ਪੰਜਾਬ

punjab

ETV Bharat / sports

ਕੁਨਾਲ ਪਾਂਡਿਆ ਕੋਰੋਨਾ ਪਾਜ਼ੀਟਿਵ, ਦੂਜਾ ਟੀ-20 ਮੈਚ ਮੁਲਤਵੀ

ਆਲਰਾਉਂਡਰ ਕ੍ਰੂਨਾਲ ਪਾਂਡਿਆ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਜਿਸ ਕਾਰਨ ਮੰਗਲਵਾਰ ਨੂੰ ਹੋਣ ਵਾਲੇ ਟੀ 20 ਮੈਚ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ।

ਕ੍ਰੂਨਲ ਪਾਂਡਿਆ ਕੋਰੋਨਾ ਪਾਜ਼ੀਟਿਵ, ਟੀ-20 ਮੈਚ ਮੁਲਤਵੀ
ਕ੍ਰੂਨਲ ਪਾਂਡਿਆ ਕੋਰੋਨਾ ਪਾਜ਼ੀਟਿਵ, ਟੀ-20 ਮੈਚ ਮੁਲਤਵੀ

By

Published : Jul 27, 2021, 4:21 PM IST

Updated : Jul 27, 2021, 4:26 PM IST

ਨਵੀਂ ਦਿੱਲੀ: ਟੀਮ ਇੰਡੀਆ ਦੇ ਆਲਰਾਉਂਡਰ ਕ੍ਰੂਨਾਲ ਪਾਂਡਿਆ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ ਜਿਸ ਦੇ ਕਾਰਨ ਭਾਰਤ ਅਤੇ ਸ਼੍ਰੀਲੰਕਾ ਦੇ ਵਿਚਾਲੇ ਮੰਗਲਵਾਰ ਨੂੰ ਹੋਣ ਵਾਲੇ ਦੂਜੇ ਟੀ-20 ਮੈਚ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ।

ਸਮਾਚਾਰ ਏਜੰਸੀ ਏਐਨਆਈ ਨੇ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਕਿ ਕ੍ਰੁਨਾਲ ਦੇ ਪਾਜੀਟਿਵ ਹੋਣ ਦੀ ਵਜਾਂ ਤੋਂ ਮੈਚ ਇੱਕ ਦਿਨ ਦੇ ਲਈ ਫਿਲਹਾਲ ਮੁਲਤਵੀ ਕਰ ਦਿੱਤਾ ਗਿਆ ਹੈ। ਉਨ੍ਹਾਂ ਦੇ ਸੰਪਰਕ ਚ ਆਏ ਖਿਡਾਰੀਆਂ ਦੀ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਬੁੱਧਵਾਰ ਨੂੰ ਦੂਜਾ ਮੈਚ ਖੇਡਿਆ ਜਾਵੇਗਾ।

ਕ੍ਰੂਨਲ ਪਾਂਡਿਆ ਕੋਰੋਨਾ ਪਾਜ਼ੀਟਿਵ, ਟੀ-20 ਮੈਚ ਮੁਲਤਵੀ

ਦੱਸ ਦਈਏ ਕਿ ਕ੍ਰੂਨਾਲ ਪਾਂਡਿਆ ਦੇ ਲਈ ਹੁਣ ਤੱਕ ਸ਼੍ਰੀਲੰਕਾ ਦਾ ਇਹ ਦੌਰਾ ਕਾਫੀ ਸ਼ਾਨਦਾਰ ਦੇਖਣ ਨੂੰ ਮਿਲਿਆ ਹੈ। ਸ਼੍ਰੀਲੰਕਾ ਦੇ ਖਿਲਾਫ ਇਕ ਦਿਨੀ ਸੀਰੀਜ ਦੇ ਦੋ ਮੈਚਾਂ ਚ ਪਾਂਡਿਆ ਨੇ 35 ਰਨ ਬਣਾਉਣ ਦੇ ਨਾਲ ਇੱਕ ਵਿਕੇਟ ਵੀ ਲਿਆ ਸੀ ਜਦਕਿ ਪਹਿਲੇ ਟੀ-20 ਮੈਚ ਚ ਵੀ ਉਨ੍ਹਾਂ ਨੇ ਬਿਹਤਰੀਨ ਖੇਡਿਆ ਸੀ।

ਪਹਿਲੇ ਟੀ-20 ਮੁਕਾਬਲੇ ਚ ਉਨ੍ਹਾਂ ਨੇ ਦੋ ਓਵਰ ਦੀ ਗੇਂਦਬਾਜੀ ਚ ਸਿਰਫ 16 ਰਨ ਲੈਂਦੇ ਹੋਏ ਇੱਕ ਵਿਕੇਟ ਆਨਣੇ ਨਾਂ ਕੀਤਾ ਸੀ। ਕ੍ਰੂਨਾਲ ਪਾਂਡਿਆ ਦਾ ਕੋਵਿਟ ਦੀ ਚਪੇਟ ਚ ਆ ਜਾਣਾ ਟੀਮ ਇੰਡੀਆ ਦੇ ਸਵੈ ਭਰੋਸਾ ਨੂੰ ਡਗਮਗਾ ਸਕਦਾ ਹੈ।

ਇਹ ਵੀ ਪੜੋ: Tokyo Olympics 2020, Day 5: ਲਵਲੀਨਾ ਬੋਰਗੋਹੇਨ ਨੇ ਜਰਮਨ ਖਿਡਾਰੀ ਨੂੰ 3-2 ਨਾਲ ਹਰਾ ਕੇ ਜਿੱਤਿਆ 16ਵੇਂ ਰਾਉਂਡ ਦਾ ਮੁਕਾਬਲਾ

Last Updated : Jul 27, 2021, 4:26 PM IST

ABOUT THE AUTHOR

...view details