ਪੰਜਾਬ

punjab

ETV Bharat / sports

IND vs NZ: ਨਿਊਜ਼ੀਲੈਂਡ ਨੇ ਲਗਾਤਾਰ ਤੀਜੇ ਵਨਡੇ ਵਿੱਚ ਭਾਰਤ ਨੂੰ ਹਰਾਇਆ - ਨਿਊਜ਼ੀਲੈਂਡ ਦੀ ਮਹਿਲਾ ਕ੍ਰਿਕਟ ਟੀਮ

ਭਾਰਤ ਨੂੰ ਨਿਊਜ਼ੀਲੈਂਡ ਨੇ ਸੀਰੀਜ਼ ਦੇ ਤੀਜੇ ਵਨਡੇ 'ਚ ਵੀ ਹਰਾ ਦਿੱਤਾ। ਇਸ ਜਿੱਤ ਨਾਲ ਮੇਜ਼ਬਾਨ ਟੀਮ ਨੇ ਪੰਜ ਮੈਚਾਂ ਦੀ ਲੜੀ ਵਿੱਚ 3-0 ਦੀ ਅਜਿੱਤ ਬੜ੍ਹਤ ਬਣਾ ਲਈ ਹੈ।

ਨਿਊਜ਼ੀਲੈਂਡ ਨੇ ਲਗਾਤਾਰ ਤੀਜੇ ਵਨਡੇ ਵਿੱਚ ਭਾਰਤ ਨੂੰ ਹਰਾਇਆ
ਨਿਊਜ਼ੀਲੈਂਡ ਨੇ ਲਗਾਤਾਰ ਤੀਜੇ ਵਨਡੇ ਵਿੱਚ ਭਾਰਤ ਨੂੰ ਹਰਾਇਆ

By

Published : Feb 18, 2022, 2:35 PM IST

ਕਈਨਸਟਾਉਨ: ਨਿਊਜ਼ੀਲੈਂਡ ਦੀ ਮਹਿਲਾ ਕ੍ਰਿਕਟ ਟੀਮ ਨੇ ਕਵੀਂਸਟਾਉਨ ਵਿੱਚ ਖੇਡੇ ਗਏ ਤੀਜੇ ਇੱਕ ਰੋਜ਼ਾ ਮੈਚ ਵਿੱਚ ਵੀ ਭਾਰਤ ਨੂੰ ਹਰਾ ਦਿੱਤਾ। ਨਿਊਜ਼ੀਲੈਂਡ ਨੇ ਸੀਰੀਜ਼ 'ਚ 3-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ। ਇਸ ਦੇ ਨਾਲ ਹੀ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 49.3 ਓਵਰਾਂ ਵਿੱਚ 279 ਦੌੜਾਂ ਦਾ ਵੱਡਾ ਸਕੋਰ ਬਣਾਇਆ। ਜਵਾਬ 'ਚ ਨਿਊਜ਼ੀਲੈਂਡ ਨੇ ਇਹ ਟੀਚਾ 49.1 ਓਵਰਾਂ 'ਚ ਸੱਤ ਵਿਕਟਾਂ ਦੇ ਨੁਕਸਾਨ 'ਤੇ ਹਾਸਲ ਕਰ ਲਿਆ। ਨਿਊਜ਼ੀਲੈਂਡ ਨੇ ਮਹਿਲਾ ਕ੍ਰਿਕਟ ਇਤਿਹਾਸ 'ਚ ਦੂਜਾ ਸਭ ਤੋਂ ਵੱਡਾ ਟੀਚਾ ਹਾਸਲ ਕਰਨ ਦਾ ਰਿਕਾਰਡ ਬਣਾਇਆ ਹੈ।

ਨਿਊਜ਼ੀਲੈਂਡ ਦੀ ਕਪਤਾਨ ਸੋਫੀ ਡਿਵਾਇਨ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਨ ਆਈ ਭਾਰਤੀ ਟੀਮ ਦੀ ਸ਼ੁਰੂਆਤ ਕਾਫੀ ਚੰਗੀ ਰਹੀ। ਮੇਘਨਾ ਅਤੇ ਸ਼ੈਫਾਲੀ ਵਰਮਾ ਦੀ ਸਲਾਮੀ ਜੋੜੀ ਨੇ ਪਹਿਲੀ ਵਿਕਟ ਲਈ 13 ਓਵਰਾਂ ਵਿੱਚ 100 ਦੌੜਾਂ ਦੀ ਜ਼ਬਰਦਸਤ ਸਾਂਝੇਦਾਰੀ ਕੀਤੀ। ਮੇਘਨਾ ਨੇ ਸਿਰਫ 41 ਗੇਂਦਾਂ 'ਤੇ 61 ਦੌੜਾਂ ਅਤੇ ਸ਼ੈਫਾਲੀ ਵਰਮਾ ਨੇ 57 ਗੇਂਦਾਂ 'ਤੇ 51 ਦੌੜਾਂ ਬਣਾਈਆਂ। ਮੱਧਕ੍ਰਮ ਵਿੱਚ ਯਸਤਿਕਾ ਭਾਟੀਆ ਨੇ 19 ਅਤੇ ਕਪਤਾਨ ਮਿਤਾਲੀ ਰਾਜ ਨੇ 23 ਦੌੜਾਂ ਬਣਾਈਆਂ।

ਇਸ ਦੌਰਾਨ ਰਨ ਰੇਟ ਜੋ ਬਹੁਤ ਵਧੀਆ ਚੱਲ ਰਿਹਾ ਸੀ, ਉਹ ਲਗਾਤਾਰ ਹੇਠਾਂ ਡਿੱਗਦਾ ਰਿਹਾ। ਹਾਲਾਂਕਿ ਦੀਪਤੀ ਸ਼ਰਮਾ ਨੇ 69 ਗੇਂਦਾਂ 'ਤੇ ਅਜੇਤੂ 69 ਦੌੜਾਂ ਦੀ ਪਾਰੀ ਖੇਡ ਕੇ ਟੀਮ ਨੂੰ ਮਜ਼ਬੂਤ ​​ਸਕੋਰ ਤੱਕ ਪਹੁੰਚਾਇਆ। ਪਰ ਬਾਕੀ ਬੱਲੇਬਾਜ਼ ਉਸ ਦਾ ਸਾਥ ਨਹੀਂ ਦੇ ਸਕੇ ਅਤੇ ਇਸ ਕਾਰਨ ਪੂਰੀ ਟੀਮ 49.3 ਓਵਰਾਂ ਵਿੱਚ ਆਲ ਆਊਟ ਹੋ ਗਈ।

ਇਸ ਦੇ ਨਾਲ ਹੀ ਟੀਚੇ ਦਾ ਪਿੱਛਾ ਕਰਨ ਉਤਰੀ ਨਿਊਜ਼ੀਲੈਂਡ ਦੀ ਸ਼ੁਰੂਆਤ ਕਾਫੀ ਖ਼ਰਾਬ ਰਹੀ। ਝੂਲਨ ਗੋਸਵਾਮੀ ਨੇ ਉਸ ਨੂੰ ਦੋ ਵੱਡੇ ਝਟਕੇ ਦਿੱਤੇ ਅਤੇ ਟੀਮ ਦਾ ਸਕੋਰ 14/2 ਹੋ ਗਿਆ। ਕਪਤਾਨ ਸੋਫੀ ਡਿਵਾਈਨ ਖਾਤਾ ਵੀ ਨਹੀਂ ਖੋਲ੍ਹ ਸਕੀ। ਇਸ ਤੋਂ ਬਾਅਦ ਅਮੇਲੀਆ ਕੇਰ ਅਤੇ ਐਮੀ ਸਦਰਵੇਟ ਨੇ ਤੀਜੇ ਵਿਕਟ ਲਈ 103 ਦੌੜਾਂ ਦੀ ਜ਼ਬਰਦਸਤ ਸਾਂਝੇਦਾਰੀ ਕੀਤੀ। ਇਸ ਸਾਂਝੇਦਾਰੀ ਨੂੰ ਇਕ ਵਾਰ ਫਿਰ ਝੂਲਨ ਗੋਸਵਾਮੀ ਨੇ ਤੋੜਿਆ ਅਤੇ 117 ਦੇ ਸਕੋਰ 'ਤੇ ਐਮੀ ਸੇਡਰਵੇਟ ਨੂੰ ਆਊਟ ਕੀਤਾ। ਉਸ ਨੇ 59 ਦੌੜਾਂ ਬਣਾਈਆਂ ਅਤੇ ਅਮੇਲੀਆ ਕੇਰ 67 ਦੌੜਾਂ ਦੀ ਪਾਰੀ ਖੇਡ ਕੇ ਆਊਟ ਹੋ ਗਈ। ਭਾਰਤ ਲਈ ਝੂਲਨ ਗੋਸਵਾਮੀ ਨੇ 3 ਵਿਕਟਾਂ ਲਈਆਂ।

ਇਹ ਵੀ ਪੜ੍ਹੋ:ਸਾਨੂੰ ਸ਼੍ਰੇਅਸ ਦੀ ਜਗਾ T-20 World Cup 'ਚ ਆਲਰਾਉਂਡਰ ਦੀ ਜ਼ਰੂਰਤ: ਰੋਹਿਤ ਸ਼ਰਮਾ

ABOUT THE AUTHOR

...view details