ਨਵੀਂ ਦਿੱਲੀ— ਟਾਟਾ ਆਈ.ਪੀ.ਐੱਲ. ਦਾ 39ਵਾਂ ਮੈਚ ਕੋਲਕਾਤਾ ਨਾਈਟ ਰਾਈਡਰਜ਼ ਅਤੇ ਗੁਜਰਾਤ ਟਾਈਟਨਸ ਵਿਚਾਲੇ ਈਡਨ ਗਾਰਡਨ ਕ੍ਰਿਕਟ ਸਟੇਡੀਅਮ 'ਚ ਦੁਪਹਿਰ 3.30 ਵਜੇ ਤੋਂ ਖੇਡਿਆ ਜਾ ਰਿਹਾ ਹੈ। ਇਸ ਮੈਚ ਨੂੰ ਜਿੱਤਣ ਦੇ ਇਰਾਦੇ ਨਾਲ ਦੋਵੇਂ ਟੀਮਾਂ ਮੈਦਾਨ 'ਚ ਉਤਰਨਗੀਆਂ। ਗੁਜਰਾਤ ਦੀ ਟੀਮ ਮੈਚ ਜਿੱਤ ਕੇ ਅੰਕ ਸੂਚੀ ਵਿੱਚ ਸਿਖਰ ’ਤੇ ਪਹੁੰਚਣ ਦੀ ਕੋਸ਼ਿਸ਼ ਕਰੇਗੀ। ਇਸ ਟੂਰਨਾਮੈਂਟ 'ਚ ਗੁਜਰਾਤ ਨੇ ਹੁਣ ਤੱਕ 7 ਮੈਚ ਖੇਡੇ ਹਨ, ਜਿਨ੍ਹਾਂ 'ਚੋਂ ਉਸ ਨੇ 5 ਮੈਚ ਜਿੱਤੇ ਹਨ। ਇਸ ਦੇ ਨਾਲ ਹੀ ਕੇਕੇਆਰ ਟੀਮ ਨੇ ਹੁਣ ਤੱਕ 8 ਮੈਚ ਖੇਡੇ ਹਨ। ਇਸ 'ਚੋਂ 3 ਮੈਚ ਜਿੱਤੇ ਹਨ। ਇਸ ਨਾਲ ਗੁਜਰਾਤ ਅੰਕ ਸੂਚੀ ਵਿਚ ਤੀਜੇ ਨੰਬਰ 'ਤੇ ਹੈ ਅਤੇ ਕੇਕੇਆਰ ਸੱਤਵੇਂ ਨੰਬਰ 'ਤੇ ਹੈ।
ਗੁਜਰਾਤ ਟਾਈਟਨਸ ਦੀ ਪਲੇਇੰਗ ਇਲੈਵਨ
ਨਿਤੀਸ਼ ਰਾਣਾ (ਕਪਤਾਨ), ਰਹਿਮਾਨਉੱਲ੍ਹਾ ਗੁਰਬਾਜ਼ (ਵਿਕਟ-ਕੀਪਰ), ਐੱਨ ਜਗਦੀਸਨ, ਵੈਂਕਟੇਸ਼ ਅਈਅਰ, ਰਿੰਕੂ ਸਿੰਘ, ਆਂਦਰੇ ਰਸਲ, ਸੁਨੀਲ ਨਾਰਾਇਣ, ਡੇਵਿਡ ਵੀਜ਼, ਸ਼ਾਰਦੁਲ ਠਾਕੁਰ, ਹਰਸ਼ਿਤ ਰਾਣਾ, ਵਰੁਣ ਚੱਕਰਵਰਤੀ।
ਬਦਲਵੇਂ ਖਿਡਾਰੀ: ਸੁਯਸ਼ ਸ਼ਰਮਾ, ਮਨਦੀਪ ਸਿੰਘ, ਉਦਾਨਾ ਰਾਏ, ਟਿਮ ਸਾਊਥੀ, ਕੁਲਵੰਤ ਕੇਜਰੋਲੀਆ
ਕੋਲਕਾਤਾ ਨਾਈਟ ਰਾਈਡਰਜ਼ ਦੀ ਪਲੇਇੰਗ ਇਲੈਵਨ
