ਪੰਜਾਬ

punjab

ETV Bharat / sports

ਵਰੁਣ ਚੱਕਰਵਰਤੀ ਆਪਣੀ ਗੇਂਦਬਾਜ਼ੀ ਨਾਲ ਬਦਲਾਅ ਲਿਆਉਣ ਦੀ ਕਰ ਰਹੇ ਹਨ ਕੋਸ਼ਿਸ਼ - ਆਈਪੀਐੱਲ

ਕੋਲਕਾਤਾ ਨਾਈਟ ਰਾਈਡਰਜ਼ ਲਈ ਖੇਡ ਰਹੇ ਸਪਿਨ ਗੇਂਦਬਾਜ਼ ਵਰੁਣ ਚੱਕਰਵਰਤੀ ਆਪਣੀ ਸਪਿਨ ਗੇਂਦਬਾਜ਼ੀ ਨਾਲ ਵੱਖਰੀ ਪਛਾਣ ਬਣਾ ਰਹੇ ਹਨ। ਉਹ ਪਰਪਲ ਕੈਪ ਦੀ ਦੌੜ ਵਿੱਚ ਸ਼ਾਮਲ ਗੇਂਦਬਾਜ਼ਾਂ ਦੀ ਸੂਚੀ ਵਿੱਚ ਵੀ ਆ ਗਿਆ ਹੈ।

Varun Chakaravarthy Kolkata Knight Riders IPL 2023
ਵਰੁਣ ਚੱਕਰਵਰਤੀ ਆਪਣੀ ਗੇਂਦਬਾਜ਼ੀ ਨਾਲ ਬਦਲਾਅ ਲਿਆਉਣ ਦੀ ਕਰ ਰਹੇ ਹਨ ਕੋਸ਼ਿਸ਼

By

Published : Apr 27, 2023, 2:27 PM IST

ਨਵੀਂ ਦਿੱਲੀ : ਇੰਡੀਅਨ ਪ੍ਰੀਮੀਅਰ ਲੀਗ 2023 'ਚ ਕੋਲਕਾਤਾ ਨਾਈਟ ਰਾਈਡਰਜ਼ ਲਈ ਖੇਡ ਰਹੇ ਸਪਿਨ ਗੇਂਦਬਾਜ਼ ਵਰੁਣ ਚੱਕਰਵਰਤੀ ਇਸ ਵਾਰ ਆਈ.ਪੀ.ਐੱਲ. 'ਚ ਲਗਾਤਾਰ ਚੰਗਾ ਪ੍ਰਦਰਸ਼ਨ ਕਰ ਰਹੇ ਹਨ। ਜੇਕਰ ਸਾਲ 2023 ਦੇ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਵਰੁਣ ਚੱਕਰਵਰਤੀ ਨੇ ਆਈਪੀਐੱਲ 'ਚ ਖੇਡੇ ਗਏ ਆਪਣੇ ਸਾਰੇ ਅੱਠ ਮੈਚਾਂ 'ਚ ਚੰਗੀ ਗੇਂਦਬਾਜ਼ੀ ਕੀਤੀ ਹੈ। ਸਿਰਫ਼ ਇੱਕ ਮੈਚ ਨੂੰ ਛੱਡ ਕੇ ਉਸ ਨੇ ਹਰ ਮੈਚ ਵਿੱਚ ਨਾ ਸਿਰਫ਼ ਆਪਣਾ ਗੇਂਦਬਾਜ਼ੀ ਕੋਟਾ ਪੂਰਾ ਕੀਤਾ ਹੈ, ਸਗੋਂ ਵਿਕਟਾਂ ਵੀ ਲਈਆਂ ਹਨ। ਉਸ ਨੇ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਖਿਲਾਫ ਮੈਚ 'ਚ ਸ਼ਾਨਦਾਰ ਗੇਂਦਬਾਜ਼ੀ ਕਰਕੇ 'ਪਲੇਅਰ ਆਫ ਦਿ ਮੈਚ' ਦਾ ਖਿਤਾਬ ਵੀ ਜਿੱਤਿਆ ਸੀ।

ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਖਿਡਾਰੀਆਂ ਦੀ ਸੂਚੀ :ਵਰੁਣ ਚੱਕਰਵਰਤੀ ਉਨ੍ਹਾਂ ਖਿਡਾਰੀਆਂ ਵਿੱਚ ਸ਼ਾਮਲ ਹੋ ਰਹੇ ਹਨ ਜਿਨ੍ਹਾਂ ਨੇ ਭਾਰਤੀ ਕ੍ਰਿਕਟ ਟੀਮ ਵਿੱਚ ਆਪਣਾ ਡੈਬਿਊ ਕੀਤਾ ਹੈ। ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਚੱਕਰਵਰਤੀ ਆਈਪੀਐੱਲ 'ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਖਿਡਾਰੀਆਂ ਦੀ ਸੂਚੀ 'ਚ ਤੀਜੇ ਸਥਾਨ 'ਤੇ ਪਹੁੰਚ ਗਏ ਹਨ। ਉਸ ਦੇ ਪ੍ਰਦਰਸ਼ਨ 'ਤੇ ਨਜ਼ਰ ਮਾਰੀਏ ਤਾਂ ਆਈਪੀਐੱਲ 'ਚ ਇਸ ਸੀਜ਼ਨ 'ਚ 14 ਵਿਕਟਾਂ ਲੈਣ ਵਾਲੇ ਮੁਹੰਮਦ ਸਿਰਾਜ ਅਤੇ ਰਾਸ਼ਿਦ ਖਾਨ ਤੋਂ ਬਾਅਦ ਵਰੁਣ ਚੱਕਰਵਰਤੀ 13 ਵਿਕਟਾਂ ਲੈ ਕੇ ਅਰਸ਼ਦੀਪ ਸਿੰਘ ਦੇ ਬਰਾਬਰ ਹੈ। ਜੇਕਰ ਵਰੁਣ ਚੱਕਰਵਰਤੀ ਦੇ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਉਨ੍ਹਾਂ ਦੀ ਅੱਠ ਪਾਰੀਆਂ 'ਚ ਇਹ ਅੰਕੜਾ ਸ਼ਾਨਦਾਰ ਰਿਹਾ ਹੈ।

ਇਹ ਵੀ ਪੜ੍ਹੋ :IPL 2023: ਜ਼ੁਰਮਾਨੇ ਤੋਂ ਬਾਅਦ ਵੀ ਕੋਹਲੀ ਕਰਦੇ ਰਹਿਣਗੇ ਕਪਤਾਨੀ, ਇਹ ਹੈ ਰਾਇਲ ਚੈਲੇਂਜਰਸ ਬੈਂਗਲੁਰੂ ਦੀ ਪਲਾਨਿੰਗ

ਤੁਹਾਨੂੰ ਦੱਸ ਦੇਈਏ ਕਿ ਵਰੁਣ ਚੱਕਰਵਰਤੀ ਨੇ 2019 ਤੋਂ IPL ਵਿੱਚ ਖੇਡਣਾ ਸ਼ੁਰੂ ਕੀਤਾ ਸੀ। ਉਹ ਆਈਪੀਐਲ ਵਿੱਚ ਹੁਣ ਤੱਕ ਕੁੱਲ 50 ਮੈਚ ਖੇਡ ਚੁੱਕਾ ਹੈ, ਜਿਸ ਵਿੱਚ ਉਸ ਨੇ 55 ਵਿਕਟਾਂ ਲਈਆਂ ਹਨ। ਉਹ ਇੱਕ ਵਾਰ ਇੱਕ ਪਾਰੀ ਵਿੱਚ 5 ਅਤੇ 1 ਪਾਰੀ ਵਿੱਚ 4 ਵਿਕਟਾਂ ਲੈਣ ਦਾ ਕਾਰਨਾਮਾ ਕਰ ਚੁੱਕੇ ਹਨ। ਜੇਕਰ ਉਨ੍ਹਾਂ ਦਾ ਹੁਣ ਤੱਕ ਦਾ ਰਿਕਾਰਡ ਦੇਖਿਆ ਜਾਵੇ ਤਾਂ ਵਰੁਣ ਚੱਕਰਵਰਤੀ ਨੇ ਸਾਲ 2021 'ਚ ਸਭ ਤੋਂ ਵੱਧ 18 ਵਿਕਟਾਂ ਲਈਆਂ ਸਨ।

ABOUT THE AUTHOR

...view details