ਬੈਂਗਲੁਰੂ: ਰਾਇਲ ਚੈਲੰਜਰਜ਼ ਬੈਂਗਲੁਰੂ (ਆਰਸੀਬੀ) ਦੇ ਕਪਤਾਨ ਵਿਰਾਟ ਕੋਹਲੀ ਨੇ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਖ਼ਿਲਾਫ਼ ਆਪਣੀ ਟੀਮ ਦੀ 21 ਦੌੜਾਂ ਦੀ ਹਾਰ ਲਈ ਕਮਜ਼ੋਰ ਫੀਲਡਿੰਗ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਜੇਸਨ ਰਾਏ ਦੀਆਂ ਧਮਾਕੇਦਾਰ 56 (29) ਅਤੇ ਕਪਤਾਨ ਨਿਤੀਸ਼ ਰਾਣਾ ਦੀਆਂ 21 ਗੇਂਦਾਂ 'ਤੇ 48 ਦੌੜਾਂ ਦੀ ਤੂਫਾਨੀ ਪਾਰੀ ਨੇ ਕੇਕੇਆਰ ਨੂੰ 200/5 ਤੱਕ ਪਹੁੰਚਾਇਆ। ਆਰਸੀਬੀ ਦੇ ਜ਼ਿਆਦਾਤਰ ਗੇਂਦਬਾਜ਼ ਮਹਿੰਗੇ ਨਿਕਲੇ, ਜਦਕਿ ਉਹ ਫੀਲਡਿੰਗ 'ਚ ਵੀ ਕਾਫੀ ਖਰਾਬ ਨਜ਼ਰ ਆਏ। ਮੈਚ ਦੌਰਾਨ ਕਈ ਆਸਾਨ ਕੈਚ ਛੱਡੇ।
ਗੇਂਦਬਾਜ਼ਾਂ ਦੀ ਕਿੰਗ ਨੇ ਕੀਤੀ ਸ਼ਲਾਘਾ:ਕੋਹਲੀ ਨੇ ਕਿਹਾ ਕਿ ਸੁਯਸ਼ ਸ਼ਰਮਾ ਨੇ ਸ਼ੁਰੂਆਤ 'ਚ 29 ਦੌੜਾਂ 'ਤੇ ਦੋ ਵਿਕਟਾਂ ਲੈ ਕੇ ਕੋਲਕਾਤਾ ਦਾ ਰਾਹ ਆਸਾਨ ਕਰ ਦਿੱਤਾ। ਇਸ ਤੋਂ ਬਾਅਦ ਚੱਕਰਵਰਤੀ (3/27) ਅਤੇ ਰਸਲ (2/29) ਨੇ ਬੈਂਗਲੁਰੂ ਨੂੰ 179/8 'ਤੇ ਰੋਕ ਦਿੱਤਾ। ਆਰਸੀਬੀ ਦੀ ਇਹ ਲਗਾਤਾਰ ਚੌਥੀ ਹਾਰ ਸੀ
ਅਸੀਂ ਉਨ੍ਹਾਂ ਨੂੰ ਜਿੱਤ ਸੌਂਪ ਦਿੱਤੀ: ਮੈਚ ਤੋਂ ਬਾਅਦ ਕੋਹਲੀ ਨੇ ਕਿਹਾ ਕਿ ਇਮਾਨਦਾਰੀ ਨਾਲ ਕਹਾਂ ਤਾਂ ਅਸੀਂ ਉਨ੍ਹਾਂ ਨੂੰ ਮੈਚ ਹੱਥ 'ਚ ਦੇ ਦਿੱਤਾ। ਅਸੀਂ ਹਾਰਨ ਦੇ ਹੱਕਦਾਰ ਸੀ। ਅਸੀਂ ਉਨ੍ਹਾਂ ਨੂੰ ਜਿੱਤ ਸੌਂਪ ਦਿੱਤੀ। ਅਸੀਂ ਯਕੀਨੀ ਤੌਰ 'ਤੇ ਚੰਗਾ ਨਹੀਂ ਖੇਡਿਆ। ਜੇਕਰ ਤੁਸੀਂ ਗੇਮ 'ਤੇ ਨਜ਼ਰ ਮਾਰਦੇ ਹੋ, ਤਾਂ ਅਸੀਂ ਆਪਣੇ ਮੌਕੇ ਦਾ ਫਾਇਦਾ ਨਹੀਂ ਉਠਾਇਆ। ਅਸੀਂ ਕੁਝ ਮੌਕੇ ਵੀ ਗੁਆ ਦਿੱਤੇ। ਕੋਹਲੀ ਨੇ ਅੱਗੇ ਕਿਹਾ ਕਿ ਉਨ੍ਹਾਂ ਦੀ ਟੀਮ ਦੇ ਬੱਲੇਬਾਜ਼ ਢਿੱਲੀਆਂ ਗੇਂਦਾਂ ਦਾ ਫਾਇਦਾ ਨਹੀਂ ਉਠਾ ਸਕੇ।