ਲੰਡਨ—ਭਾਰਤੀ ਕ੍ਰਿਕਟ ਟੀਮ ਤੋਂ ਬਾਹਰ ਹੋ ਚੁੱਕੇ ਆਲਰਾਊਂਡਰ ਕਰੁਣਾਲ ਪੰਡਯਾ (Krunal Pandya) ਪੱਟ ਦੀਆਂ ਮਾਸਪੇਸ਼ੀਆਂ 'ਚ ਖਿਚਾਅ ਕਾਰਨ ਰਾਇਲ ਲੰਡਨ ਵਨ ਡੇ ਕੱਪ (Royal One Day Cup) 'ਚ ਇੰਗਲਿਸ਼ ਕਾਊਂਟੀ ਵਾਰਵਿਕਸ਼ਾਇਰ (Warwickshire) ਲਈ ਨਹੀਂ ਖੇਡ ਸਕਣਗੇ। ਇਹ 31 ਸਾਲਾ ਭਾਰਤੀ ਖਿਡਾਰੀ 17 ਅਗਸਤ ਨੂੰ ਨਾਟਿੰਘਮਸ਼ਾਇਰ ਖਿਲਾਫ ਵਾਰਵਿਕਸ਼ਾਇਰ ਲਈ ਬੱਲੇਬਾਜ਼ੀ ਕਰਦੇ ਹੋਏ ਜ਼ਖਮੀ ਹੋ ਗਿਆ ਸੀ।
ਇਸ ਤੋਂ ਬਾਅਦ ਕਰੁਣਾਲ (Krunal Pandya) ਮੈਦਾਨ 'ਤੇ ਨਹੀਂ ਉਤਰੇ। ਉਹ ਮਿਡਲਸੈਕਸ ਅਤੇ ਡਰਹਮ ਦੇ ਖਿਲਾਫ ਅਗਲੇ ਦੋ ਮੈਚਾਂ ਦਾ ਵੀ ਹਿੱਸਾ ਨਹੀਂ ਸੀ। ਕਲੱਬ ਨੇ ਸੋਮਵਾਰ ਨੂੰ ਜਾਰੀ ਬਿਆਨ 'ਚ ਕਿਹਾ ਕਿ ਕਰੁਣਾਲ ਪੰਡਯਾ (Krunal Pandya) ਨਾਟਿੰਘਮਸ਼ਾਇਰ ਖਿਲਾਫ ਰਾਇਲ ਲੰਡਨ ਕੱਪ ਮੈਚ ਦੌਰਾਨ ਜ਼ਖਮੀ ਹੋ ਗਿਆ ਸੀ ਅਤੇ ਅੱਜ ਸ਼ਾਮ ਭਾਰਤ ਪਰਤ ਜਾਵੇਗਾ। ਕਰੁਣਾਲ (Krunal Pandya) ਨੂੰ ਇਸ ਕਾਉਂਟੀ ਕਲੱਬ ਨੇ ਜੁਲਾਈ ਵਿੱਚ 50 ਓਵਰਾਂ ਦੇ ਮੁਕਾਬਲੇ ਲਈ ਆਪਣੀ ਟੀਮ ਵਿੱਚ ਚੁਣਿਆ ਸੀ।