ਨਵੀਂ ਦਿੱਲੀ: ਪਾਕਿਸਤਾਨ ਵਿੱਚ ਇੱਕ ਹੋਰ ਕ੍ਰਿਕਟਰ ਮੈਚ ਫਿਕਸਿੰਗ ਦਾ ਦੋਸ਼ੀ ਪਾਇਆ ਗਿਆ ਹੈ। ਖੱਬੇ ਹੱਥ ਦੇ ਇਸ ਸਪਿਨਰ 'ਤੇ ਭ੍ਰਿਸ਼ਟਾਚਾਰ ਵਿਰੋਧੀ ਜ਼ਾਬਤੇ ਦੀ ਦੋ ਵਾਰ ਉਲੰਘਣਾ ਕਰਨ ਦਾ ਦੋਸ਼ ਲਗਾਇਆ ਗਿਆ ਸੀ। ਪਾਕਿਸਤਾਨ ਕ੍ਰਿਕਟ ਬੋਰਡ ਨੇ ਆਸਿਫ਼ ਅਫਰੀਦੀ 'ਤੇ ਧਾਰਾ 2.4.10 ਦੀ ਉਲੰਘਣਾ ਕਰਨ 'ਤੇ ਦੋ ਸਾਲ ਦੀ ਪਾਬੰਦੀ ਲਗਾ ਦਿੱਤੀ ਹੈ। ਆਸਿਫ਼ ਨੇ 35 ਫਸਟ ਕਲਾਸ, 42 ਲਿਸਟ ਏ ਅਤੇ 65 ਟੀ-20 ਮੈਚ ਖੇਡੇ ਹਨ। ਉਸ ਨੇ ਤਿੰਨੋਂ ਫਾਰਮੈਟਾਂ ਵਿੱਚ ਕ੍ਰਮਵਾਰ 118, 59 ਅਤੇ 63 ਵਿਕਟਾਂ ਲਈਆਂ ਹਨ। ਆਸਿਫ਼ ਅਫਰੀਦੀ ਨੇ ਕਸ਼ਮੀਰ ਪ੍ਰੀਮੀਅਰ ਲੀਗ ਵਿੱਚ ਹਿੱਸਾ ਲਿਆ ਅਤੇ ਰਾਵਲਕੋਟ ਹਾਕਸ ਟੀਮ ਲਈ ਖੇਡਦੇ ਹੋਏ ਮੈਚ ਫਿਕਸਿੰਗ ਕੀਤੀ।
ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਹੋਵੇਗਾ: ਦੋ ਸਾਲ ਲਈ ਪਾਬੰਦੀਸ਼ੁਦਾ 36 ਸਾਲਾ ਆਸਿਫ਼ ਅਫਰੀਦੀ ਨੂੰ ਆਸਟ੍ਰੇਲੀਆ ਖਿਲਾਫ਼ ਘਰੇਲੂ ਟੀ-20 ਸੀਰੀਜ਼ ਲਈ ਟੀਮ 'ਚ ਚੁਣਿਆ ਗਿਆ ਸੀ ਪਰ ਉਨ੍ਹਾਂ ਨੂੰ ਕੋਈ ਮੈਚ ਖੇਡਣ ਦਾ ਮੌਕਾ ਨਹੀਂ ਮਿਿਲਆ। ਪੀਸੀਬੀ ਦਾ ਕਹਿਣਾ ਹੈ ਕਿ ਆਸਿਫ਼ ਅਗਲੇ ਦੋ ਸਾਲਾਂ ਤੱਕ ਨਾ ਤਾਂ ਘਰੇਲੂ ਕ੍ਰਿਕਟ, ਨਾ ਹੀ ਪੀ.ਐਸ.ਐਲ. ਅਤੇ ਨਾ ਹੀ ਅੰਤਰਰਾਸ਼ਟਰੀ ਕ੍ਰਿਕਟ ਖੇਡਣਗੇ। ਪਾਕਿਸਤਾਨ ਕ੍ਰਿਕਟ ਬੋਰਡ ਦੇ ਚੇਅਰਮੈਨ ਨਜਮ ਸੇਠੀ ਨੇ ਕਿਹਾ, ''ਪੀਸੀਬੀ ਅੰਤਰਰਾਸ਼ਟਰੀ ਕ੍ਰਿਕਟਰ ਨੂੰ ਦੋ ਸਾਲ ਲਈ ਮੁਅੱਤਲ ਕਰਨ 'ਤੇ ਕੋਈ ਖੁਸ਼ੀ ਨਹੀਂ ਹੋ ਰਹੀ। ਅਸੀਂ ਕ੍ਰਿਕਟ 'ਚ ਭ੍ਰਿਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕਰ ਸਕਦੇ।