ਅਹਿਮਦਾਬਾਦ: ਆਸਟ੍ਰੇਲੀਆ ਦੇ ਨਿਯਮਤ ਕਪਤਾਨ ਪੈਟ ਕਮਿੰਸ ਦੀ ਮਾਂ ਮਾਰੀਆ ਦਾ ਬੀਤੀ ਰਾਤ ਦਿਹਾਂਤ ਹੋ ਗਿਆ, ਜਿਸ ਕਾਰਨ ਟੀਮ ਦੇ ਖਿਡਾਰੀ ਸੋਗ ਵਿਚ ਹਨ। ਪੈਟ ਕਮਿੰਸ ਦੀ ਮਾਂ ਮਾਰੀਆ ਦੇ ਦੇਹਾਂਤ 'ਤੇ ਸੋਗ ਮਨਾਉਂਦੇ ਹੋਏ ਅੱਜ ਪੂਰੀ ਟੀਮ ਬਾਂਹ 'ਤੇ ਪੱਟੀ ਕਾਲੀਆਂ ਬੰਨ੍ਹ ਕੇ ਮੈਦਾਨ 'ਚ ਉਤਰੀ। ਪ੍ਰਾਪਤ ਜਾਣਕਾਰੀ ਅਨੁਸਾਰ ਕ੍ਰਿਕਟ ਆਸਟਰੇਲੀਆ ਵੱਲੋਂ ਕਪਤਾਨ ਪੈਟ ਕਮਿੰਸ ਦੀ ਮਾਂ ਨੂੰ ਸ਼ਰਧਾਂਜਲੀ ਦੇਣ ਲਈ ਟੀਮ ਦੇ ਖਿਡਾਰੀ ਕਾਲੀ ਪੱਟੀ ਬੰਨ੍ਹ ਕੇ ਖੇਡ ਰਹੇ ਹਨ।
ਸੀਏ ਨੇ ਇੱਕ ਅਧਿਕਾਰਤ ਬਿਆਨ ਵਿੱਚ ਕਿਹਾ ਕਿ "ਅਸੀਂ ਮਾਰੀਆ ਕਮਿੰਸ ਦੇ ਰਾਤੋ-ਰਾਤ ਦੇਹਾਂਤ ਤੋਂ ਬਹੁਤ ਦੁਖੀ ਹਾਂ। ਅਸੀਂ ਪੈਟ, ਕਮਿੰਸ ਦੇ ਪਰਿਵਾਰ ਅਤੇ ਉਨ੍ਹਾਂ ਦੇ ਦੋਸਤਾਂ ਪ੍ਰਤੀ ਦਿਲੀ ਸੰਵੇਦਨਾ ਪ੍ਰਗਟ ਕਰਦੇ ਹਾਂ। ਉਨ੍ਹਾਂ ਕਿਹਾ ਆਸਟ੍ਰੇਲੀਆ ਦਾ ਹਰ ਇੱਕ ਖਿਡਾਰੀ ਇੱਕ ਕਾਲਾ ਬੈਂਡ ਪਹਿਨਾਂਗਾ ਅਤੇ ਇਹ ਸਨਮਾਨ ਦਾ ਚਿੰਨ੍ਹ ਹੋਵੇਗਾ।
ਆਸਟਰੇਲੀਆਈ ਪੁਰਸ਼ ਟੈਸਟ ਕ੍ਰਿਕਟ ਟੀਮ ਦੇ ਕਪਤਾਨ ਪੈਟ ਕਮਿੰਸ ਭਾਰਤ ਵਿੱਚ ਖੇਡੀ ਜਾ ਰਹੀ ਚਾਰ ਮੈਚਾਂ ਦੀ ਲੜੀ ਦੇ ਦੂਜੇ ਟੈਸਟ ਤੋਂ ਬਾਅਦ ਸਿਡਨੀ ਵਿੱਚ ਆਪਣੀ ਮਾਂ ਮਾਰੀਆ ਕਮਿੰਸ ਦੇ ਨਾਲ ਘਰ ਵਿੱਚ ਰਹਿਣ ਲਈ ਭਾਰਤ ਛੱਡ ਗਏ। ਦੱਸਿਆ ਜਾ ਰਿਹਾ ਹੈ ਕਿ ਉਸ ਦੀ ਮਾਂ ਮਾਰੀਆ ਨੂੰ ਪਹਿਲੀ ਵਾਰ 2005 'ਚ ਛਾਤੀ ਦੇ ਕੈਂਸਰ ਦਾ ਪਤਾ ਲੱਗਾ ਸੀ। ਇਸ ਕਾਰਨ ਉਸ ਦੀ ਹਾਲਤ ਲਗਾਤਾਰ ਵਿਗੜਦੀ ਜਾ ਰਹੀ ਸੀ। ਕ੍ਰਿਕਟ ਆਸਟ੍ਰੇਲੀਆ ਅਤੇ ਉਸਦੇ ਸਾਥੀਆਂ ਤੋਂ ਮਿਲੇ ਭਾਰੀ ਸਮਰਥਨ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਉਸਦੀ ਸਥਿਤੀ ਨੂੰ ਸਮਝਣ ਲਈ ਤੁਹਾਡਾ ਧੰਨਵਾਦ। ਆਸਟਰੇਲੀਆ ਦੇ ਕੋਚ ਐਂਡਰਿਊ ਮੈਕਡੋਨਲਡ ਨੇ ਅੱਜ ਸਵੇਰੇ ਖਿਡਾਰੀਆਂ ਨੂੰ ਮਾਰੀਆ ਕਮਿੰਸ ਦੀ ਮੌਤ ਦੀ ਜਾਣਕਾਰੀ ਦਿੱਤੀ, ਜਿਸ ਨੇ ਸਾਰੇ ਖਿਡਾਰੀਆਂ ਨੂੰ ਹੈਰਾਨ ਕਰ ਦਿੱਤਾ। ਕ੍ਰਿਕਟ ਆਸਟ੍ਰੇਲੀਆ ਨੇ ਵੀ ਪੈਟ ਕਮਿੰਸ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ ਹੈ।
ਦੱਸ ਦਈਏ ਪੈਟ ਕਮਿੰਸ ਨੇ ਕੰਗਾਰੂ ਟੀਮ ਦੀ ਬਾਰਡਰ ਗਵਾਸਕਰ ਟ੍ਰਾਫ਼ੀ ਦੌਰਾਨ ਪਹਿਲੇ 2 ਮੈਚਾਂ ਵਿੱਚ ਕਪਤਾਨੀ ਕੀਤੀ ਸੀ। ਇਨ੍ਹਾਂ ਮੈਚਾਂ ਦੌਰਾਨ ਆਸਟ੍ਰੇਲੀਆਈ ਟੀਮ ਖ਼ਾਸ ਪ੍ਰਦਰਸ਼ਨ ਨਹੀਂ ਕਰ ਸਕੀ ਅਤੇ ਪਹਿਲੇ ਦੋਵੇਂ ਮੈਚਾਂ ਦੌਰਾਨ ਆਸਟ੍ਰੇਲੀਆ ਦੀ ਇੱਕ ਤਰਫੀ ਹਾਰ ਹੋਈ। ਪਰ ਇਸ ਤੋਂ ਬਾਅਦ ਕੰਗਾਰੂਆਂ ਨੇ ਜ਼ਬਰਦਸਤ ਵਾਪਸੀ ਕਰਦਿਆਂ ਜਿੱਥੇ ਤੀਜੇ ਟੈੱਸਟ ਮੈਚ ਅਸਾਨੀ ਨਾਲ ਆਪਣੇ ਨਾਂਅ ਕੀਤਾ ਉੱਥੇ ਹੀ ਚੌਥੇ ਟੈੱਸਟ ਮੈਚ ਵਿੱਚ ਵੀ ਕੰਗਾਰੂ ਬੱਲੇਬਾਜ਼ਾਂ ਨੇ ਆਪਣੀ ਮਜ਼ਬੂਤ ਪਕੜ ਬਣਾਈ ਹੋਈ ਹੈ। ਚੌਥੇ ਟੈੱਸਟ ਮੈਚ ਵਿੱਚ ਜਿੱਥੇ ਓਪਰਨ ਉਸਮਾਨ ਖ਼ਵਾਜਾ ਨੇ ਸੈਂਕੜਾ ਜੜਿਆ ਹੈ ਉੱਥੇ ਹੀ ਐਲਰਾਊਂਡਰ ਕੈਮਰਨ ਗ੍ਰੀਨ ਵੀ ਅਰਧ ਸੈਂਕੜਾ ਜੜ ਚੁੱਕੇ ਨੇ।
ਇਹ ਵੀ ਪੜ੍ਹੋ:Border Gavaskar Trophy: ਸੋਗ ਵੱਜੋਂ ਕਾਲੀਆਂ ਪੱਟੀਆਂ ਬੰਨ੍ਹ ਖੇਡ ਰਹੇ ਨੇ ਆਸਟ੍ਰੇਲੀਆ ਦੇ ਖਿਡਾਰੀ, 300 ਤੋਂ ਪਾਰ ਪਹੁੰਚਿਆ ਸਕੋਰ