ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਇੱਕ ਵਾਰ ਫਿਰ ਸੁਰਖੀਆਂ ਵਿੱਚ ਆ ਗਏ ਹਨ। ਇਸ ਵਾਰ ਉਸ ਦੇ ਲਾਈਮਲਾਈਟ 'ਚ ਆਉਣ ਦਾ ਕਾਰਨ ਹੁੱਕਾ ਪੀਣਾ ਰਿਹਾ ਹੈ। ਦਰਅਸਲ, ਧੋਨੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ 'ਕੈਪਟਨ ਕੂਲ' ਹੁੱਕਾ ਪੀਂਦੇ ਨਜ਼ਰ ਆ ਰਹੇ ਹਨ। ਇਸ ਤੋਂ ਬਾਅਦ, ਸੋਸ਼ਲ ਮੀਡੀਆ 'ਤੇ ਕੁਝ ਪ੍ਰਸ਼ੰਸਕ ਉਸ ਨੂੰ ਜ਼ਬਰਦਸਤ ਟ੍ਰੋਲ ਕਰ ਰਹੇ ਹਨ, ਤਾਂ ਕੁਝ ਪ੍ਰਸ਼ੰਸਕ ਉਸ ਦਾ ਸਮਰਥਨ (MS Dhoni Video) ਕਰ ਰਹੇ ਹਨ। ਇਸ ਵੀਡੀਓ 'ਤੇ ਪ੍ਰਸ਼ੰਸਕਾਂ ਵੱਲੋਂ ਤਰ੍ਹਾਂ-ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਹਨ।
ਧੋਨੀ ਦੀ ਵੀਡੀਓ ਵਾਇਰਲ:ਵਾਇਰਲ ਵੀਡੀਓ 'ਚ ਧੋਨੀ ਇਕ ਪਾਰਟੀ 'ਚ ਨਜ਼ਰ ਆ ਰਹੇ ਹਨ। ਇਸ ਦੌਰਾਨ ਧੋਨੀ ਹੁੱਕਾ ਪੀ ਰਹੇ ਹਨ। ਧੋਨੀ ਇਨ੍ਹੀਂ ਦਿਨੀਂ ਦੁਬਈ 'ਚ ਹਨ ਅਤੇ ਉਹ ਆਪਣੀ ਜ਼ਿੰਦਗੀ ਦਾ ਖੂਬ ਆਨੰਦ ਲੈ ਰਹੇ ਹਨ। ਹੁਣ ਉਨ੍ਹਾਂ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕ, ਆਲੋਚਕਾਂ ਦੇ ਖਿਲਾਫ ਖੜੇ ਹੋ ਗਏ ਹਨ। ਇਸ ਵੀਡੀਓ 'ਚ ਧੋਨੀ ਕਾਫੀ ਸਟਾਈਲਿਸ਼ ਨਜ਼ਰ ਆ ਰਹੇ ਹਨ, ਉਨ੍ਹਾਂ ਨੇ ਸੂਟ ਪਾਇਆ ਹੋਇਆ ਹੈ ਅਤੇ ਲੰਬੇ ਵਾਲਾਂ ਨਾਲ ਉਹ ਹੁੱਕਾ ਪੀਂਦੇ ਅਤੇ ਧੂੰਆਂ ਉਡਾਉਂਦੇ ਨਜ਼ਰ ਆ ਰਹੇ ਹਨ। ਕੁਝ ਦਿਨ ਪਹਿਲਾਂ ਹੀ ਬਿੱਗ ਬੌਸ ਦੇ ਜੇਤੂ ਐਮਸੀ ਸਟੇਨ ਨਾਲ ਧੋਨੀ ਦੀ ਪਾਰਟੀ ਦੀਆਂ ਤਸਵੀਰਾਂ ਵੀ ਵਾਇਰਲ ਹੋਈਆਂ ਸਨ। ਇਸ ਦੇ ਨਾਲ ਹੀ ਉਹ ਰਿਸ਼ਭ ਪੰਤ ਦੇ ਨਾਲ ਵੀ ਨਜ਼ਰ ਆਏ।