ਪੰਜਾਬ

punjab

ETV Bharat / sports

LSG vs SRH IPL 2023 : ਲਖਨਊ ਸੁਪਰ ਜਾਇੰਟਸ ਦੀ ਧਮਾਕੇਦਾਰ ਜਿੱਤ, 16 ਓਵਰਾਂ 'ਚ ਪੂਰਾ ਕੀਤਾ 122 ਦੌੜਾਂ ਦਾ ਟੀਚਾ - IPL 2023

LUCKNOW SUPER GIANTS VS SUNRISERS HYDERABAD TATA IPL 2023 BRSABV EKANA CRICKET STADIUM LUCKNOW LIVE MATCH LIVE SCORE
ਲਖਨਊ ਸੁਪਰ ਜਾਇੰਟਸ ਦੀ ਧਮਾਕੇਦਾਰ ਜਿੱਤ, 16 ਓਵਰਾਂ 'ਚ ਪੂਰਾ ਕੀਤਾ 122 ਦੌੜਾਂ ਦਾ ਟੀਚਾ

By

Published : Apr 7, 2023, 7:43 PM IST

Updated : Apr 7, 2023, 11:09 PM IST

19:38 April 07

ਚੰਡੀਗੜ੍ਹ:ਲਖਨਊ ਸੁਪਰ ਜਾਇੰਟਸ ਦੀ ਟੀਮ ਨੇ ਪਹਿਲੇ ਓਵਰ ਵਿੱਚ ਸ਼ਾਨਦਾਰ ਬੱਲੇਬਾਜ਼ੀ ਕੀਤੀ ਅਤੇ ਇਹ ਸਿਲਸਿਲਾ ਅਖੀਰ ਤੱਕ ਜਾਰੀ ਰਿਹਾ। ਲਖਨਊ ਸੁਪਰ ਜਾਇੰਟਸ ਨੇ ਧਮਾਕੇਦਾਰ ਜਿੱਤ ਹਾਸਿਲ ਕੀਤੀ ਹੈ। ਲਖਨਊ ਦੀ ਟੀਮ ਨੇ 16 ਓਵਰਾਂ 'ਚ 122 ਦੌੜਾਂ ਦਾ ਟੀਚਾ ਹਾਸਿਲ ਕੀਤਾ। ਤਿੰਨ ਓਵਰਾਂ ਤੋਂ ਬਾਅਦ ਲਖਨਊ ਦਾ ਸਕੋਰ 29 ਸੀ। ਪਿੱਚ ਉੱਤੇ ਮੇਅਰਸ ਤੇ ਰਾਹੁਲ ਦੀ ਜੋੜੀ ਟਿਕ ਕੇ ਖੇਡ ਰਹੀ ਸੀ। 5ਵੇਂ ਓਵਰ ਵਿੱਚ ਕਾਇਲ ਮੇਅਰਜ਼ 13 ਦੌੜਾਂ 'ਤੇ ਆਊਟ ਹੋ ਗਿਆ। ਉਸ ਵੇਲੇ ਸਕੋਰ 39 ਸੀ। ਲਖਨਊ ਸੁਪਰ ਜਾਇੰਟਸ ਦੀ ਦੂਜੀ ਵਿਕਟ ਛੇਵੇਂ ਓਵਰ ਵਿੱਚ ਡਿੱਗੀ। ਸਨਰਾਈਜ਼ਰਜ਼ ਹੈਦਰਾਬਾਦ ਦੇ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੇ ਛੇਵੇਂ ਓਵਰ ਦੀ ਆਖਰੀ ਗੇਂਦ 'ਤੇ ਦੀਪਕ ਹੁੱਡਾ ਨੂੰ 7 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਕਰ ਦਿੱਤਾ। ਇਸ ਵੇਲੇ ਸਕੋਰ 45 ਸੀ। 10 ਓਵਰਾਂ ਦੇ ਅੰਤ ਵਿੱਚ, ਲਖਨਊ ਸੁਪਰ ਜਾਇੰਟਸ ਦੇ ਬੱਲੇਬਾਜ਼ ਕੇਐਲ ਰਾਹੁਲ (30) ਅਤੇ ਕਰੁਣਾਲ ਪੰਡਯਾ (23) ਦੌੜਾਂ ਬਣਾਉਣ ਤੋਂ ਬਾਅਦ ਕ੍ਰੀਜ਼ 'ਤੇ ਮੌਜੂਦ ਹਨ। ਇਸ ਮੈਚ ਨੂੰ ਜਿੱਤਣ ਲਈ ਲਖਨਊ ਸੁਪਰ ਜਾਇੰਟਸ ਨੂੰ ਹੁਣ 60 ਗੇਂਦਾਂ ਵਿੱਚ ਸਿਰਫ਼ 40 ਦੌੜਾਂ ਦੀ ਲੋੜ ਸੀ। 12ਵੇਂ ਓਵਰ ਵਿੱਚ ਕੁਰਣਾਲ ਆਉਟ ਹੋ ਗਏ। ਉਸ ਵੇਲੇ ਸਕੋਰ 100 ਸੀ। ਕੁਰਣਾਲ 34 ਦੌੜਾਂ ਬਣਾ ਸਕੇ। ਅਖੀਰਲੇ ਓਵਰ ਲਖਨਊ ਸੁਪਰ ਨੇ ਸ਼ਾਨਦਾਰ ਤਰੀਕੇ ਨਾਲ ਖੇਡੇ ਦੂਜੇ ਪਾਸੇ ਗੇਂਦਬਾਜੀ ਵੀ ਸੰਭਲ ਰਣਨੀਤੀ ਬਣਾ ਕੇ ਕੀਤੀ ਗਈ ਹੈ। 14ਵੇਂ ਓਵਰ ਵਿੱਚ ਕੇਐੱਲ ਰਾਹੁਲ ਆਉਟ ਹੋਏ। ਰਾਹੁਲ ਨੇ ਇੱਕ ਚੰਗੀ ਪਾਰੀ ਖੇਡੀ ਹੈ। ਇਸ ਤੋਂ ਬਾਅਦ ਆਏ ਰੋਮਾਰੀਓ ਬਿਨਾਂ ਕੋਈ ਸਕੋਰ ਬਣਾਏ ਆਉਟ ਹੋ ਗਏ।

