ਪੰਜਾਬ

punjab

ETV Bharat / sports

ਰਵੀਚੰਦਰਨ ਅਸ਼ਵਿਨ ਬਣੇ 700 ਵਿਕਟਾਂ ਲੈਣ ਵਾਲੇ ਤੀਜੇ ਭਾਰਤੀ ਗੇਂਦਬਾਜ਼, ਡੋਮਿਨਿਕਾ ਟੈਸਟ 'ਚ 5 ਵਿਕਟਾਂ ਲੈ ਕੇ ਬਣਾਏ ਕਈ ਮਹਾਨ ਰਿਕਾਰਡ - 700 ਵਿਕਟਾਂ ਲੈਣ ਵਾਲੇ ਤੀਜੇ ਭਾਰਤੀ ਗੇਂਦਬਾਜ਼

ਦੁਨੀਆ ਦੇ ਨੰਬਰ-1 ਟੈਸਟ ਗੇਂਦਬਾਜ਼ ਅਤੇ ਭਾਰਤ ਦੇ ਸਟਾਰ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਵੈਸਟਇੰਡੀਜ਼ ਖਿਲਾਫ ਖੇਡੇ ਜਾ ਰਹੇ ਪਹਿਲੇ ਡੋਮਿਨਿਕਾ ਟੈਸਟ 'ਚ 5 ਵਿਕਟਾਂ ਲੈ ਕੇ ਕਈ ਖਾਸ ਵਿਸ਼ਵ ਰਿਕਾਰਡ ਬਣਾਏ ਹਨ। ਜਾਣੋ, ਅਸ਼ਵਿਨ ਨੇ ਕਿਹੜੇ-ਕਿਹੜੇ ਰਿਕਾਰਡ ਆਪਣੇ ਨਾਂ ਕੀਤੇ ਹਨ।

ਰਵੀਚੰਦਰਨ ਅਸ਼ਵਿਨ ਨੇ ਆਪਣੇ ਨਾਮ ਕੀਤਾ ਇੱਕ ਹੋਰ ਰਿਕਾਰਡ
ਰਵੀਚੰਦਰਨ ਅਸ਼ਵਿਨ ਨੇ ਆਪਣੇ ਨਾਮ ਕੀਤਾ ਇੱਕ ਹੋਰ ਰਿਕਾਰਡ

By

Published : Jul 13, 2023, 5:53 PM IST

ਰੋਸੀਉ:ਰਵੀਚੰਦਰਨ ਅਸ਼ਵਿਨ ਨੂੰ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ 'ਚ ਭਾਰਤ ਦੇ ਪਲੇਇੰਗ-11 'ਚੋਂ ਬਾਹਰ ਕੀਤਾ ਗਿਆ ਸੀ ਪਰ ਟੀਮ 'ਚ ਵਾਪਸੀ ਕਰਦੇ ਹੋਏ ਵੈਸਟਇੰਡੀਜ਼ ਖਿਲਾਫ ਟੈਸਟ 'ਚ ਅਸ਼ਵਿਨ ਨੇ ਆਪਣਾ ਜਾਦੂ ਬਿਖੇਰ ਦਿੱਤਾ। ਅਸ਼ਵਿਨ ਦੀਆਂ 5 ਵਿਕਟਾਂ ਦੀ ਬਦੌਲਤ ਭਾਰਤ ਨੇ ਵੈਸਟਇੰਡੀਜ਼ ਖਿਲਾਫ ਖੇਡੇ ਜਾ ਰਹੇ ਪਹਿਲੇ ਡੋਮਿਨਿਕਾ ਟੈਸਟ ਦੇ ਪਹਿਲੇ ਦਿਨ ਵੈਸਟਇੰਡੀਜ਼ ਦੀ ਪਹਿਲੀ ਪਾਰੀ ਨੂੰ ਸਿਰਫ 150 ਦੌੜਾਂ 'ਤੇ ਰੋਕ ਦਿੱਤਾ। ਇੰਨ੍ਹਾਂ ਹੀ ਨਹੀਂ ਭਾਰਤ ਦੇ ਸਟਾਰ ਆਫ ਸਪਿਨਰ ਨੇ ਮੈਚ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕਈ ਮਹਾਨ ਰਿਕਾਰਡ ਆਪਣੇ ਨਾਂ ਕੀਤੇ।

700 ਵਿਕਟਾਂ ਲੈਣ ਵਾਲੇ ਤੀਜੇ ਭਾਰਤੀ ਗੇਂਦਬਾਜ਼: ਅਸ਼ਵਿਨ 700 ਅੰਤਰਰਾਸ਼ਟਰੀ ਵਿਕਟਾਂ ਲੈਣ ਵਾਲੇ ਤੀਜੇ ਭਾਰਤੀ ਗੇਂਦਬਾਜ਼ ਬਣ ਗਏ ਹਨ। ਅਸ਼ਵਿਨ ਦੇ ਨਾਂ ਹੁਣ ਕੁੱਲ 702 ਵਿਕਟਾਂ ਹਨ। ਇਸ ਤੋਂ ਪਹਿਲਾਂ ਹਰਭਜਨ ਸਿੰਘ (711 ਵਿਕਟਾਂ) ਅਤੇ ਅਨਿਲ ਕੁੰਬਲੇ (756 ਵਿਕਟਾਂ) ਨਾਮ ਹਨ। ਅਸ਼ਵਿਨ ਦੇ ਨਾਂ ਟੈਸਟ 'ਚ 479, ਵਨਡੇ 'ਚ 151 ਅਤੇ ਟੀ-20 'ਚ 72 ਵਿਕਟਾਂ ਹਨ। ਟੈਸਟ 'ਚ ਸਭ ਤੋਂ ਜ਼ਿਆਦਾ ਗੇਂਦਬਾਜ਼ੀ ਕਰਨ ਵਾਲੇ ਭਾਰਤੀ ਗੇਂਦਬਾਜ਼ ਰਵਿਚੰਦਰਨ ਅਸ਼ਵਿਨ ਅਜਿਹੇ ਭਾਰਤੀ ਗੇਂਦਬਾਜ਼ ਬਣ ਗਏ ਹਨ, ਜਿਨ੍ਹਾਂ ਨੇ ਟੈਸਟ 'ਚ ਸਭ ਤੋਂ ਜ਼ਿਆਦਾ ਬੱਲੇਬਾਜ਼ਾਂ ਨੂੰ ਗੇਂਦਬਾਜ਼ੀ ਕੀਤੀ ਹੈ।

