ਗਾਲੇ— ਆਸਟ੍ਰੇਲੀਆ ਦੇ ਟੈਸਟ ਕਪਤਾਨ ਪੈਟ ਕਮਿੰਸ ਦਾ ਮੰਨਣਾ ਹੈ ਕਿ ਗਾਲੇ 'ਚ ਦੂਜੇ ਟੈਸਟ 'ਚ ਸ਼੍ਰੀਲੰਕਾ ਖਿਲਾਫ ਉਨ੍ਹਾਂ ਦੀ ਟੀਮ ਦੀ ਪਾਰੀ ਅਤੇ 39 ਦੌੜਾਂ ਦੀ ਹਾਰ ਨੇ ਬਹੁਤ ਵੱਡਾ ਸਬਕ ਸਿਖਾਇਆ ਹੈ, ਇਸ ਨਾਲ ਅਗਲੇ ਸਾਲ ਭਾਰਤ ਖਿਲਾਫ਼ ਟੀਮ ਨੂੰ ਮਦਦ ਮਿਲੇਗੀ। ਆਸਟਰੇਲੀਆ 2023 ਵਿੱਚ ਭਾਰਤ ਦਾ ਦੌਰਾ ਕਰੇਗਾ, ਜਿੱਥੇ ਉਹ ਫਰਵਰੀ-ਮਾਰਚ ਵਿੱਚ ਬਾਰਡਰ-ਗਾਵਸਕਰ ਟਰਾਫੀ ਦੇ ਹਿੱਸੇ ਵਜੋਂ ਚਾਰ ਟੈਸਟ ਮੈਚ ਖੇਡੇਗਾ।
ਗਾਲੇ 'ਚ ਪਹਿਲੇ ਟੈਸਟ 'ਚ ਸ਼੍ਰੀਲੰਕਾ ਨੂੰ 10 ਵਿਕਟਾਂ ਨਾਲ ਹਰਾਉਣ ਤੋਂ ਬਾਅਦ ਕਮਿੰਸ ਦੀ ਟੀਮ ਨੂੰ ਦੂਜੇ ਟੈਸਟ 'ਚ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ, ਜਿਸ ਨਾਲ ਸੀਰੀਜ਼ 1-1 ਨਾਲ ਡਰਾਅ ਹੋ ਗਈ। ਕਮਿੰਸ ਦੀ 10 ਮੈਚਾਂ ਦੀ ਟੈਸਟ ਕਪਤਾਨੀ ਦੌਰਾਨ ਇਹ ਪਹਿਲੀ ਹਾਰ ਸੀ। ਸਿਡਨੀ ਮਾਰਨਿੰਗ ਹੇਰਾਲਡ ਵਿੱਚ ਕਮਿੰਸ ਦੇ ਹਵਾਲੇ ਨਾਲ ਕਿਹਾ ਗਿਆ ਹੈ, “ਅਸੀਂ ਸਿੱਖਿਆ ਹੈ ਕਿ ਇੱਥੇ (ਸ਼੍ਰੀਲੰਕਾ ਵਿੱਚ) ਸੀਰੀਜ਼ ਅਤੇ ਮੈਚ ਜਿੱਤਣਾ ਮੁਸ਼ਕਲ ਹੈ।
ਇਹ ਵੀ ਪੜ੍ਹੋ:-Commonwealth Games 2022: ਹਰਮਨਪ੍ਰੀਤ ਕੌਰ ਕਰੇਗੀ ਭਾਰਤੀ ਟੀਮ ਦੀ ਅਗਵਾਈ