ਚੰਡੀਗੜ੍ਹ: ਹਾਕੀ ਦੇ ਜਾਦੂਗਰ ਕਹੇ ਜਾਣ ਵਾਲੇ ਮਹਾਨ ਖਿਡਾਰੀ ਮੇਜਰ ਧਿਆਨਚੰਦ ਦਾ ਅੱਜ ਜਮਨ ਦਿਨ ਹੈ ਅਤੇ ਉਨ੍ਹਾਂ ਦੇ ਜਨਮ ਦਿਹਾੜੇ ਨੂੰ ਭਾਰਤ ਵਿੱਚ ਨੈਸ਼ਨਲ ਸਪੋਰਟਸ ਡੇਅ ਵਜੋਂ ਮਨਾਇਆ ਜਾਂਦਾ ਹੈ। ਖੇਡਾਂ ਵਿੱਚ ਦਿੱਤੇ ਗਏ ਉਨ੍ਹਾਂ ਦੇ ਬੇਮਿਸਾਲ ਯੋਗਦਾਨ ਕਾਰਣ ਉਨ੍ਹਾਂ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਨੇ ਸੋੇਸ਼ਲ ਮੀਡੀਆ ਪਲੇਟ ਫਾਰਮ x ਰਾਹੀਂ ਯਾਦ ਕੀਤਾ ਹੈ ਅਤੇ ਦੇਸ਼ ਵਾਸੀਆਂ ਨੂੰ ਖੇਡ ਦਿਹਾੜੇ ਦੀਆਂ ਵਧਾਈਆਂ ਭੇਜੀਆਂ ਹਨ।
ਰਾਸ਼ਟਰੀ ਖੇਡ ਦਿਵਸ 'ਤੇ, ਸਾਰੇ ਖਿਡਾਰੀਆਂ ਨੂੰ ਮੇਰੀਆਂ ਸ਼ੁਭਕਾਮਨਾਵਾਂ। ਭਾਰਤ ਨੂੰ ਦੇਸ਼ ਲਈ ਉਨ੍ਹਾਂ ਦੇ ਯੋਗਦਾਨ 'ਤੇ ਮਾਣ ਹੈ। ਮੈਂ ਮੇਜਰ ਧਿਆਨ ਚੰਦ ਜੀ ਨੂੰ ਉਨ੍ਹਾਂ ਦੀ ਜਯੰਤੀ 'ਤੇ ਸ਼ਰਧਾਂਜਲੀ ਭੇਟ ਕਰਦਾ ਹਾਂ।.. ਨਰਿੰਦਰ ਮੋਦੀ,ਪ੍ਰਧਾਨ ਮੰਤਰੀ
ਹਾਕੀ ਦੀ ਦੁਨੀਆ ਦਾ ਜਾਦੂਗਰ ਮੇਜਰ ਧਿਆਨ ਚੰਦ ਜੀ…ਜਿਨ੍ਹਾਂ ਦੀ ਫੁਰਤੀ ਤੇ ਖੇਡ ਦੀ ਦੁਨੀਆਂ ਕਾਇਲ ਸੀ…ਮੇਜਰ ਸਾਬ੍ਹ ਕਰਕੇ ਹੀ ਭਾਰਤ ਦੀ ਝੋਲੀ ਹਾਕੀ ਓਲੰਪਿਕ ‘ਚ ਤਿੰਨ ਸੋਨ ਤਮਗ਼ੇ ਪਏ… ਅੱਜ ਮੇਜਰ ਧਿਆਨ ਚੰਦ ਜੀ ਦੇ ਜਨਮ ਦਿਵਸ ਮੌਕੇ ਮਹਾਨ ਖਿਡਾਰੀ ਨੂੰ ਯਾਦ ਕਰਦੇ ਹੋਏ ਦਿਲੋਂ ਸ਼ਰਧਾਂਜਲੀ ਦਿੰਦਾ ਹਾਂ…ਪੰਜਾਬ ਤੇ ਪੰਜਾਬੀਆਂ ਦਾ ਖੇਡਾਂ ਨਾਲ ਪੁਰਾਣਾ ਰਿਸ਼ਤਾ ਹੈ..ਫਿਰ ਭਾਵੇਂ ਖੇਡਾਂ ਬਚਪਨ ਦੀਆਂ ਦੇਸੀ ਖੇਡਾਂ ਹੋਣ…ਜਾਂ ਪ੍ਰੋਫੈਸ਼ਨਲ ਖੇਡਾਂ…ਪੰਜਾਬੀਆਂ ਨੇ ਖੇਡਾਂ ਜ਼ਰੀਏ ਆਪਣਾ ਲੋਹਾ ਪੂਰੀ ਦੁਨੀਆ ‘ਚ ਮਨਵਾਇਆ ਹੈ… ਅੱਜ ਕੌਮੀ ਖੇਡ ਦਿਵਸ ਮੌਕੇ ਮੈਂ ਖੇਡ ਜਗਤ ਤੇ ਸਾਰੇ ਖੇਡ ਪ੍ਰੇਮੀਆਂ ਨੂੰ ਵਧਾਈਆਂ ਦਿੰਦਾ ਹਾਂ...