ਅਨਿਲ ਕੁੰਬਲੇ ਦਾ ਰਿਕਾਰਡ ਤੋੜਿਆ: ਕਾਬਲੇਜ਼ਿਕਰ ਹੈ ਕਿ ਅਸ਼ਵਿਨ ਨੇ ਟੈਸਟ ਮੈਚਾਂ 'ਚ 95 ਵਾਰ ਬੱਲੇਬਾਜ਼ਾਂ ਨੂੰ ਆਊਟ ਕਰਕੇ ਅਨਿਲ ਕੁੰਬਲੇ (94) ਦਾ ਰਿਕਾਰਡ ਤੋੜਿਆ ਹੈ। ਇਨ੍ਹਾਂ ਤੋਂ ਇਲਾਵਾ ਭਾਰਤੀ ਗੇਂਦਬਾਜ਼ ਕਪਿਲ ਦੇਵ (88), ਮੁਹੰਮਦ ਸ਼ਮੀ (66), ਰਵਿੰਦਰ ਜਡੇਜਾ (64) ਅਤੇ ਬੀ ਚੰਦਰਸ਼ੇਖਰ (64) ਨੇ ਟੈਸਟ 'ਚ ਬੱਲੇਬਾਜ਼ਾਂ ਨੂੰ ਆਊਟ ਕੀਤਾ ਹੈ।ਭਾਰਤ ਦੇ ਸਟਾਰ ਗੇਂਦਬਾਜ਼ ਰਵੀਚੰਦਰਨ ਅਸ਼ਵਿਨ ਵੈਸਟਇੰਡੀਜ਼ ਖਿਲਾਫ ਪਹਿਲੇ ਟੈਸਟ 'ਚ 5 ਵਿਕਟਾਂ ਲੈ ਕੇ ਸਰਗਰਮ ਖਿਡਾਰੀਆਂ 'ਚ ਟੈਸਟ 'ਚ ਸਭ ਤੋਂ ਜ਼ਿਆਦਾ 5 ਵਿਕਟਾਂ ਲੈਣ ਵਾਲੇ ਗੇਂਦਬਾਜ਼ ਬਣ ਗਏ ਹਨ। ਅਸ਼ਵਿਨ ਨੇ ਟੈਸਟ 'ਚ 33 ਵਾਰ 5 ਵਿਕਟਾਂ ਲਈਆਂ ਹਨ ਅਤੇ ਉਸ ਨੇ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਦਾ 32 ਵਾਰ 5 ਵਿਕਟਾਂ ਲੈਣ ਦਾ ਰਿਕਾਰਡ ਤੋੜਿਆ ਹੈ।

ਸਭ ਤੋਂ ਤੇਜ਼ ਗੇਂਦਬਾਜ਼: ਗੇਂਦਾਂ ਦੇ ਮਾਮਲੇ 'ਚ ਅਸ਼ਵਿਨ ਸਭ ਤੋਂ ਤੇਜ਼ 700 ਵਿਕਟਾਂ ਪੂਰੀਆਂ ਕਰਨ ਵਾਲੇ ਭਾਰਤੀ ਗੇਂਦਬਾਜ਼ ਹਨ ਵਿਸ਼ਵ ਦੇ ਨੰਬਰ-1 ਟੈਸਟ ਗੇਂਦਬਾਜ਼ ਰਵੀਚੰਦਰਨ ਅਸ਼ਵਿਨ ਨੇ ਵੈਸਟਇੰਡੀਜ਼ ਖਿਲਾਫ ਪਹਿਲੇ ਟੈਸਟ 'ਚ 5 ਵਿਕਟਾਂ ਲੈ ਕੇ ਅੰਤਰਰਾਸ਼ਟਰੀ ਕ੍ਰਿਕਟ 'ਚ ਆਪਣੀਆਂ 700 ਵਿਕਟਾਂ ਪੂਰੀਆਂ ਕੀਤੀਆਂ ਹਨ। ਇਸ ਦੇ ਨਾਲ ਹੀ ਅਸ਼ਵਿਨ ਗੇਂਦਾਂ ਦੇ ਮਾਮਲੇ 'ਚ ਸਭ ਤੋਂ ਤੇਜ਼ 700 ਵਿਕਟਾਂ ਪੂਰੀਆਂ ਕਰਨ ਵਾਲੇ ਭਾਰਤੀ ਗੇਂਦਬਾਜ਼ ਬਣ ਗਏ ਹਨ। ਉਸ ਨੇ ਇਹ ਉਪਲਬਧੀ ਹਾਸਲ ਕਰਨ ਲਈ ਅਨਿਲ ਕੁੰਬਲੇ ਅਤੇ ਹਰਭਜਨ ਸਿੰਘ ਤੋਂ ਘੱਟ ਗੇਂਦਾਂ ਸੁੱਟੀਆਂ ਹਨ।

ABOUT THE AUTHOR

...view details