ਨਵੀਂ ਦਿੱਲੀ—ਭਾਰਤ ਦੇ ਸਾਬਕਾ ਫੀਲਡਿੰਗ ਕੋਚ ਆਰ ਸ਼੍ਰੀਧਰ ਨੇ ਆਪਣੀ ਨਵੀਂ ਕਿਤਾਬ 'ਚ ਖੁਲਾਸਾ ਕੀਤਾ ਹੈ ਕਿ ਵਿਰਾਟ ਕੋਹਲੀ 2016 'ਚ ਵਨਡੇ ਕਪਤਾਨੀ ਲਈ ਬੇਤਾਬ ਸਨ ਅਤੇ ਫਿਰ ਕੋਚ ਰਵੀ ਸ਼ਾਸਤਰੀ ਨੇ ਉਨ੍ਹਾਂ ਨੂੰ ਐੱਮ.ਐੱਸ.ਧੋਨੀ ਦੇ ਵਿਵੇਕ ਦਾ ਸਨਮਾਨ ਕਰਨ ਅਤੇ ਆਪਣੀ ਵਾਰੀ ਦਾ ਇੰਤਜ਼ਾਰ ਕਰਨ ਲਈ ਕਿਹਾ ਸੀ।
ਅਨੁਭਵੀ ਪੱਤਰਕਾਰ ਆਰ ਕੌਸ਼ਿਕ ਨਾਲ ਮਿਲ ਕੇ ਲਿਖੀ ਗਈ ਆਪਣੀ ਕਿਤਾਬ 'ਕੋਚਿੰਗ ਬਿਓਂਡ:ਮਾਈ ਡੇਜ਼ ਵਿਦ ਦਿ ਇੰਡੀਅਨ ਕ੍ਰਿਕੇਟ ਟੀਮ' ਵਿੱਚ ਸ਼੍ਰੀਧਰ ਨੇ ਭਾਰਤੀ ਟੀਮ ਦੇ ਨਾਲ ਆਪਣੇ ਤਜ਼ਰਬਿਆਂ ਦਾ ਜ਼ਿਕਰ ਕੀਤਾ। ਸ੍ਰੀਧਰ ਨੇ ਕਿਤਾਬ ਵਿੱਚ ਲਿਖਿਆ ਜਿੱਥੋਂ ਤੱਕ ਕੋਚਿੰਗ ਸਮੂਹ ਦਾ ਸਵਾਲ ਹੈ। ਅਜਿਹਾ ਮਾਹੌਲ ਬਣਾਇਆ ਗਿਆ ਸੀ, ਜਿਸ ਵਿੱਚ ਤੁਸੀਂ ਹਰ ਖਿਡਾਰੀ ਦੀਆਂ ਅੱਖਾਂ ਵਿੱਚ ਝਾਤੀ ਮਾਰ ਕੇ ਸੱਚ ਦੱਸ ਸਕਦੇ ਹੋ, ਚਾਹੇ ਉਹ ਕਿੰਨਾ ਵੀ ਕੌੜਾ ਕਿਉਂ ਨਾ ਹੋਵੇ।
ਇਸ ਵਿੱਚ ਉਨ੍ਹਾਂ ਨੇ ਕੋਹਲੀ ਦੇ ਸ਼ੁਰੂਆਤੀ ਦਿਨ੍ਹਾਂ ਦੀ ਇੱਕ ਘਟਨਾ ਦਾ ਜ਼ਿਕਰ ਕੀਤਾ ਜਦੋਂ ਕੋਹਲੀ ਟੈਸਟ ਟੀਮ ਦੇ ਕਪਤਾਨ ਸਨ ਪਰ ਫਿਰ ਵੀ ਸੀਮਤ ਓਵਰਾਂ ਵਿੱਚ ਕਪਤਾਨੀ ਦਾ ਇੰਤਜ਼ਾਰ ਕਰ ਰਹੇ ਸਨ। ਉਨ੍ਹਾਂ ਲਿਖਿਆ 2016 ਵਿੱਚ ਇੱਕ ਸਮਾਂ ਸੀ ਜਦੋਂ ਵਿਰਾਟ ਸੀਮਤ ਓਵਰਾਂ ਦੀ ਕਪਤਾਨੀ ਲਈ ਵੀ ਬੇਚੈਨ ਸਨ। ਉਸ ਨੇ ਅਜਿਹੀਆਂ ਗੱਲਾਂ ਕਹੀਆਂ ਜਿਸ ਤੋਂ ਲੱਗਦਾ ਸੀ ਕਿ ਉਹ ਕਪਤਾਨੀ ਲਈ ਬੇਚੈਨ ਹਨ।