ਮੋਹਾਲੀ : ਭਾਰਤੀ ਕ੍ਰਿਕਟ ਟੀਮ (Indian cricket team) ਨੇ ਸ਼ੁੱਕਰਵਾਰ ਨੂੰ ਆਸਟਰੇਲੀਆ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਸੀਰੀਜ਼ ਦਾ ਪਹਿਲਾ ਵਨਡੇ ਜਿੱਤ ਲਿਆ ਹੈ। ਇਸ ਜਿੱਤ ਨਾਲ ਭਾਰਤੀ ਟੀਮ ਕ੍ਰਿਕਟ ਦੇ ਤਿੰਨਾਂ ਫਾਰਮੈਟਾਂ ਵਿੱਚ ਸਿਖਰ ’ਤੇ ਪਹੁੰਚ ਗਈ ਹੈ। ਟੀਮ ਇੰਡੀਆ ਦੇ ਮੈਚ ਜਿੱਤਣ ਤੋਂ ਬਾਅਦ ਰਵੀਚੰਦਰਨ ਅਸ਼ਵਿਨ ਨੈੱਟ 'ਤੇ ਬੱਲੇਬਾਜ਼ੀ ਦਾ ਅਭਿਆਸ ਕਰਦੇ ਨਜ਼ਰ ਆਏ। ਇਸ ਮੈਚ 'ਚ ਸਭ ਦੀਆਂ ਨਜ਼ਰਾਂ ਅਸ਼ਵਿਨ ਦੇ ਪ੍ਰਦਰਸ਼ਨ 'ਤੇ ਟਿਕੀਆਂ ਹੋਈਆਂ ਸਨ, ਉਨ੍ਹਾਂ ਨੇ ਆਪਣੇ 10 ਓਵਰਾਂ 'ਚ 47 ਦੌੜਾਂ ਦੇ ਕੇ 1 ਵਿਕਟ ਲਿਆ। ਹਾਲਾਂਕਿ ਉਸ ਨੂੰ ਬੱਲੇਬਾਜ਼ੀ ਕਰਨ ਦਾ ਮੌਕਾ ਨਹੀਂ ਮਿਲਿਆ ਕਿਉਂਕਿ ਭਾਰਤ ਨੇ ਆਸਟਰੇਲੀਆ ਵੱਲੋਂ ਦਿੱਤੇ 277 ਦੌੜਾਂ ਦੇ ਟੀਚੇ ਨੂੰ ਪੰਜ ਵਿਕਟਾਂ ਬਾਕੀ ਰਹਿੰਦਿਆਂ ਆਸਾਨੀ ਨਾਲ ਹਾਸਲ ਕਰ ਲਿਆ।
Icc World Cup 2023 : ਅਸ਼ਵਿਨ ਨੇ ਆਸਟ੍ਰੇਲੀਆ 'ਤੇ ਜਿੱਤ ਤੋਂ ਬਾਅਦ ਬੱਲੇਬਾਜ਼ੀ ਦਾ ਕੀਤਾ ਅਭਿਆਸ, ਵਿਸ਼ਵ ਕੱਪ 'ਚ ਚੋਣ 'ਤੇ ਸ਼ੱਕ ਬਰਕਰਾਰ - Captain Rohit Sharma
ਰਵੀਚੰਦਰਨ ਅਸ਼ਵਿਨ (Ravichandran Ashwin) ਨੇ ਆਸਟ੍ਰੇਲੀਆ ਖਿਲਾਫ ਮੈਚ ਤੋਂ ਬਾਅਦ ਨੈੱਟ 'ਤੇ ਬੱਲੇਬਾਜ਼ੀ ਦਾ ਅਭਿਆਸ ਕੀਤਾ। ਰਵੀਚੰਦਰਨ ਅਸ਼ਵਿਨ ਦੇ ਵਿਸ਼ਵ ਕੱਪ ਲਈ ਟੀਮ 'ਚ ਸ਼ਾਮਲ ਕੀਤੇ ਜਾਣ 'ਤੇ ਲਗਾਤਾਰ ਸ਼ੱਕ ਹੈ। ਲੋਕਾਂ ਦੀਆਂ ਨਜ਼ਰਾਂ ਦੂਜੇ ਮੈਚ 'ਚ ਅਸ਼ਵਿਨ ਦੇ ਪ੍ਰਦਰਸ਼ਨ 'ਤੇ ਹੋਣਗੀਆਂ।
