ਮੋਹਾਲੀ: ਤਜਰਬੇਕਾਰ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਅਤੇ ਸਾਬਕਾ ਟੈਸਟ ਉਪ-ਕਪਤਾਨ ਅਜਿੰਕਿਆ ਰਹਾਣੇ ਨੂੰ ਬੀਸੀਸੀਆਈ (ਕ੍ਰਿਕਟ ਬੋਰਡ ਆਫ਼ ਇੰਡੀਆ) ਦੀ ਤਾਜ਼ਾ ਕੇਂਦਰੀ ਕਰਾਰ ਸੂਚੀ ਵਿੱਚ ਹੇਠਲੇ ਦਰਜੇ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ, ਜਿਸ ਨੂੰ ਬੋਰਡ ਦੀ ਸਿਖਰ ਕੌਂਸਲ ਨੇ ਬੁੱਧਵਾਰ ਨੂੰ ਮਨਜ਼ੂਰੀ ਦਿੱਤੀ ਸੀ।
ਬੀਸੀਸੀਆਈ ਗ੍ਰੇਡ ਦੀਆਂ ਚਾਰ ਸ਼੍ਰੇਣੀਆਂ ਹਨ, ਜਿਸ ਵਿੱਚ ਏ + ਵਿੱਚ ਖਿਡਾਰੀਆਂ ਨੂੰ 7 ਕਰੋੜ ਰੁਪਏ ਦਿੱਤੇ ਜਾਂਦੇ ਹਨ, ਜਦੋਂ ਕਿ ਸ਼੍ਰੇਣੀਆਂ ਏ, ਬੀ ਅਤੇ ਸੀ ਵਿੱਚ ਕ੍ਰਮਵਾਰ 5 ਕਰੋੜ ਰੁਪਏ, 3 ਕਰੋੜ ਰੁਪਏ ਅਤੇ 1 ਕਰੋੜ ਰੁਪਏ ਦਿੱਤੇ ਜਾਂਦੇ ਹਨ। ਇਸ ਦੇ ਮੁਤਾਬਕ ਪੁਜਾਰਾ ਅਤੇ ਰਹਾਣੇ ਨੂੰ ਖਰਾਬ ਫਾਰਮ ਕਾਰਨ ਹੁਣ ਗ੍ਰੇਡ ਬੀ 'ਚ ਸ਼ਿਫਟ ਕਰ ਦਿੱਤਾ ਗਿਆ ਹੈ, ਜੋ ਪਹਿਲਾਂ ਗ੍ਰੇਡ ਏ 'ਚ ਸਨ। ਇਨ੍ਹਾਂ ਦੋਵਾਂ ਖਿਡਾਰੀਆਂ ਨੂੰ ਸ਼੍ਰੀਲੰਕਾ ਖਿਲਾਫ ਹੋਣ ਵਾਲੀ ਟੈਸਟ ਸੀਰੀਜ਼ ਤੋਂ ਵੀ ਬਾਹਰ ਕਰ ਦਿੱਤਾ ਗਿਆ ਹੈ।