ਇਸ ਤਰ੍ਹਾਂ ਖੇਡੀ ਹੈਦਰਾਬਾਦ ਸਨਰਾਈਜ਼ਰਸ: ਲਖਨਊ ਦੇ ਏਕਾਨਾ ਕ੍ਰਿਕਟ ਸਟੇਡੀਅਮ ਵਿੱਚ ਲਖਨਊ ਸੁਪਰ ਜਾਇੰਟਸ ਦੇ ਖਿਲਾਫ ਖੇਡਦੀ ਸਨਰਾਈਜ਼ਰਸ ਹੈਦਰਾਬਾਦ ਦੀ ਟੀਮ ਦਾ ਪ੍ਰਦਰਸ਼ਨ ਕੋਈ ਬਹੁਤਾ ਚੰਗਾ ਨਹੀਂ ਰਿਹਾ। ਹੈਦਰਾਬਾਦ ਨੂੰ ਲਗਾਤਾਰ ਝਟਕੇ ਲੱਗੇ। ਲਖਨਊ ਸੁਪਰ ਜਾਇੰਟਸ ਦੀ ਕਪਤਾਨੀ ਕੇਐੱਲ ਰਾਹੁਲ ਅਤੇ ਸਨਰਾਈਜ਼ ਹੈਦਰਾਬਾਦ ਦੀ ਵਾਗਡੋਰ ਏਡਮ ਮਾਰਕਰਮ ਦੇ ਹੱਥਾਂ ਵਿੱਚ ਸੀ। ਸਨਰਾਈਜ਼ਰਜ਼ ਹੈਦਰਾਬਾਦ ਨੇ ਬੱਲੇਬਾਜ਼ੀ ਸ਼ੁਰੂ ਕੀਤੀ ਅਤੇ ਮੈਚ ਦੀ ਸ਼ੁਰੂਆਤ ਮਯੰਕ-ਅਨਮੋਲਪ੍ਰੀਤ ਨੇ ਕੀਤੀ। ਸਨਰਾਈਜ਼ਰਸ ਹੈਦਰਾਬਾਦ ਦੇ ਖਿਲਾਫ ਇਸ ਮੈਚ 'ਚ ਲਖਨਊ ਸੁਪਰ ਜਾਇੰਟਸ ਨੇ ਦੋ ਬਦਲਾਅ ਕੀਤੇ ਹਨ। ਮਾਰਕ ਵੁੱਡ ਨੂੰ ਫਲੂ ਹੈ ਅਤੇ ਅਵੇਸ਼ ਖਾਨ ਪਿਛਲੇ ਮੈਚ 'ਚ ਜ਼ਖਮੀ ਹੋ ਗਏ ਸਨ। ਇਸ ਲਈ ਦੋਵਾਂ ਨੂੰ ਇਸ ਮੈਚ 'ਚ ਆਰਾਮ ਦਿੱਤਾ ਗਿਆ ਹੈ।