Published : Sep 23, 2023, 12:33 PM IST
ਅਸ਼ਵਿਨ ਲਈ ਮੌਕਾ: ਅਸ਼ਵਿਨ ਦੇ ਵਿਸ਼ਵ ਕੱਪ ਵਿੱਚ ਖੇਡਣ ਨੂੰ ਲੈ ਕੇ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਹਨ, ਹਾਲਾਂਕਿ ਬੀਸੀਸੀਆਈ (BCCI) ਵੱਲੋਂ ਜਾਰੀ ਭਾਰਤੀ ਟੀਮ ਵਿੱਚ ਰਵੀਚੰਦਰਨ ਅਸ਼ਵਿਨ ਦਾ ਨਾਂ ਨਹੀਂ ਹੈ ਪਰ ਇਸ ਸੂਚੀ ਵਿੱਚ 27 ਸਤੰਬਰ ਤੱਕ ਬਦਲਾਅ ਕੀਤਾ ਜਾ ਸਕਦਾ ਹੈ। ਰਵੀਚੰਦਰਨ ਅਸ਼ਵਿਨ ਦੀ ਗੇਂਦਬਾਜ਼ੀ ਦੇ ਪੱਧਰ ਨੂੰ ਪਰਖਣ ਲਈ ਆਸਟ੍ਰੇਲੀਆ ਖਿਲਾਫ ਮੈਚ 'ਚ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਕਪਤਾਨ ਰੋਹਿਤ ਸ਼ਰਮਾ (Captain Rohit Sharma) ਨੇ ਵੀ ਕਿਹਾ ਸੀ ਕਿ ਅਸ਼ਵਿਨ ਨੂੰ ਦੇਖਣ ਦਾ ਸਭ ਤੋਂ ਵਧੀਆ ਮੌਕਾ ਆਸਟ੍ਰੇਲੀਆ ਦੇ ਖਿਲਾਫ ਮੈਚ 'ਚ ਹੈ। ਮੈਚ ਤੋਂ ਪਹਿਲਾਂ ਵੀਰਵਾਰ ਨੂੰ ਆਯੋਜਿਤ ਪ੍ਰੈੱਸ ਕਾਨਫਰੰਸ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਭਾਰਤੀ ਟੀਮ ਦੇ ਕੋਚ ਰਾਹੁਲ ਦ੍ਰਾਵਿੜ ਨੇ ਕਿਹਾ ਸੀ ਕਿ ਅਸ਼ਵਿਨ ਜਿੰਨਾ ਤਜਰਬੇਕਾਰ ਸ਼ਾਇਦ ਹੀ ਕੋਈ ਹੋਵੇ ਜੋ 8ਵੇਂ ਨੰਬਰ 'ਤੇ ਬੱਲੇਬਾਜ਼ੀ ਕਰਕੇ ਯੋਗਦਾਨ ਦੇ ਸਕੇ, ਇਸ ਸੀਰੀਜ਼ ਚ ਰਵੀਚੰਦਰਨ ਅਸ਼ਵਿਨ ਦੀ ਪ੍ਰਖਿਆ ਨਹੀਂ ਹੈ ਸਗੋਂ ਇਹ ਉਸ ਲਈ ਇੱਕ ਮੌਕਾ ਹੈ।
- Ind vs Aus : ਆਸਟ੍ਰੇਲੀਆ ਨੂੰ ਹਰਾ ਭਾਰਤ ਕ੍ਰਿਕਟ ਦੇ ਸਾਰੇ ਫਾਰਮੈਟ 'ਚ ਨੰਬਰ ਇੱਕ, ਕ੍ਰਿਕਟ ਇਤਿਹਾਸ 'ਚ ਟੀਮ ਇੰਡੀਆ ਅਜਿਹਾ ਕਾਰਨਾਮਾ ਕਰਨ ਵਾਲੀ ਦੂਜੀ ਟੀਮ