ਹਾਰਦਿਕ ਪੰਡਯਾ (ਕਪਤਾਨ), ਰਿਧੀਮਾਨ ਸਾਹਾ (ਵਿਕਟ-ਕੀਪਰ), ਡੇਵਿਡ ਮਿਲਰ, ਅਭਿਨਵ ਮਨੋਹਰ, ਵਿਜੇ ਸ਼ੰਕਰ, ਰਾਹੁਲ ਤਿਵਾਤੀਆ, ਰਾਸ਼ਿਦ ਖਾਨ, ਮੁਹੰਮਦ ਸ਼ਮੀ, ਮੋਹਿਤ ਸ਼ਰਮਾ, ਜੋਸ਼ ਲਿਟਲ, ਨੂਰ ਅਹਿਮਦ।
ਬਦਲਵੇਂ ਖਿਡਾਰੀ: ਸ਼ੁਭਮਨ ਗਿੱਲ, ਕੇਐਸ ਭਾਰਤ, ਸਾਈ ਸੁਦਰਸ਼ਨ, ਸ਼ਿਵਮ ਮਾਵੀ, ਜਯੰਤ ਯਾਦਵ
ਗੁਜਰਾਤ ਟਾਈਟਨਸ ਦੇ ਕਪਤਾਨ ਹਾਰਦਿਕ ਪੰਡਯਾ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਅੱਜ ਦੇ ਮੈਚ ਵਿੱਚ ਨਿਤੀਸ਼ ਰਾਣਾ ਦੀ ਕਪਤਾਨੀ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਪਹਿਲਾਂ ਬੱਲੇਬਾਜ਼ੀ ਕਰ ਰਹੀ ਹੈ।
KKR vs GT LIVE Score: ਦੋਵਾਂ ਟੀਮਾਂ ਦੀ ਪਲੇਇੰਗ ਇਲੈਵਨ
15:28 ਅਪ੍ਰੈਲ 29
KKR vs GT LIVE Score : ਕੋਲਕਾਤਾ ਨਾਈਟ ਰਾਈਡਰਜ਼ ਦੀ ਬੱਲੇਬਾਜ਼ੀ ਕੁਝ ਸਮੇਂ ਵਿੱਚ ਸ਼ੁਰੂ ਹੋਵੇਗੀ, ਮੀਂਹ ਕਾਰਨ ਮੈਚ ਨੂੰ ਕੁਝ ਸਮੇਂ ਲਈ ਰੋਕ ਦਿੱਤਾ ਗਿਆ ਹੈ। ਕੇਕੇਆਰ ਦੀ ਬੱਲੇਬਾਜ਼ੀ ਕੁਝ ਦੇਰ ਵਿੱਚ ਸ਼ੁਰੂ ਹੋਵੇਗੀ।
ਅੱਜ ਨਿਤੀਸ਼ ਰਾਣਾ ਆਪਣਾ 100ਵਾਂ, ਆਂਦਰੇ ਰਸਲ ਆਪਣਾ 150ਵਾਂ ਅਤੇ ਰਾਸ਼ਿਦ ਖਾਨ ਆਪਣਾ 100ਵਾਂ ਆਈਪੀਐਲ ਮੈਚ ਖੇਡਣਗੇ।
KKR vs GT LIVE Score: ਨਿਤੀਸ਼-ਰਾਸ਼ਿਦ ਦਾ 100ਵਾਂ ਅਤੇ ਆਂਦਰੇ ਰਸਲ ਆਪਣਾ 150ਵਾਂ IPL ਮੈਚ ਖੇਡਣਗੇ
15:46 April 29
ਗੁਜਰਾਤ ਟਾਈਟਨਸ ਦੇ ਖਿਡਾਰੀ ਰਾਸ਼ਿਦ ਖਾਨ ਅੱਜ ਆਪਣਾ 100ਵਾਂ IPL ਮੈਚ ਖੇਡਣਗੇ। ਇਸ ਦੇ ਲਈ ਟੀਮ ਦੇ ਸਾਰੇ ਖਿਡਾਰੀਆਂ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ।
