ਕਰਾਚੀ:ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਆਸਟ੍ਰੇਲੀਆ ਖਿਲਾਫ ਟੈਸਟ ਸੀਰੀਜ਼ ਦੌਰਾਨ ਮੈਡੀਕਲ ਟੀਮ ਦੇ ਨਿਰਦੇਸ਼ਾਂ ਦਾ ਪਾਲਣ ਨਾ ਕਰਨ 'ਤੇ ਲੈੱਗ ਸਪਿਨਰ ਅਬਰਾਰ ਅਹਿਮਦ 'ਤੇ ਕਾਰਵਾਈ ਕਰ ਸਕਦਾ ਹੈ। ਅਬਰਾਰ ਨਿਊਰੋਲੌਜੀਕਲ ਸਮੱਸਿਆ ਕਾਰਨ ਆਸਟ੍ਰੇਲੀਆ ਦੇ ਖਿਲਾਫ ਮੈਚ ਵੀ ਨਹੀਂ ਖੇਡ ਸਕਿਆ ਸੀ। ਪਾਕਿਸਤਾਨ ਟੀਮ ਦੇ ਡਾਕਟਰ, ਫਿਜ਼ੀਓ ਅਤੇ ਟ੍ਰੇਨਰ ਨਾਲ ਸਲਾਹ ਕਰਨ ਤੋਂ ਬਾਅਦ ਪੀਸੀਬੀ ਦੇ ਮੈਡੀਕਲ ਪੈਨਲ ਨੇ ਬੋਰਡ ਚੇਅਰਮੈਨ ਨੂੰ ਆਪਣੀ ਰਿਪੋਰਟ ਸੌਂਪ ਦਿੱਤੀ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਅਬਰਾਰ ਪਿਛਲੇ ਸਾਲ ਭਾਰਤ ਵਿੱਚ ਖੇਡੇ ਗਏ ਵਿਸ਼ਵ ਕੱਪ ਤੋਂ ਬਾਅਦ ਇਲਾਜ ਦੀ ਪ੍ਰਕਿਰਿਆ ਪ੍ਰਤੀ ਲਾਪਰਵਾਹੀ ਵਰਤ ਰਿਹਾ ਹੈ।
ਸਪਿਨਰ ਅਬਰਾਰ ਅਹਿਮਦ 'ਤੇ ਕਾਰਵਾਈ ਕਰ ਸਕਦਾ ਹੈ ਪੀਸੀਬੀ, ਡਾਕਟਰੀ ਨਿਰਦੇਸ਼ਾਂ ਦਾ ਨਹੀਂ ਕਰ ਰਹੇ ਪਾਲਣ - ਪਾਕਿਸਤਾਨ ਕ੍ਰਿਕਟ ਬੋਰਡ
ਪਾਕਿਸਤਾਨ ਕ੍ਰਿਕਟ ਬੋਰਡ ਪਾਕਿਸਤਾਨੀ ਸਪਿਨਰ ਅਬਰਾਰ ਅਹਿਮਦ ਖਿਲਾਫ ਕਾਰਵਾਈ ਕਰ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਅਬਰਾਰ ਅਹਿਮਦ ਨੇ ਮੈਡੀਕਲ ਬੋਰਡ ਦੀਆਂ ਹਦਾਇਤਾਂ ਦੀ ਪਾਲਣਾ ਨਹੀਂ ਕੀਤੀ ਹੈ।
Published : Jan 7, 2024, 5:00 PM IST
ਇਲਾਜ ਲਈ ਭੇਜਿਆ ਸੀ ਦੇਸ਼ ਵਾਪਸਿ : ਪੀਸੀਬੀ ਦੇ ਸੂਤਰਾਂ ਮੁਤਾਬਕ ਬੋਰਡ ਅਬਰਾਰ ਖ਼ਿਲਾਫ਼ ਕਾਰਵਾਈ ਕਰਨ ਬਾਰੇ ਵਿਚਾਰ ਕਰ ਰਿਹਾ ਹੈ। ਸੂਤਰਾਂ ਮੁਤਾਬਿਕ 'ਅਬਰਾਰ ਨੂੰ ਆਪਣੇ ਗ੍ਰਹਿ ਦੇਸ਼ 'ਚ ਰਾਸ਼ਟਰੀ ਕ੍ਰਿਕਟ ਅਕੈਡਮੀ ਭੇਜਿਆ ਗਿਆ ਹੈ, ਜਿੱਥੇ ਉਸ ਦੇ ਇਲਾਜ ਦੀ ਪ੍ਰਕਿਰਿਆ 'ਤੇ ਰੋਜ਼ਾਨਾ ਨਜ਼ਰ ਰੱਖੀ ਜਾਵੇਗੀ। 'ਪਾਕਿਸਤਾਨ ਨੂੰ ਆਸਟ੍ਰੇਲੀਆ ਖਿਲਾਫ ਤਿੰਨੋਂ ਟੈਸਟ ਮੈਚਾਂ 'ਚ ਹਾਰ ਦਾ ਸਾਹਮਣਾ ਕਰਨਾ ਪਿਆ।ਤੁਹਾਨੂੰ ਦੱਸ ਦੇਈਏ ਕਿ ਆਸਟ੍ਰੇਲੀਆ ਨਾਲ ਤਿੰਨ ਟੈਸਟ ਮੈਚ ਖੇਡਣ ਗਈ ਪਾਕਿਸਤਾਨ ਕ੍ਰਿਕਟ ਟੀਮ ਨੂੰ 3-0 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