ਨਾਲ ਹੀ ਇਹ ਦੱਸਦੇ ਖੁਸ਼ੀ ਹੋ ਰਹੀ ਹੈ ਕਿ ਮੈਂ ਅੱਜ ਬਠਿੰਡਾ ਪਹੁੰਚ ਕੇ 'ਖੇਡਾਂ ਵਤਨ ਪੰਜਾਬ ਦੀਆਂ' ਦੇ ਦੂਜੇ ਗੇੜ ਦੀ ਸ਼ੁਰੂਆਤ ਕਰਨ ਜਾ ਰਿਹਾ ਹਾਂ...ਤਾਂ ਜੋ ਵੱਧ ਤੋਂ ਵੱਧ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਿਆ ਜਾ ਸਕੇ...ਭਗਵੰਤ ਸਿੰਘ ਮਾਨ,ਮੁੱਖ ਮੰਤਰੀ,ਪੰਜਾਬ
ਖ਼ਾਸ ਦਿਨ ਉੱਤੇ ਪੰਜਾਬ ਪੁਲਿਸ ਨੇ ਦਿੱਤੀ ਵਧਾਈ:ਇਸ ਖਾਸ ਦਿਨ 'ਤੇ, ਅਸੀਂ #SportsmanShip ਦੇ ਜਜ਼ਬੇ ਨੂੰ ਸਲਾਮ ਕਰਦੇ ਹਾਂ ਜੋ ਸਾਡੇ ਦੇਸ਼ ਨੂੰ ਇਕਜੁੱਟ ਕਰਦੀ ਹੈ। ਭਾਵੇਂ ਮੈਦਾਨ 'ਤੇ ਹੋਵੇ ਜਾਂ ਡਿਊਟੀ 'ਤੇ, ਟੀਮ ਵਰਕ, ਅਨੁਸ਼ਾਸਨ ਅਤੇ ਦ੍ਰਿੜਤਾ ਸਾਨੂੰ ਮਜ਼ਬੂਤ ਬਣਾਉਂਦੀ ਹੈ। ਆਓ ਖੇਡ ਨੂੰ ਜ਼ਿੰਦਾ ਰੱਖੀਏ, ਪਿੱਚ 'ਤੇ ਅਤੇ ਬਾਹਰ.. ਪੰਜਾਬ ਪੁਲਿਸ ਦਾ ਟਵੀਟ
ਇੰਝ ਬਣੇ ਮੇਜਰ ਧਿਆਨ ਚੰਦ: ਹਾਕੀ ਦੇ ਜਾਦੂਗਰ ਕਹੇ ਜਾਣ ਵਾਲੇ ਮੇਜਰ ਧਿਆਨ ਚੰਦ ਦਾ ਜਨਮ 29 ਅਗਸਤ 1905 ਨੂੰ ਇਲਾਹਾਬਾਦ ਦੇ ਇੱਕ ਰਾਜਪੂਤ ਪਰਿਵਾਰ ਵਿੱਚ ਹੋਇਆ। ਧਿਆਨ ਚੰਦ ਆਪਣੇ ਪਿਤਾ ਸਮੇਸ਼ਵਰ ਸਿੰਘ ਵਾਂਗ ਭਾਰਤੀ ਫੌਜ ਵਿੱਚ ਭਰਤੀ ਹੋ ਗਏ। ਫੌਜ ਵਿੱਚ ਧਿਆਨ ਚੰਦ ਨੇ ਹਾਕੀ ਖੇਡਣਾ ਸ਼ੁਰੂ ਕੀਤਾ। ਉਨ੍ਹਾਂ ਦਾ ਅਸਲੀ ਨਾਮ ਧਿਆਨ ਸਿੰਘ ਸੀ, ਪਰ ਕਿਉਂਕਿ ਉਹ ਰਾਤ ਨੂੰ ਚੰਦ ਦੀ ਰੌਸ਼ਨੀ ਵਿਚ ਅਭਿਆਸ ਕਰਦੇ ਸਨ, ਉਸ ਸਮੇਂ ਭਾਰਤ ਵਿਚ ਫਲੱਡ ਲਾਈਟਾਂ ਨਹੀਂ ਸਨ, ਉਹਨਾਂ ਦੇ ਸਾਥੀਆਂ ਨੇ ਉਹਨਾਂ ਨੂੰ 'ਚੰਦ' ਕੱਚਾ ਨਾਮ ਦਿੱਤਾ। ਜਿਸਦਾ ਅਰਥ ਚੰਦਰਮਾ ਹੈ। ਉਨ੍ਹਾਂ ਨੇ ਆਪਣੇ ਪੂਰੇ ਕਰੀਅਰ ਦੌਰਾਨ ਭਾਰਤ ਦੀ ਕਪਤਾਨੀ ਕੀਤੀ ਅਤੇ 1928, 1932 ਅਤੇ 1936 ਵਿੱਚ ਦੇਸ਼ ਲਈ ਤਿੰਨ ਓਲੰਪਿਕ ਮੈਡਲ ਜਿੱਤੇ। ਮੇਜਰ ਧਿਆਨਚੰਦ ਨੇ 22 ਸਾਲਾਂ ਦੇ ਕਰੀਅਰ ਵਿੱਚ 400 ਤੋਂ ਵੱਧ ਗੋਲ ਦਾਗੇ।