ਹੈਦਰਾਬਾਦ: ਚੇਨਈ ਸੁਪਰ ਕਿੰਗਜ਼ (Chennai Super Kings) ਨੇ ਐਤਵਾਰ ਨੂੰ ਦੁਬਈ ਵਿੱਚ ਦਿੱਲੀ ਕੈਪੀਟਲਜ਼ ਨੂੰ ਹਰਾ ਕੇ ਇੰਡੀਅਨ ਪ੍ਰੀਮੀਅਰ ਲੀਗ 2021 ਦੇ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਪਹਿਲੇ ਕੁਆਲੀਫਾਇਰ ਵਿੱਚ ਮਹਿੰਦਰ ਸਿੰਘ ਧੋਨੀ (Mahendra Singh Dhoni) ਦੀ ਅਗਵਾਈ ਵਾਲੀ ਟੀਮ ਜੇਤੂ ਰਹੀ। ਧੋਨੀ ਨੇ ਚੌਕਾ ਮਾਰ ਕੇ ਆਪਣੀ ਟੀਮ ਨੂੰ ਖਿਤਾਬੀ ਮੈਚ ਤੱਕ ਪਹੁੰਚਾਇਆ। ਮੈਚ ਤੋਂ ਬਾਅਦ ਧੋਨੀ ਨੇ ਅਜਿਹਾ ਕੰਮ ਕੀਤਾ, ਜਿਸ ਤੋਂ ਬਾਅਦ ਪ੍ਰਸ਼ੰਸਕ ਸੋਸ਼ਲ ਮੀਡੀਆ (Social media) 'ਤੇ ਉਨ੍ਹਾਂ ਦੀ ਕਾਫੀ ਪ੍ਰਸ਼ੰਸਾ ਕਰ ਰਹੇ ਹਨ।
ਜਿਵੇਂ ਹੀ ਧੋਨੀ ਨੇ ਇਸ ਮੈਚ 'ਚ ਜੇਤੂ ਚੌਕਾ ਮਾਰ ਕੇ ਮੈਚ ਖਤਮ ਕੀਤਾ, ਦੁਬਈ ਸਟੇਡੀਅਮ 'ਚ ਮੌਜੂਦ ਇਕ ਛੋਟੀ ਬੱਚੀ ਆਪਣੀ ਮਾਂ ਨੂੰ ਗਲੇ ਲਗਾ ਕੇ ਰੋਣ ਲੱਗ ਪਈ। ਇਸ ਲੜਕੀ ਦਾ ਰੋਣ ਦਾ ਵੀਡੀਓ ਸੋਸ਼ਲ ਮੀਡੀਆ (Social media) 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਮੈਚ ਦੇ ਦੌਰਾਨ ਇਹ ਲੜਕੀ ਪੂਰੇ ਉਤਸ਼ਾਹ ਨਾਲ ਸੀਐਸਕੇ (CSK) ਦਾ ਸਮਰਥਨ ਕਰਦੀ ਦਿਖਾਈ ਦਿੱਤੀ। ਜਦੋਂ ਸੀਐਸਕੇ (CSK) ਦੀ ਟੀਮ ਮੁਸੀਬਤ ਵਿੱਚ ਸੀ ਤਾਂ ਇਸ ਲੜਕੀ ਦੇ ਚਿਹਰੇ 'ਤੇ ਤਣਾਅ ਸਾਫ਼ ਦਿਖਾਈ ਦੇ ਰਿਹਾ ਸੀ, ਪਰ ਜਿਵੇਂ ਹੀ ਧੋਨੀ ਨੇ ਚੌਕਾ ਮਾਰ ਕੇ ਟੀਮ ਨੂੰ ਜਿੱਤ ਦਿਵਾਈ, ਇਹ ਲੜਕੀ ਆਪਣੇ ਆਪ ਨੂੰ ਰੋਣ ਤੋਂ ਨਹੀਂ ਰੋਕ ਸਕੀ।