ਨਵੀਂ ਦਿੱਲੀ :ਸਾਬਕਾ ਆਸਟ੍ਰੇਲੀਆਈ ਕ੍ਰਿਕਟਰ ਟੌਮ ਮੂਡੀ ਅਤੇ ਸਾਬਕਾ ਭਾਰਤੀ ਕ੍ਰਿਕਟਰ ਹਰਭਜਨ ਸਿੰਘ ਨੇ ਪੰਜਾਬ ਕਿੰਗਜ਼ ਦੇ ਕਪਤਾਨ ਦੇ ਰੂਪ 'ਚ ਸੈਮ ਕਰਨ ਦੇ ਲੀਡਰਸ਼ਿਪ ਹੁਨਰ ਦੀ ਤਾਰੀਫ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇੰਗਲਿਸ਼ ਆਲਰਾਊਂਡਰ ਨੇ ਕਪਤਾਨੀ ਦੀ ਭੂਮਿਕਾ ਲਈ ਨਵੇਂ ਹੋਣ ਦੇ ਬਾਵਜੂਦ ਸ਼ਾਨਦਾਰ ਲੀਡਰਸ਼ਿਪ ਸਮਰੱਥਾ ਦਿਖਾਈ ਹੈ। 24 ਸਾਲਾ ਸੈਮ ਕਰਨ ਨੇ ਪਿਛਲੇ ਤਿੰਨ ਮੈਚਾਂ ਵਿੱਚ ਕਪਤਾਨ ਸ਼ਿਖਰ ਧਵਨ ਦੀ ਗੈਰ-ਮੌਜੂਦਗੀ ਵਿੱਚ ਕਪਤਾਨੀ ਦੀ ਜ਼ਿੰਮੇਵਾਰੀ ਸੰਭਾਲੀ ਅਤੇ ਉਸ ਦੀ ਕਪਤਾਨੀ ਵਿੱਚ ਪੰਜਾਬ ਨੇ ਤਿੰਨ ਵਿੱਚੋਂ ਦੋ ਮੈਚ ਜਿੱਤੇ।
20 ਓਵਰਾਂ ਵਿੱਚ 214 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ :ਮੂਡੀ ਨੇ ਈਐਸਪੀਐਨ ਕ੍ਰਿਕਇੰਫੋ ਨੂੰ ਦੱਸਿਆ ਕਿ ਸੈਮ ਕਰਨ ਚੰਗੀ ਲੀਡਰਸ਼ਿਪ ਸਮਰੱਥਾ ਦਿਖਾ ਰਹੇ ਹਨ। ਇਸ ਤੋਂ ਪਹਿਲਾਂ ਉਸ ਕੋਲ ਕਪਤਾਨੀ ਦਾ ਕੋਈ ਤਜਰਬਾ ਨਹੀਂ ਸੀ। ਉਹ ਦੁਨੀਆ ਦੇ ਸਭ ਤੋਂ ਵੱਡੇ ਟੀ-20 ਟੂਰਨਾਮੈਂਟ IPL 'ਚ ਟੀਮ ਦੀ ਕਪਤਾਨੀ ਕਰ ਰਿਹਾ ਹੈ। ਕਰਨ ਨੇ 29 ਗੇਂਦਾਂ ਵਿੱਚ 55 ਦੌੜਾਂ ਬਣਾਈਆਂ ਅਤੇ ਹਰਪ੍ਰੀਤ ਸਿੰਘ (28 ਗੇਂਦਾਂ ਵਿੱਚ 41 ਦੌੜਾਂ) ਨਾਲ 50 ਗੇਂਦਾਂ ਵਿੱਚ 92 ਦੌੜਾਂ ਦੀ ਸਾਂਝੇਦਾਰੀ ਕੀਤੀ, ਜਿਸ ਨਾਲ ਪੰਜਾਬ ਨੇ 20 ਓਵਰਾਂ ਵਿੱਚ 214 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ। ਹਾਲਾਂਕਿ ਗੇਂਦਬਾਜ਼ੀ 'ਚ ਉਹ ਇੰਨਾ ਚੰਗਾ ਨਹੀਂ ਸੀ ਅਤੇ ਤਿੰਨ ਓਵਰਾਂ 'ਚ 41 ਦੌੜਾਂ ਦੇ ਕੇ ਕੋਈ ਵਿਕਟ ਨਹੀਂ ਲੈ ਸਕਿਆ।