ਨਵੀਂ ਦਿੱਲੀ : ਸਚਿਨ ਤੇਂਦੁਲਕਰ ਨੇ ਅੱਜ ਦੇ ਦਿਨ 2010 ਵਿਚ ਕਪਤਾਨ ਰੂਪ ਸਿੰਘ ਸਟੇਡੀਅਮ 'ਚ ਦੱਖਣੀ ਅਫਰੀਕਾ ਖਿਲਾਫ ਦੋਹਰਾ ਸੈਂਕੜਾ ਲਗਾ ਕੇ ਇਤਿਹਾਸ ਰਚਿਆ ਸੀ। 24 ਫਰਵਰੀ 2010 ਨੂੰ ਸਚਿਨ ਨੇ ਅਜੇਤੂ 200 ਦੌੜਾਂ ਬਣਾਈਆਂ। ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਤੋਂ ਪਹਿਲਾਂ ਕੋਈ ਵੀ ਕ੍ਰਿਕਟਰ ਵਨਡੇ 'ਚ ਦੋਹਰਾ ਸੈਂਕੜਾ ਨਹੀਂ ਲਗਾ ਸਕਿਆ। ਤੇਂਦੁਲਕਰ ਨੇ 50ਵੇਂ ਓਵਰ ਦੀ ਤੀਜੀ ਗੇਂਦ 'ਤੇ ਆਪਣਾ ਦੋਹਰਾ ਸੈਂਕੜਾ ਪੂਰਾ ਕੀਤਾ। ਉਸ ਇਤਿਹਾਸਕ ਪਲ 'ਚ ਤਤਕਾਲੀ ਭਾਰਤੀ ਕਪਤਾਨ ਐੱਮਐੱਸ ਧੋਨੀ ਸਚਿਨ ਦੇ ਨਾਲ ਮੈਦਾਨ 'ਤੇ ਮੌਜੂਦ ਸਨ।
ਸਚਿਨ ਤੇਂਦੁਲਕਰ ਨੇ ਆਪਣੀ ਇਤਿਹਾਸਕ ਪਾਰੀ ਦੌਰਾਨ 25 ਚੌਕੇ ਅਤੇ ਤਿੰਨ ਛੱਕੇ ਜੜੇ ਅਤੇ ਅਜੇਤੂ ਰਹੇ। ਭਾਰਤ ਨੇ ਇਸ ਮੈਚ ਵਿੱਚ 401/3 ਦਾ ਸਕੋਰ ਬਣਾਇਆ ਸੀ, ਜਿਸ ਦੇ ਜਵਾਬ 'ਚ ਪ੍ਰੋਟੀਜ਼ ਟੀਮ 42.2 ਓਵਰਾਂ 'ਚ 248 ਦੌੜਾਂ 'ਤੇ ਢੇਰ ਹੋ ਗਈ। ਭਾਰਤ ਨੇ ਇਹ ਮੈਚ 153 ਦੌੜਾਂ ਨਾਲ ਜਿੱਤ ਲਿਆ। ਇਨ੍ਹਾਂ ਇਤਿਹਾਸਕ ਪਲਾਂ ਨੂੰ ਸਟੈਂਡ 'ਤੇ ਮੌਜੂਦ ਲਗਭਗ 30,000 ਦਰਸ਼ਕਾਂ ਨੇ ਦੇਖਿਆ। ਤੇਂਦੁਲਕਰ ਨੇ ਇਸ ਤੋਂ ਪਹਿਲਾਂ ਨਵੰਬਰ 1999 'ਚ ਹੈਦਰਾਬਾਦ 'ਚ ਨਿਊਜ਼ੀਲੈਂਡ ਖਿਲਾਫ ਅਜੇਤੂ 186 ਦੌੜਾਂ ਬਣਾਈਆਂ ਸਨ।
ਇਹ ਵੀ ਪੜ੍ਹੋ :Harmanpreet Kaur run out : ਅੰਤਰਰਾਸ਼ਟਰੀ ਮੈਚਾਂ ਦੇ ਤਜ਼ੁਰਬੇ ਤੋਂ ਬਾਅਦ ਵੀ ਇੰਝ ਰਨ ਆਊਟ ਹੋਣ ਕਾਰਨ ਹਰਮਨਪ੍ਰੀਤ ਉੱਤੇ ਉੱਠ ਰਹੇ ਸਵਾਲ
