਇਸ ਪੋਸਟ 'ਤੇ ਜਡੇਜਾ ਨੇ ਬਹੁਤ ਹੀ ਪਿਆਰਾ ਕੈਪਸ਼ਨ ਦਿੱਤਾ ਹੈ। ਜਡੇਜਾ ਨੇ ਲਿਖਿਆ, 'ਪਾਰਟਨਰਸ਼ਿਪ ਵਧੀਆ ਚੱਲ ਰਹੀ ਹੈ... ਅਜੇ ਲੰਮਾ ਸਫ਼ਰ ਤੈਅ ਕਰਨਾ ਹੈ... 7ਵੀਂ ਵਰ੍ਹੇਗੰਢ'।
ਦੋਵਾਂ ਦਾ ਵਿਆਹ 17 ਅਪ੍ਰੈਲ 2016 ਨੂੰ ਸੀ ਹੋਇਆ:ਦੱਸ ਦੇਈਏ ਕਿ ਰਵਿੰਦਰ ਜਡੇਜਾ ਅਤੇ ਰੀਵਾ ਸੋਲੰਕੀ 17 ਅਪ੍ਰੈਲ 2016 ਨੂੰ ਆਈਪੀਐਲ ਸੀਜ਼ਨ ਦੇ ਮੱਧ ਵਿੱਚ ਵਿਆਹ ਦੇ ਬੰਧਨ ਵਿੱਚ ਬੱਝ ਗਏ ਸਨ। ਦੋਹਾਂ ਦਾ ਵਿਆਹ ਰਾਜਕੋਟ 'ਚ ਇਕ ਸ਼ਾਨਦਾਰ ਸਮਾਰੋਹ 'ਚ ਹੋਇਆ। ਜਡੇਜਾ ਨੇ ਆਪਣੇ ਪਰਿਵਾਰ ਦੀ ਪਸੰਦ ਦੀ ਕੁੜੀ ਨਾਲ ਵਿਆਹ ਕਰਵਾ ਲਿਆ। ਦੋਵਾਂ ਦੀ ਇੱਕ ਬੱਚੀ ਵੀ ਹੈ ਜਿਸ ਦਾ ਨਾਮ ਨਿਧਿਆਨਾ ਜਡੇਜਾ ਹੈ। ਵਿਆਹ ਦੇ ਸਮੇਂ ਰੀਵਾ ਸੋਲੰਕੀ ਪੇਸ਼ੇ ਤੋਂ ਇੰਜੀਨੀਅਰ ਸੀ ਪਰ ਰਾਜਨੀਤੀ 'ਚ ਰੁਚੀ ਕਾਰਨ ਉਹ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋ ਗਈ।