ਮੁੰਬਈ :IPL 2022 ਦਾ 33ਵਾਂ ਮੈਚ ਮੁੰਬਈ ਇੰਡੀਅਨਜ਼ ਅਤੇ ਚੇੱਨਈ ਸੁਪਰ ਕਿੰਗਜ਼ ਵਿਚਾਲੇ ਡੀਵਾਈ ਪਾਟਿਲ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। CSK ਦੇ ਕਪਤਾਨ ਰਵਿੰਦਰ ਜਡੇਜਾ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਸੀਐਸਕੇ ਨੇ ਦੋ ਅਤੇ ਮੁੰਬਈ ਨੇ ਤਿੰਨ ਬਦਲਾਅ ਕੀਤੇ ਹਨ। ਪ੍ਰੀਟੋਰੀਅਸ ਅਤੇ ਸੈਂਟਨਰ ਨੇ ਸੀਐਸਕੇ ਟੀਮ ਵਿੱਚ ਪ੍ਰਵੇਸ਼ ਕੀਤਾ ਹੈ।
ਦੋਵਾਂ ਟੀਮਾਂ ਵਿਚਾਲੇ ਹਮੇਸ਼ਾ ਹੀ ਸਖ਼ਤ ਮੁਕਾਬਲਾ ਹੁੰਦਾ ਹੈ। ਅਜਿਹੇ 'ਚ ਇਕ ਵਾਰ ਫਿਰ ਪ੍ਰਸ਼ੰਸਕਾਂ ਨੂੰ ਇੱਥੇ ਜ਼ਬਰਦਸਤ ਮੁਕਾਬਲਾ ਦੇਖਣ ਨੂੰ ਮਿਲ ਸਕਦਾ ਹੈ। ਪਿਛਲੇ ਪੰਜ ਮੈਚਾਂ ਦੀ ਗੱਲ ਕਰੀਏ ਤਾਂ ਮੁੰਬਈ ਨੇ ਤਿੰਨ ਵਾਰ ਜਿੱਤ ਦਰਜ ਕੀਤੀ ਹੈ। ਹਾਲਾਂਕਿ ਪਿਛਲੇ ਮੁਕਾਬਲੇ 'ਚ ਚੇਨਈ ਨੇ 20 ਦੌੜਾਂ ਨਾਲ ਜਿੱਤ ਦਰਜ ਕੀਤੀ ਸੀ।
ਅੰਕ ਤਾਲਿਕਾ ਵਿੱਚ ਸਥਿਤੀ :ਪੰਜ ਵਾਰ ਦੀ ਚੈਂਪੀਅਨ ਮੁੰਬਈ ਇੰਡੀਅਨਜ਼ ਅਤੇ ਚਾਰ ਵਾਰ ਦੀ ਜੇਤੂ ਚੇਨਈ ਸੁਪਰ ਕਿੰਗਜ਼ ਲਈ ਮੌਜੂਦਾ ਸੈਸ਼ਨ ਨਿਰਾਸ਼ਾਜਨਕ ਰਿਹਾ ਹੈ। ਦੋਵੇਂ ਟੀਮਾਂ ਛੇ-ਛੇ ਮੈਚ ਖੇਡ ਕੇ ਅੰਕ ਸੂਚੀ ਵਿੱਚ ਸਭ ਤੋਂ ਹੇਠਲੇ ਸਥਾਨ ’ਤੇ ਹਨ। ਚੇਨਈ ਨੂੰ ਸਿਰਫ਼ ਇੱਕ ਜਿੱਤ ਮਿਲੀ ਹੈ, ਜਦਕਿ ਮੁੰਬਈ ਦਾ ਖਾਤਾ ਵੀ ਨਹੀਂ ਖੁੱਲ੍ਹਿਆ ਹੈ। ਚੇਨਈ ਦੀ ਟੀਮ ਨੌਵੇਂ ਸਥਾਨ 'ਤੇ ਹੈ ਅਤੇ ਮੁੰਬਈ ਦੀ ਟੀਮ 10ਵੇਂ ਸਥਾਨ 'ਤੇ ਹੈ।