- India vs Australia 1st ODI: ਡੇਵਿਡ ਵਾਰਨਰ ਨੇ ਲਾਇਆ ਅਰਧ ਸੈਂਕੜਾ, ਭਾਰਤੀ ਗੇਂਦਬਾਜ਼ਾਂ 'ਤੇ ਬਣਾਇਆ ਆਪਣਾ ਦਬਦਬਾ
- ICC ODI World Cup 2023 Trophy: ਰਾਮੋਜੀ ਫਿਲਮ ਸਿਟੀ 'ਚ ਬਹੁਤ ਧੂਮਧਾਮ ਨਾਲ ਪ੍ਰਦਰਸ਼ਿਤ ਕੀਤੀ ਗਈ ਵਿਸ਼ਵ ਕੱਪ ਟਰਾਫੀ, ਜਾਣੋ ਕਿਵੇਂ ਰਿਹਾ ਪ੍ਰੋਗਰਾਮ
ਗੇਂਦਬਾਜ਼ਾਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ:ਜਿੱਥੇ ਆਸਟ੍ਰੇਲੀਆ ਦੇ ਖਿਲਾਫ ਮੈਚ 'ਚ ਅਸ਼ਵਿਨ ਨੂੰ 1 ਵਿਕਟ ਮਿਲੀ, ਉੱਥੇ ਹੀ ਅਸ਼ਵਿਨ ਜਿੱਤ ਤੋਂ ਬਾਅਦ ਬੱਲੇਬਾਜ਼ੀ ਦਾ ਅਭਿਆਸ ਕਰਦੇ ਨਜ਼ਰ ਆਏ। ਐਤਵਾਰ ਨੂੰ ਹੋਣ ਵਾਲੇ ਦੂਜੇ ਵਨਡੇ 'ਚ ਲੋਕਾਂ ਦੀਆਂ ਨਜ਼ਰਾਂ ਅਸ਼ਵਿਨ ਦੇ ਪ੍ਰਦਰਸ਼ਨ 'ਤੇ ਹੋਣਗੀਆਂ। ਸ਼ੁੱਕਰਵਾਰ ਦੇ ਮੈਚ ਦੀ ਗੱਲ ਕਰੀਏ ਤਾਂ ਮੁਹੰਮਦ ਸ਼ਮੀ ਨੇ ਪੰਜ ਵਿਕਟਾਂ ਲਈਆਂ ਅਤੇ ਮੈਚ ਦਾ ਸਰਵੋਤਮ ਖਿਡਾਰੀ ਚੁਣਿਆ ਗਿਆ। ਇਸ ਮੈਚ ਵਿੱਚ ਰਵੀਚੰਦਰਨ ਅਸ਼ਵਿਨ, ਰਵਿੰਦਰ ਜਡੇਜਾ ਅਤੇ ਜਸਪ੍ਰੀਤ ਬੁਮਰਾਹ ਨੂੰ ਇੱਕ-ਇੱਕ ਵਿਕਟ ਮਿਲੀ। ਜਦਕਿ ਸ਼ਾਰਦੁਲ ਠਾਕੁਰ ਇਸ ਮੈਚ 'ਚ ਇੱਕ ਵੀ ਵਿਕਟ ਨਹੀਂ ਲੈ ਸਕੇ। ਬੱਲੇਬਾਜ਼ੀ ਵਿੱਚ ਭਾਰਤੀ ਟੀਮ ਦੇ ਚਾਰ ਬੱਲੇਬਾਜ਼ਾਂ ਨੇ ਅਰਧ ਸੈਂਕੜੇ ਲਗਾਏ। ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 63 ਗੇਂਦਾਂ 'ਤੇ 74 ਦੌੜਾਂ ਦੀ ਪਾਰੀ ਖੇਡੀ। ਰਿਤੁਰਾਜ ਗਾਇਕਵਾੜ ਨੇ 71 ਦੌੜਾਂ, ਸੂਰਿਆਕੁਮਾਰ ਯਾਦਵ ਨੇ 50 ਦੌੜਾਂ ਅਤੇ ਕਪਤਾਨ ਕੇਐੱਲ ਰਾਹੁਲ ਨੇ 58 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ।