ਪੰਜਾਬ

punjab

ETV Bharat / sports

ਝੂਲਨ ਗੋਸਵਾਮੀ ਮਹਿਲਾ ਕ੍ਰਿਕਟ ਵਿੱਚ 250 ਵਿਕਟਾਂ ਲੈਣ ਵਾਲੀ ਗੇਂਦਬਾਜ਼ ਬਣੀ - ਮਹਿਲਾ ਕ੍ਰਿਕਟ

ਝੂਲਨ ਗੋਸਵਾਮੀ ਮਹਿਲਾ ਕ੍ਰਿਕਟ ਵਿੱਚ 250 ਵਨ-ਡੇ ਵਿਕਟਾਂ ਲੈਣ ਵਾਲੀ ਪਹਿਲੀ ਗੇਂਦਬਾਜ਼ ਬਣ ਗਈ ਹੈ। ਸੀਨੀਅਰ ਖਿਡਾਰਨ ਨੇ ਆਈਸੀਸੀ ਮਹਿਲਾ ਵਿਸ਼ਵ ਕੱਪ 2022 ਵਿੱਚ ਟੈਮੀ ਬਿਊਮੋਂਟ ਨੂੰ ਆਊਟ ਕਰਕੇ ਇੰਗਲੈਂਡ ਖ਼ਿਲਾਫ਼ ਇਹ ਉਪਲਬਧੀ ਹਾਸਲ ਕੀਤੀ।

jhulan goswami become first female cricketer to achieve 250 wickets mark
ਝੂਲਨ ਗੋਸਵਾਮੀ ਮਹਿਲਾ ਕ੍ਰਿਕਟ ਵਿੱਚ 250 ਵਿਕਟਾਂ ਲੈਣ ਵਾਲੀ ਗੇਂਦਬਾਜ਼ ਬਣੀ

By

Published : Mar 16, 2022, 5:58 PM IST

ਹੈਦਰਾਬਾਦ: ਝੂਲਨ ਗੋਸਵਾਮੀ ਮਹਿਲਾ ਕ੍ਰਿਕਟ ਵਿੱਚ 250 ਵਨ-ਡੇ ਵਿਕਟਾਂ ਲੈਣ ਵਾਲੀ ਪਹਿਲੀ ਗੇਂਦਬਾਜ਼ ਬਣ ਗਈ ਹੈ। ਸੀਨੀਅਰ ਖਿਡਾਰਨ ਨੇ ਆਈਸੀਸੀ ਮਹਿਲਾ ਵਿਸ਼ਵ ਕੱਪ 2022 ਵਿੱਚ ਟੈਮੀ ਬਿਊਮੋਂਟ ਨੂੰ ਆਊਟ ਕਰਕੇ ਇੰਗਲੈਂਡ ਖ਼ਿਲਾਫ਼ ਇਹ ਉਪਲਬਧੀ ਹਾਸਲ ਕੀਤੀ। ਝੂਲਨ ਦੀ ਇਸ ਕਾਮਯਾਬੀ 'ਤੇ ਕਪਤਾਨ ਮਿਤਾਲੀ ਰਾਜ ਨੇ ਵੀ ਸ਼ਲਾਘਾ ਕੀਤੀ ਹੈ।

ਮੈਚ ਤੋਂ ਬਾਅਦ ਵਰਚੁਅਲ ਪ੍ਰੈਸ ਕਾਨਫਰੰਸ ਵਿੱਚ ਗੋਸਵਾਮੀ ਨੇ ਕਿਹਾ ਕਿ ਮੈਂ ਖੁਸ਼ ਹਾਂ ਕਿ ਮੈਂ 250 ਵਿਕਟਾਂ ਲੈਣ ਵਿੱਚ ਕਾਮਯਾਬ ਰਹੀ, ਪਰ ਮੈਂ ਆਪਣੀ ਜ਼ਿੰਦਗੀ ਵਿੱਚ ਇਸ ਬਾਰੇ ਕਦੇ ਨਹੀਂ ਸੋਚਿਆ ਸੀ। ਉਨ੍ਹਾਂ ਕਿਹਾ ਕਿ ਮੈਨੂੰ ਹੋਰ ਵੀ ਖੁਸ਼ੀ ਹੁੰਦੀ ਜੇਕਰ ਅਸੀਂ ਇਹ ਮੈਚ ਜਿੱਤ ਜਾਂਦੇ। ਇਸ ਮੈਚ 'ਚ ਇੰਗਲੈਂਡ ਨੇ ਭਾਰਤ ਨੂੰ ਹਰਾਇਆ ਸੀ।

ਇਹ ਵੀ ਪੜ੍ਹੋ:ਮਹਿਲਾ ਵਿਸ਼ਵ ਕੱਪ: ਇੰਗਲੈਂਡ ਨੇ ਭਾਰਤ ਨੂੰ 4 ਵਿਕਟਾਂ ਨਾਲ ਹਰਾਇਆ, ਸੈਮੀਫਾਈਨਲ ਦੀ ਰਾਹ ਹੋਈ ਮੁਸ਼ਕਿਲ

ਉਨ੍ਹਾਂ ਵੱਲੋਂ ਕਿਹਾ ਗਿਆ ਇੱਕ ਕ੍ਰਿਕਟਰ ਹੋਣ ਦੇ ਨਾਤੇ, ਤੁਸੀਂ ਉਨ੍ਹਾਂ ਚੀਜ਼ਾਂ ਲਈ ਯੋਜਨਾ ਨਹੀਂ ਬਣਾ ਸਕਦੇ। ਜੇਕਰ ਤੁਸੀਂ 20 ਸਾਲਾਂ ਲਈ ਖੇਡ ਰਹੇ ਹੋ, ਤਾਂ ਇਹ ਚੰਗਾ ਹੈ ਕਿ ਤੁਸੀਂ ਕੁੱਝ ਵਿਅਕਤੀਗਤ ਪ੍ਰਾਰਤੀਆਂ ਪ੍ਰਾਪਤ ਕਰੋਗੇ। ਇੰਗਲੈਂਡ ਖ਼ਿਲਾਫ਼ ਹਾਰ ਝੱਲਣ ਤੋਂ ਬਾਅਦ ਕਪਤਾਨ ਮਿਤਾਲੀ ਰਾਜ ਨੇ ਕਿਹਾ ਕਿ ਅਨੁਭਵੀ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਦੇ ਨਾਲ ਖੇਡਣਾ ਸਨਮਾਨ ਦੀ ਗੱਲ ਹੈ।

ABOUT THE AUTHOR

...view details