ਨਵੀਂ ਦਿੱਲੀ:ਭਾਰਤੀ ਟੀਮ ਦੇ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਦਾ ਰਣਜੀ ਟਰਾਫੀ 'ਚ ਸ਼ਾਨਦਾਰ ਪ੍ਰਦਰਸ਼ਨ ਦੇਖਣ ਨੂੰ ਮਿਲਿਆ ਹੈ। ਸੌਰਾਸ਼ਟਰ ਲਈ ਖੇਡ ਰਹੇ ਚੇਤੇਸ਼ਵਰ ਪੁਜਾਰਾ ਨੇ ਝਾਰਖੰਡ ਖਿਲਾਫ ਦੋਹਰਾ ਸੈਂਕੜਾ ਲਗਾਇਆ ਹੈ। ਝਾਰਖੰਡ ਅਤੇ ਸੌਰਾਸ਼ਟਰ ਵਿਚਾਲੇ ਸ਼ੁੱਕਰਵਾਰ ਤੋਂ ਸ਼ੁਰੂ ਹੋਏ ਰਣਜੀ ਟਰਾਫੀ ਮੈਚ 'ਚ ਸੌਰਾਸ਼ਟਰ ਨੇ ਤੀਜੇ ਦਿਨ ਪਹਿਲੀ ਪਾਰੀ 'ਚ 566 ਦੌੜਾਂ ਬਣਾ ਲਈਆਂ ਹਨ।
ਕਿਵੇਂ ਰਹੀ ਪਾਰੀ :ਪਹਿਲਾਂ ਬੱਲੇਬਾਜ਼ੀ ਕਰਨ ਆਈ ਝਾਰਖੰਡ ਦੀ ਟੀਮ ਨੇ 49 ਓਵਰਾਂ ਵਿੱਚ 142 ਦੌੜਾਂ ਬਣਾ ਕੇ ਆਪਣੀਆਂ ਸਾਰੀਆਂ ਵਿਕਟਾਂ ਗੁਆ ਦਿੱਤੀਆਂ। ਝਾਰਖੰਡ ਦੀਆਂ 149 ਦੌੜਾਂ ਦੇ ਜਵਾਬ 'ਚ ਸੌਰਾਸ਼ਟਰ ਨੇ ਪੁਜਾਰਾ ਦੇ ਦੋਹਰੇ ਸੈਂਕੜੇ ਦੀ ਬਦੌਲਤ ਝਾਰਖੰਡ 'ਤੇ 424 ਦੌੜਾਂ ਦੀ ਬੜ੍ਹਤ ਬਣਾ ਲਈ ਹੈ। ਚੇਤੇਸ਼ਵਰ ਪੁਜਾਰਾ ਤੀਜੇ ਦਿਨ ਪਹਿਲੇ ਸੈਸ਼ਨ ਦੀ ਸਮਾਪਤੀ ਤੱਕ 236 ਦੌੜਾਂ ਬਣਾ ਕੇ ਅਜੇਤੂ ਬੱਲੇਬਾਜ਼ੀ ਕਰ ਰਿਹਾ ਹੈ। ਦੱਸ ਦੇਈਏ ਕਿ ਪੁਜਾਰਾ ਭਾਰਤੀ ਟੀਮ ਤੋਂ ਬਾਹਰ ਹਨ ਅਤੇ ਉਨ੍ਹਾਂ ਨੂੰ ਅਫਰੀਕਾ ਖਿਲਾਫ ਟੈਸਟ ਟੀਮ 'ਚ ਸ਼ਾਮਲ ਨਹੀਂ ਕੀਤਾ ਗਿਆ ਸੀ। ਇਸ ਤੋਂ ਬਾਅਦ ਪੁਜਾਰਾ ਨੇ ਰਣਜੀ 'ਚ ਆਪਣੇ ਬਿਹਤਰੀਨ ਪ੍ਰਦਰਸ਼ਨ ਨਾਲ ਦੋਹਰਾ ਸੈਂਕੜਾ ਲਗਾ ਕੇ ਚੋਣਕਾਰਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।