ਨਵੀਂ ਦਿੱਲੀ — ਭਾਰਤੀ ਆਲਰਾਊਂਡਰ ਰਵੀਚੰਦਰਨ ਅਸ਼ਵਿਨ ਨੇ ਆਸਟ੍ਰੇਲੀਆ ਖਿਲਾਫ ਆਪਣੀਆਂ 100 ਵਿਕਟਾਂ ਪੂਰੀਆਂ ਕਰ ਲਈਆਂ ਹਨ। ਉਸ ਨੇ ਇਹ ਉਪਲਬਧੀ ਅੱਜ ਆਸਟ੍ਰੇਲੀਆ ਖਿਲਾਫ ਖੇਡੇ ਜਾ ਰਹੇ ਦੂਜੇ ਟੈਸਟ ਮੈਚ 'ਚ ਹਾਸਲ ਕੀਤੀ ਹੈ। ਇਸ ਦੌਰਾਨ ਜਿਵੇਂ ਹੀ ਰਵੀਚੰਦਰਨ ਅਸ਼ਵਿਨ ਨੇ ਐਲੇਕਸ ਕੈਰੀ ਦੀ ਵਿਕਟ ਲਈ, ਉਹ ਆਸਟ੍ਰੇਲੀਆ ਖਿਲਾਫ 100 ਵਿਕਟਾਂ ਲੈਣ ਵਾਲੇ ਦੂਜੇ ਖਿਡਾਰੀ ਬਣ ਗਏ। ਨਾਲ ਹੀ, ਉਹ ਉਨ੍ਹਾਂ ਖਿਡਾਰੀਆਂ ਦੀ ਸ਼੍ਰੇਣੀ ਵਿੱਚ ਸ਼ਾਮਲ ਹੋ ਗਿਆ ਹੈ ਜਿਨ੍ਹਾਂ ਨੇ ਆਸਟਰੇਲੀਆ ਦੇ ਖਿਲਾਫ 100 ਤੋਂ ਵੱਧ ਵਿਕਟਾਂ ਲਈਆਂ ਹਨ। ਰਵੀਚੰਦਰਨ ਅਸ਼ਵਿਨ ਦੇ ਇਸ ਉਪਲੱਬਧੀ 'ਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਇਕ ਟਵੀਟ 'ਚ ਆਰ ਅਸ਼ਵਿਨ ਨੂੰ ਵਧਾਈ ਦਿੱਤੀ ਹੈ।
ਸਟਾਰ ਭਾਰਤੀ ਕ੍ਰਿਕਟਰ ਰਵੀਚੰਦਰਨ ਅਸ਼ਵਿਨ ਮਹਾਨ ਸਪਿਨਰ ਅਨਿਲ ਕੁੰਬਲੇ ਦੇ ਨਾਲ ਉਨ੍ਹਾਂ ਗੇਂਦਬਾਜ਼ਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਿਆ ਹੈ, ਜੋ ਟੈਸਟ ਮੈਚਾਂ ਵਿੱਚ ਕੰਗਾਰੂਆਂ ਖ਼ਿਲਾਫ਼ 100 ਜਾਂ ਇਸ ਤੋਂ ਵੱਧ ਵਿਕਟਾਂ ਲੈਣ ਵਿੱਚ ਕਾਮਯਾਬ ਰਹੇ ਹਨ। ਬਾਰਡਰ-ਗਾਵਸਕਰ ਟਰਾਫੀ ਵਿੱਚ ਆਸਟਰੇਲੀਆ ਦੇ ਖਿਲਾਫ ਭਾਰਤ ਲਈ ਆਪਣਾ 20ਵਾਂ ਮੈਚ ਖੇਡਦੇ ਹੋਏ ਅਸ਼ਵਿਨ ਬਾਰਡਰ-ਗਾਵਸਕਰ ਟਰਾਫੀ ਵਿੱਚ 100 ਜਾਂ ਇਸ ਤੋਂ ਵੱਧ ਵਿਕਟਾਂ ਲੈਣ ਵਾਲੇ ਕੁੰਬਲੇ ਤੋਂ ਬਾਅਦ ਦੂਜੇ ਗੇਂਦਬਾਜ਼ ਬਣ ਗਏ ਹਨ। ਕੁੰਬਲੇ 111 ਵਿਕਟਾਂ ਲੈ ਕੇ ਨੰਬਰ 1 'ਤੇ ਕਾਬਜ਼ ਹਨ।