ਮੁੰਬਈ—ਭਾਰਤੀ ਮਹਿਲਾ ਟੀਮ (Indian Womens Team) ਦੀ ਦਿੱਗਜ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ (Jhulan Goswami) ਲਾਰਡਸ (Lords) ਦੇ ਮੈਦਾਨ 'ਤੇ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਸਕਦੀ ਹੈ। ਬੀਸੀਸੀਆਈ ਦੇ ਸੂਤਰਾਂ ਅਨੁਸਾਰ 24 ਸਤੰਬਰ ਨੂੰ ਲਾਰਡਸ ਦੇ ਮੈਦਾਨ ਵਿੱਚ ਇੰਗਲੈਂਡ ਖ਼ਿਲਾਫ਼ ਤੀਜਾ ਅਤੇ ਆਖਰੀ ਵਨਡੇ ਉਸ ਦਾ ਆਖਰੀ ਅੰਤਰਰਾਸ਼ਟਰੀ ਮੈਚ ਹੋਵੇਗਾ। ਝੂਲਨ ਨੇ ਸਾਰੇ ਫਾਰਮੈਟਾਂ 'ਚ 352 ਵਿਕਟਾਂ ਲਈਆਂ ਹਨ।
ਝੂਲਨ ਗੋਸਵਾਮੀ ਆਪਣਾ ਆਖਰੀ ਅੰਤਰਰਾਸ਼ਟਰੀ ਮੈਚ ਲਾਰਡਸ ਵਿੱਚ ਖੇਡੇਗੀ - Jhulan Goswami retirement
ਚੌਵੀ ਸਤੰਬਰ ਨੂੰ ਲਾਰਡਸ (Lords) ਵਿੱਚ ਇੰਗਲੈਂਡ ਖਿਲਾਫ ਤੀਜਾ ਅਤੇ ਆਖਰੀ ਵਨਡੇ ਝੂਲਨ ਗੋਸਵਾਮੀ (JHULAN GOSWAM) ਦਾ ਆਖਰੀ ਅੰਤਰਰਾਸ਼ਟਰੀ ਮੈਚ ਹੋਵੇਗਾ।
JHULAN GOSWAMI TO PLAY HER LAST ODI ODI AT LORDS
ਭਾਰਤੀ ਟੀਮ ਸੀਮਤ ਓਵਰਾਂ ਦੀ ਲੜੀ ਲਈ ਇੰਗਲੈਂਡ ਦੇ ਦੋ ਹਫ਼ਤਿਆਂ ਦੇ ਦੌਰੇ 'ਤੇ ਜਾਵੇਗੀ। ਇਸ ਦੌਰਾਨ ਉਹ ਤਿੰਨ ਟੀ-20 ਮੈਚ ਅਤੇ ਵਨਡੇ ਵੀ ਖੇਡੇਗੀ। ਟੀ-20 ਮੈਚ ਹੋਵ (10 ਸਤੰਬਰ), ਡਰਬੀ (13 ਸਤੰਬਰ) ਅਤੇ ਬ੍ਰਿਸਟਲ (15 ਸਤੰਬਰ) ਵਿੱਚ ਖੇਡੇ ਜਾਣਗੇ, ਜਦਕਿ ਵਨਡੇ ਮੈਚ ਹੋਵ (18 ਸਤੰਬਰ), ਕੈਂਟਰਬਰੀ (21 ਸਤੰਬਰ) ਅਤੇ ਲਾਰਡਜ਼ (24 ਸਤੰਬਰ) ਵਿੱਚ ਖੇਡੇ ਜਾਣਗੇ।
ਇਹ ਵੀ ਪੜੋ:-ਦੂਜੇ ਵਨਡੇ ਵਿਚ ਕਪਤਾਨ ਰਾਹੁਲ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਕੀਤਾ ਫੈਸਲਾ