ਜੋ 2009 'ਚ ਨਹੀਂ ਹੋਇਆ, ਉਹ 2010 'ਚ ਸਚਿਨ ਤੇਂਦੁਲਕਰ ਨੇ ਕੀਤਾ:ਸਾਲ 2009 ਵਿੱਚ ਜ਼ਿੰਬਾਬਵੇ ਦੇ ਚਾਰਲਸ ਕੋਵੈਂਟਰੀ ਨੇ ਵੀ ਕੋਸ਼ਿਸ਼ ਕੀਤੀ ਪਰ ਉਹ ਸਈਦ ਅਨਵਰ ਦੇ ਬਰਾਬਰ ਰਹਿ ਗਿਆ। ਉਨ੍ਹਾਂ ਨੂੰ ਪਾਰ ਨਹੀਂ ਕੀਤਾ ਜਾ ਸਕਿਆ। ਮਤਲਬ ਅਨਵਰ ਵਾਂਗ ਜ਼ਿੰਬਾਬਵੇ ਦੇ ਬੱਲੇਬਾਜ਼ ਨੇ ਵੀ ਸਿਰਫ 194 ਦੌੜਾਂ ਬਣਾਈਆਂ। ਪਰ ਇੱਕ ਸਾਲ ਬਾਅਦ ਸਚਿਨ ਤੇਂਦੁਲਕਰ ਦਾ ਤੂਫਾਨ ਸਈਦ ਅਨਵਰ ਦੇ ਰਿਕਾਰਡ ਨੂੰ ਟੁੱਟਣ ਤੋਂ ਨਹੀਂ ਬਚਾ ਸਕਿਆ।
ਇਹ ਵੀ ਪੜ੍ਹੋ :IND VS AUS Semi Final: ਸੈਮੀਫਾਇਨਲ ਤੋਂ ਪਹਿਲਾਂ ਭਾਰਤ ਨੂੰ ਵੱਡਾ ਝਟਕਾ, ਹਰਮਨਪ੍ਰੀਤ-ਪੂਜਾ ਬਾਹਰ ! ਮੰਧਾਨਾ ਨੂੰ ਮਿਲ ਸਕਦੀ ਹੈ ਕਪਤਾਨੀ
ਬੇਲਿੰਡਾ ਕਲਾਰਕ ਵੀ ਵਨਡੇ 'ਚ ਦੋਹਰਾ ਸੈਂਕੜਾ ਲਾਉਣ ਵਾਲੀ ਪਹਿਲੀ ਕ੍ਰਿਕਟਰ :ਸਚਿਨ ਤੇਂਦੁਲਕਰ ਨੇ ਇਸ ਸੈਂਕੜੇ ਤੋਂ ਬਾਅਦ ਕਿਹਾ ਸੀ, 'ਮੈਂ ਇਹ ਦੋਹਰਾ ਸੈਂਕੜਾ ਭਾਰਤ ਦੇ ਲੋਕਾਂ ਨੂੰ ਸਮਰਪਿਤ ਕਰਨਾ ਚਾਹੁੰਦਾ ਹਾਂ, ਜੋ ਪਿਛਲੇ 20 ਸਾਲਾਂ ਤੋਂ ਮੇਰੇ ਨਾਲ ਖੜ੍ਹੇ ਹਨ। ਆਸਟ੍ਰੇਲੀਆਈ ਕ੍ਰਿਕਟਰ ਬੇਲਿੰਡਾ ਕਲਾਰਕ ਵੀ ਵਨਡੇ 'ਚ ਦੋਹਰਾ ਸੈਂਕੜਾ ਲਗਾਉਣ ਵਾਲੀ ਪਹਿਲੀ ਕ੍ਰਿਕਟਰ ਹੈ। ਬੇਲਿੰਡਾ ਨੇ 1997 'ਚ ਡੈਨਮਾਰਕ ਖਿਲਾਫ ਦੋਹਰਾ ਸੈਂਕੜਾ ਲਗਾਇਆ ਸੀ। ਸਚਿਨ ਨੇ 200 ਟੈਸਟ ਮੈਚ ਖੇਡੇ ਹਨ। ਉਸ ਨੂੰ 329 ਪਾਰੀਆਂ ਖੇਡਣ ਦਾ ਮੌਕਾ ਮਿਲਿਆ ਜਿਸ ਵਿਚ ਉਸ ਨੇ 51 ਸੈਂਕੜੇ ਲਗਾਏ। ਟੈਸਟ 'ਚ ਉਸਦਾ ਸਰਵੋਤਮ ਸਕੋਰ 248 ਨਾਬਾਦ ਹੈ। ਤੇਂਦੁਲਕਰ ਨੇ 463 ਵਨਡੇ ਖੇਡੇ ਹਨ। ਉਨ੍ਹਾਂ ਨੇ 452 ਪਾਰੀਆਂ ਖੇਡੀਆਂ ਹਨ ਅਤੇ 49 ਸੈਂਕੜੇ ਲਗਾਏ ਹਨ।