ਨਵੀਂ ਦਿੱਲੀ:ਲਖਨਊ ਸੁਪਰ ਜਾਇੰਟਸ ਨੇ ਆਸਟ੍ਰੇਲੀਆਈ ਕ੍ਰਿਕਟ ਟੀਮ ਦੇ ਸਾਬਕਾ ਕੋਚ ਅਤੇ ਬੱਲੇਬਾਜ਼ ਜਸਟਿਨ ਲੈਂਗਰ ਨੂੰ ਆਪਣੀ ਟੀਮ ਦਾ ਮੁੱਖ ਕੋਚ ਨਿਯੁਕਤ ਕੀਤਾ ਹੈ। ਉਹ ਐਂਡੀ ਫਲਾਵਰ ਦੀ ਜਗ੍ਹਾ ਲਵੇਗਾ, ਜਿਸ ਦਾ ਦੋ ਸਾਲ ਦਾ ਕਰਾਰ ਖਤਮ ਹੋ ਗਿਆ ਹੈ। ਲਖਨਊ ਸੁਪਰ ਜਾਇੰਟਸ ਨੇ ਐਂਡੀ ਫਲਾਵਰ ਦਾ ਉਸ ਦੇ ਯੋਗਦਾਨ ਲਈ ਧੰਨਵਾਦ ਕੀਤਾ ਹੈ ਜਿਸ ਦੇ ਮਾਰਗਦਰਸ਼ਨ ਵਿੱਚ ਐਲਐਸਜੀ ਨੇ ਲਗਾਤਾਰ ਦੂਜੇ ਸਾਲ ਆਈਪੀਐਲ ਪਲੇਆਫ ਵਿੱਚ ਜਗ੍ਹਾ ਬਣਾਈ।
ਇੰਗਲੈਂਡ ਨੂੰ 4-0 ਨਾਲ ਹਰਾ ਕੇ ਖਿਤਾਬ ਉੱਤੇ ਕਬਜ਼ਾ ਕੀਤਾ: 52 ਸਾਲਾ ਲੈਂਗਰ ਕੋਲ ਟੀ-20 ਕ੍ਰਿਕੇਟ ਵਿੱਚ ਕੋਚਿੰਗ ਦਾ ਕਾਫੀ ਤਜਰਬਾ ਹੈ ਪਰ ਉਹ ਪਹਿਲੀ ਵਾਰ ਆਈਪੀਐਲ ਵਿੱਚ ਕੋਚਿੰਗ ਦੇਣਗੇ। ਜਸਟਿਨ ਲੈਂਗਰ ਨੂੰ ਮਈ 2018 ਵਿੱਚ ਆਸਟਰੇਲੀਆਈ ਕ੍ਰਿਕਟ ਟੀਮ ਦਾ ਕੋਚ ਨਿਯੁਕਤ ਕੀਤਾ ਗਿਆ ਸੀ। ਉਸਦੇ ਕਾਰਜਕਾਲ ਦੌਰਾਨ, ਆਸਟਰੇਲੀਆ ਨੇ ਏਸ਼ੇਜ਼ ਲੜੀ ਵਿੱਚ ਇੰਗਲੈਂਡ ਨੂੰ 4-0 ਨਾਲ ਹਰਾ ਕੇ ਖਿਤਾਬ ਉੱਤੇ ਕਬਜ਼ਾ ਕੀਤਾ। ਇੰਨਾ ਹੀ ਨਹੀਂ ਲੈਂਗਰ ਦੇ ਕਾਰਜਕਾਲ 'ਚ ਆਸਟ੍ਰੇਲੀਆ ਨੇ ਸੰਯੁਕਤ ਅਰਬ ਅਮੀਰਾਤ 'ਚ ਸਾਲ 2021 'ਚ ਪਹਿਲੀ ਵਾਰ ਟੀ-20 ਵਿਸ਼ਵ ਕੱਪ ਜਿੱਤਿਆ ਸੀ। ਇਸ ਤੋਂ ਇਲਾਵਾ ਲੈਂਗਰ ਦੀ ਅਗਵਾਈ 'ਚ ਪਰਥ ਸਕਾਰਚਰਜ਼ ਨੇ ਵੀ ਤਿੰਨ ਵਾਰ ਬਿਗ ਬੈਸ਼ ਦਾ ਖਿਤਾਬ ਜਿੱਤਿਆ।