ਕਰਾਚੀ: ਕਪਤਾਨ ਬਾਬਰ ਆਜ਼ਮ, ਤੇਜ਼ ਗੇਂਦਬਾਜ਼ ਸ਼ਾਹੀਨ ਸ਼ਾਹ ਅਫਰੀਦੀ ਅਤੇ ਮੁਹੰਮਦ ਰਿਜ਼ਵਾਨ ਸਮੇਤ ਚੋਟੀ ਦੇ ਕ੍ਰਿਕਟਰਾਂ ਨੇ ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਦੇ ਸੋਧੇ ਹੋਏ ਕੇਂਦਰੀ ਸਮਝੌਤੇ 'ਤੇ ਹਸਤਾਖਰ ਕੀਤੇ ਹਨ। ਹਾਲਾਂਕਿ, ਖਿਡਾਰੀਆਂ ਨੇ ਇਹ ਫੈਸਲਾ ਕਈ ਭਾਗਾਂ ਵਿੱਚ ਤਬਦੀਲੀਆਂ ਲਈ ਸਫਲਤਾਪੂਰਵਕ ਗੱਲਬਾਤ ਕਰਨ ਤੋਂ ਬਾਅਦ ਹੀ ਲਿਆ ਹੈ।
ਪਾਕਿਸਤਾਨ ਬੋਰਡ ਵੱਲੋਂ ਇਕ ਹਫ਼ਤਾ ਪਹਿਲਾਂ ਖਿਡਾਰੀਆਂ ਨੂੰ ਕਰਾਰ ਦੀ ਕਾਪੀ ਭੇਜੀ ਗਈ ਸੀ ਪਰ ਖਿਡਾਰੀਆਂ ਨੇ ਦਸਤਖ਼ਤ ਨਹੀਂ ਕੀਤੇ ਸਨ। ESPNcricinfo ਦੀ ਰਿਪੋਰਟ ਦੇ ਮੁਤਾਬਕ, ਖਿਡਾਰੀਆਂ ਨੇ ਇਸ ਸ਼ਰਤ 'ਤੇ ਹਸਤਾਖਰ ਕੀਤੇ ਕਿ ਉਹ ਨੀਦਰਲੈਂਡ ਦੌਰੇ 'ਤੇ ਜਾਣ ਤੋਂ ਪਹਿਲਾਂ ਸਤੰਬਰ 'ਚ ਏਸ਼ੀਆ ਕੱਪ ਤੋਂ ਬਾਅਦ ਕੁਝ ਵਿਵਸਥਾਵਾਂ 'ਤੇ ਚਰਚਾ ਕਰਨਗੇ।