6ਵੇਂ ਓਵਰ ਤੱਕ ਟਿਕ ਕੇ ਖੇਡੇ ਖਿਡਾਰੀ:ਸਨਰਾਈਜ਼ਰਸ ਹੈਦਰਾਬਾਦ ਦੇ ਕਪਤਾਨ ਏਡਨ ਮਾਰਕਰਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਹੈਦਰਾਬਾਦ ਦੀ ਟੀਮ ਨੂੰ ਪਹਿਲਾ ਝਟਕਾ ਲੱਗਿਆ। ਲਖਨਊ ਸੁਪਰ ਜਾਇੰਟਸ ਦੇ ਸਪਿਨ ਗੇਂਦਬਾਜ਼ ਕਰੁਣਾਲ ਪੰਡਯਾ ਨੇ ਮਯੰਕ ਅਗਰਵਾਲ (8) ਨੂੰ ਮਾਰਕਸ ਸਟੋਇਨਿਸ ਹੱਥੋਂ ਕੈਚ ਆਊਟ ਕਰਵਾਇਆ। ਸਨਰਾਈਜ਼ਰਜ਼ ਹੈਦਰਾਬਾਦ ਦਾ ਸਕੋਰ 4 ਓਵਰਾਂ ਤੋਂ ਬਾਅਦ (25/1) ਸੀ। ਹੈਦਰਾਬਾਦ ਦੀ ਟੀਮ ਨੂੰ ਪਹਿਲਾ ਝਟਕਾ ਮਿਯੰਕ ਦੇ ਆਉਟ ਹੋਣ ਨਾਲ ਲੱਗਿਆ। ਹਾਲਾਂਕਿ 6ਵੇਂ ਓਵਰ ਤੱਕ ਟੀਮ ਟਿਕ ਕੇ ਖੇਡੀ ਹੈ।

ਇਹ ਵੀ ਪੜ੍ਹੋ :MI vs CSK : ਘਰੇਲੂ ਮੈਦਾਨ 'ਤੇ ਜਿੱਤ ਦਾ ਖਾਤਾ ਖੋਲ੍ਹਣਾ ਚਾਹੁਣਗੇ ਰੋਹਿਤ, ਇਹ ਹਨ ਅੰਕੜੇ

9ਵੇਂ ਓਵਰ ਤੱਕ ਹਾਲਤ ਹੋਈ ਖਰਾਬ : ਕਰੁਣਾਲ ਨੇ ਅਨਮੋਲਪ੍ਰੀਤ ਨੂੰ ਆਉਟ ਕੀਤਾ ਤਾਂ ਉਸ ਵੇਲੇ ਹੈਦਰਾਬਾਦ ਦਾ ਸਕੋਰ 7.5 ਓਵਰਾਂ ਤੋਂ ਬਾਅਦ (50/2) ਸੀ। 9 ਓਵਰਾਂ ਤੱਕ ਹੈਦਰਾਬਾਦ ਦੀ ਹਾਲਤ ਖਰਾਬ ਹੋ ਚੁੱਕੀ ਸੀ। ਇਸ ਵੇਲੇ 4 ਖਿਡਾਰੀ ਆਉਟ ਸਨ। ਹਾਲਾਤ ਇਹ ਸਨ ਕਿ ਲਖਨਊ ਦੇ ਸਪਿੰਨਰਾਂ ਨੇ ਹੈਦਰਾਬਾਦ ਦੇ ਬੱਲੇਬਾਜ਼ਾਂ ਦੀ ਹਾਲਤ ਕਮਜੋਰ ਕਰ ਦਿੱਤੀ। 10 ਓਵਰਾਂ ਵਿੱਚ ਸਕੋਰ ਹੋਇਆ 64 ਤੇ 4 ਖਿਡਾਰੀ ਬਾਹਰ ਸਨ। ਹੈਦਰਾਬਾਦ ਸਨਰਾਈਜ਼ਰਸ ਦੀ ਟੀਮ 17ਵੇਂ ਓਵਰ ਤੱਕ 94 ਦੌੜਾਂ ਬਣਾ ਸਕੀ ਸੀ। ਲਖਨਊ ਸੁਪਰ ਜਾਇੰਟਸ ਦੇ ਗੇਂਦਬਾਜ਼ ਨੇ ਚੰਗੀ ਗੇਂਦਬਾਜ਼ੀ ਕੀਤੀ ਅਤੇ ਬੱਲੇਬਾਜ਼ਾਂ ਨੂੰ ਦੌੜਾਂ ਬਣਾਉਣ ਦਾ ਮੌਕਾ ਹੀ ਨਹੀਂ ਮਿਲ ਰਿਹਾ ਸੀ। 15 ਓਵਰ ਪੂਰੇ ਹੋਣ ਤੱਕ ਰਾਹੁਲ ਤ੍ਰਿਪਾਠੀ (27) ਅਤੇ ਵਾਸ਼ਿੰਗਟਨ ਸੁੰਦਰ (11) ਦੌੜਾਂ ਬਣਾ ਕੇ ਮੈਦਾਨ 'ਤੇ ਮੌਜੂਦ ਹਨ। ਹੈਦਰਾਬਾਦ ਨੂੰ ਲਗਾਤਾਰ ਝਟਕੇ ਲੱਗੇ ਹਨ। 18ਵੇਂ ਓਵਰ ਵਿਚ ਜਦੋਂ ਸਕੋਰ 104 ਸੀ ਤਾਂ ਛੇਵੀਂ ਵਿਕਟ ਡਿੱਗੀ। ਲਖਨਊ ਦੀ ਟੀਮ 8 ਖਿਡਾਰੀਆਂ ਪਿੱਛੇ 121 ਦੌੜਾਂ ਬਣਾ ਸਕੀ।

Last Updated : Apr 7, 2023, 11:09 PM IST

For All Latest Updates

ABOUT THE AUTHOR

...view details