- ਆਸਟ੍ਰੇਲੀਆ ਨੇ ਪਾਕਿਸਤਾਨ ਨੂੰ ਹਰਾ ਕੇ WTC ਰੈਂਕਿੰਗ 'ਚ ਨੰਬਰ 1 'ਤੇ ਕੀਤਾ ਕਬਜ਼ਾ, ਇਕ ਸਥਾਨ ਪਿੱਛੇ ਖਿਸਕਿਆ ਭਾਰਤ
- ਆਸਟ੍ਰੇਲੀਆ ਤੋਂ ਸੀਰੀਜ਼ ਜਿੱਤਣ ਦੇ ਇਰਾਦੇ ਨਾਲ ਮੈਦਾਨ 'ਚ ਉਤਰੇਗੀ ਭਾਰਤੀ ਮਹਿਲਾ ਕ੍ਰਿਕਟ ਟੀਮ
- ਸੂਰਿਆਕੁਮਾਰ ਯਾਦਵ ਨੇ ਦਿੱਤਾ ਵੱਡਾ ਇਸ਼ਾਰਾ, ਜਾਣੋ ਕਦੋਂ ਹੋਵੇਗੀ ਵਾਪਸੀ
ਪਾਕਿਸਤਾਨ 'ਚ ਵੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ: ਪਾਕਿਸਤਾਨ ਦੇ ਨਵੇਂ ਕਪਤਾਨ ਸ਼ਾਨ ਮਸੂਦ ਆਸਟ੍ਰੇਲੀਆ ਖਿਲਾਫ ਕੁਝ ਖਾਸ ਨਹੀਂ ਕਰ ਸਕੇ ਹਨ। ਇਸ ਦੇ ਨਾਲ ਹੀ ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਆਸਟ੍ਰੇਲੀਆ ਖਿਲਾਫ ਸੀਰੀਜ਼ ਦੇ ਇਕ ਮੈਚ 'ਚ ਵੀ ਅਰਧ ਸੈਂਕੜਾ ਨਹੀਂ ਬਣਾ ਸਕੇ ਸਨ। ਇਸ ਲਈ ਉਸ ਨੂੰ ਪਾਕਿਸਤਾਨ 'ਚ ਵੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਹੈ।ਪਾਕਿਸਤਾਨ ਮੈਚ 'ਚ ਆਪਣੀ ਖਰਾਬ ਫੀਲਡਿੰਗ ਅਤੇ ਤੀਜੇ ਟੈਸਟ ਮੈਚ 'ਚ ਸ਼ਾਹੀਨ ਅਫਰੀਦੀ ਨੂੰ ਬਾਹਰ ਕਰਨ ਕਾਰਨ ਵੀ ਸੁਰਖੀਆਂ 'ਚ ਰਿਹਾ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨੀ ਟੀਮ ਨੂੰ ਕਈ ਵਾਰ ਆਪਣੇ ਖਰਾਬ ਪ੍ਰਦਰਸ਼ਨ ਕਾਰਨ ਅਲੋਚਨਾ ਸਹਿਣੀ ਪਈ ਹੈ । ਜਿਸ ਕਾਰਨ ਪਾਕਿਸਤਾਨੀ ਕ੍ਰਿਕਟ ਬੋਰਡ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ ਕਿ ਉਹਨਾਂ ਦੇ ਖਿਡਾਰੀ ਚੁਸਤ ਅਤੇ ਤੰਦਰੁਸਤ ਰਹਿਣ ਤਾਂ ਜੋ ਅਾਉਣ ਵਾਲੇ ਸਮੇਂ 'ਚ ਹੋਣ ਵਾਲੀਆਂ ਖੇਡਾਂ 'ਚ ਚੰਗਾ ਨਿਰਾਸ਼ਾ ਹੱਥ ਨਾ ਲੱਗੇ। ਪਰ ਉਥੇ ਹੀ ਅਬਰਾਰ ਵਰਗੇ ਕੁਝ ਖਿਡਾਰੀ ਇਸ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ। ਅਜਿਹੇ ਵਿੱਚ ਐਕਸ਼ਨ ਹੋਣਾ ਤਾਂ ਲਾਜ਼ਮੀ ਹੈ।