KKR vs GT LIVE Score:ਰਾਸ਼ਿਦ ਖਾਨ ਦਾ 100ਵਾਂ IPL ਮੈਚ, ਸਾਥੀ ਨੇ ਦਿੱਤੀ ਵਧਾਈ
15:51 April 29
ਕੋਲਕਾਤਾ ਨਾਈਟ ਰਾਈਡਰਜ਼ ਦੇ ਖਿਡਾਰੀ ਵਰੁਣ ਚੱਕਰਵਰਤੀ ਅੱਜ ਆਪਣਾ 50ਵਾਂ IPL ਮੈਚ ਖੇਡਣ ਜਾ ਰਹੇ ਹਨ। ਇਸ ਦੇ ਲਈ ਉਨ੍ਹਾਂ ਨੂੰ ਉਨ੍ਹਾਂ ਦੇ ਸਾਥੀ ਖਿਡਾਰੀਆਂ ਨੇ ਇਕ ਖਾਸ ਜਰਸੀ ਗਿਫਟ ਕੀਤੀ ਹੈ।
KKR vs GT LIVE Score: ਵਰੁਣ ਚੱਕਰਵਰਤੀ ਦਾ 50ਵਾਂ IPL ਮੈਚ, ਮਿਲਿਆ ਇੱਕ ਖਾਸ ਤੋਹਫ਼ਾ
15:55 April 29
ਗੁਜਰਾਤ ਟਾਈਟਨਸ ਅਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਾਲੇ ਮੈਚ ਮੀਂਹ ਕਾਰਨ 4.15 ਤੱਕ ਸ਼ੁਰੂ ਹੋਵੇਗਾ। ਕੋਲਕਾਤਾ 'ਚ ਟਾਸ ਤੋਂ ਬਾਅਦ ਹਲਕੀ ਬਾਰਿਸ਼ ਹੋ ਰਹੀ ਹੈ। ਇਸ ਕਾਰਨ ਜ਼ਮੀਨ ਪੂਰੀ ਤਰ੍ਹਾਂ ਢੱਕ ਗਈ ਹੈ।
KKR vs GT LIVE Score :ਮੀਂਹ ਮੈਚ ਵਿੱਚ ਰੁਕਾਵਟ ਬਣ ਗਿਆ, ਪਰ ਓਵਰ ਨਹੀਂ ਕੱਟੇ ਜਾਣਗੇ।
16:10 April 29
KKR vs GT LIVE Score: KKR ਨੇ ਕੀਤੀ ਬੱਲੇਬਾਜ਼ੀ ਸ਼ੁਰੂ
KKR vs GT LIVE IPL 2023: KKR ਦੀ ਬੱਲੇਬਾਜ਼ੀ ਸ਼ੁਰੂ, ਨਰਾਇਣ-ਗੁਰਬਾਜ ਕ੍ਰੀਜ਼ 'ਤੇ ਮੌਜੂਦ
KKR vs GT LIVE IPL 2023: KKR ਨੂੰ ਪਾਵਰ ਪਲੇ 'ਚ ਦੂਜਾ ਝਟਕਾ, ਸ਼ਾਰਦੁਲ ਠਾਕੁਰ ਬਿਨਾਂ ਖਾਤਾ ਖੋਲ੍ਹੇ ਪੈਵੇਲੀਅਨ ਪਰਤੇ