ਨਵੀਂ ਦਿੱਲੀ: ਇੰਡੀਅਨ ਪ੍ਰੀਮੀਅਰ ਲੀਗ 2023 ਦਾ 41ਵਾਂ ਮੈਚ ਚੇਨਈ ਦੇ ਚੇਪੌਕ ਸਟੇਡੀਅਮ ਵਿੱਚ ਚੇਨਈ ਸੁਪਰ ਕਿੰਗਜ਼ ਅਤੇ ਪੰਜਾਬ ਕਿੰਗਜ਼ ਵਿਚਾਲੇ ਖੇਡਿਆ ਗਿਆ। ਇਸ ਮੈਚ ਤੋਂ ਮਹਿੰਦਰ ਸਿੰਘ ਧੋਨੀ ਦੀ ਚੇਨਈ ਟੀਮ ਪੰਜਾਬ ਕਿੰਗਜ਼ ਖਿਲਾਫ ਵਾਪਸੀ ਕਰਨ ਦੀ ਪੂਰੀ ਕੋਸ਼ਿਸ਼ ਕਰੇਗੀ। ਸੀਐਸਕੇ ਪੰਜਾਬ ਦੇ ਖਿਲਾਫ ਪਿਛਲੇ ਤਿੰਨ ਮੈਚ ਹਾਰ ਚੁੱਕੀ ਹੈ। ਚੇਨਈ ਇਸ ਲੀਗ 'ਚ ਹੁਣ ਤੱਕ 8 ਮੈਚ ਖੇਡ ਚੁੱਕੀ ਹੈ। ਜਿਸ 'ਚ 5 ਮੈਚ ਜਿੱਤ ਕੇ ਅੰਕ ਸੂਚੀ 'ਚ 4ਵੇਂ ਨੰਬਰ 'ਤੇ ਹੈ। ਪੰਜਾਬ ਕਿੰਗਜ਼ ਨੇ ਇਸ ਟੂਰਨਾਮੈਂਟ ਵਿੱਚ ਹੁਣ ਤੱਕ 8 ਮੈਚ ਖੇਡੇ ਹਨ। ਇਸ 'ਚੋਂ 4 ਮੈਚ ਜਿੱਤ ਕੇ ਅੰਕ ਸੂਚੀ 'ਚ ਛੇਵੇਂ ਸਥਾਨ 'ਤੇ ਹੈ। ਚੇਪੌਕ ਸਟੇਡੀਅਮ 'ਚ ਚੇਨਈ ਅਤੇ ਪੰਜਾਬ ਦੀਆਂ ਟੀਮਾਂ ਲਗਭਗ 6 ਵਾਰ ਭਿੜ ਚੁੱਕੀਆਂ ਹਨ। ਇਨ੍ਹਾਂ 6 ਮੈਚਾਂ ਵਿੱਚੋਂ ਸੀਐਸਕੇ ਨੇ 4 ਅਤੇ ਪੰਜਾਬ ਦੀ ਟੀਮ ਨੇ 2 ਮੈਚ ਜਿੱਤੇ ਹਨ। ਇਸ ਤੋਂ ਇਲਾਵਾ ਇਸ ਸੀਜ਼ਨ 'ਚ ਚੇਨਈ ਅਤੇ ਪੰਜਾਬ ਵਿਚਾਲੇ ਹੋਏ ਪਿਛਲੇ 5 ਮੈਚਾਂ 'ਚੋਂ 3 'ਚ ਪੰਜਾਬ ਨੇ ਜਿੱਤ ਦਰਜ ਕੀਤੀ ਹੈ। ਇਨ੍ਹਾਂ 'ਚੋਂ 2 ਮੈਚ ਚੇਨਈ ਨੇ ਆਪਣੇ ਨਾਂ ਕੀਤੇ ਹਨ।
Chennai Super Kings vs Punjab Kings LIVE : ਚੇਨਈ ਸੁਪਰ ਕਿੰਗਜ਼ ਅਤੇ ਪੰਜਾਬ ਕਿੰਗਜ਼ ਵਿਚਕਾਰ ਮੁਕਾਬਲਾ
14:20 April 30
ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਧੇਨੀ ਨੇ ਸੀਐਸਕੇ ਦੇ ਪਲੇਇੰਗ ਇਲੈਵਨ ਵਿੱਚ ਕੋਈ ਬਦਲਾਅ ਨਹੀਂ ਕੀਤਾ ਹੈ। ਸ਼ਿਖਰ ਧਵਨ ਨੇ ਪੰਜਾਬ ਕਿੰਗਜ਼ ਦੀ ਪਲੇਇੰਗ ਇਲੈਵਨ 'ਚ ਬਦਲਾਅ ਕੀਤਾ ਹੈ। ਇਸ ਮੈਚ ਵਿੱਚ ਹਰਪ੍ਰੀਤ ਬਰਾੜ ਨੇ ਪੰਜਾਬ ਟੀਮ ਲਈ ਵਾਪਸੀ ਕੀਤੀ ਹੈ।
ਸੀਐਸਕੇ ਬਨਾਮ ਪੀਬੀਕੇਐਸ ਲਾਈਵ ਸਕੋਰ: ਚੇਨਈ ਸੁਪਰ ਕਿੰਗਜ਼ ਨੇ ਜਿੱਤਿਆ ਟਾਸ
15:11 April 30
ਸ਼ਿਖਰ ਧਵਨ (ਕਪਤਾਨ), ਅਥਰਵ ਟੇਡੇ, ਲਿਆਮ ਲਿਵਿੰਗਸਟੋਨ, ਸਿਕੰਦਰ ਰਜ਼ਾ, ਜਿਤੇਸ਼ ਸ਼ਰਮਾ (ਵਿਕਟਕੀਪਰ), ਸੈਮ ਕਰਨ, ਸ਼ਾਹਰੁਖ ਖਾਨ, ਹਰਪ੍ਰੀਤ ਬਰਾੜ, ਕਾਗਿਸੋ ਰਬਾਡਾ, ਰਾਹੁਲ ਚਾਹਰ, ਅਰਸ਼ਦੀਪ ਸਿੰਘ।
ਪੰਜਾਬ ਕਿੰਗਜ਼ ਦੀ ਪਲੇਇੰਗ ਇਲੈਵਨ
ਮਹਿੰਦਰ ਸਿੰਘ ਧੋਨੀ (ਕਪਤਾਨ/ਵਿਕਟਕੀਪਰ), ਡੇਵੋਨ ਕੋਨਵੇ, ਰਿਤੂਰਾਜ ਗਾਇਕਵਾੜ, ਅਜਿੰਕਿਆ ਰਹਾਣੇ, ਸ਼ਿਵਮ ਦੂਬੇ, ਅੰਬਾਤੀ ਰਾਇਡੂ, ਰਵਿੰਦਰ ਜਡੇਜਾ, ਮੋਇਨ ਅਲੀ, ਤੁਸ਼ਾਰ ਦੇਸ਼ਪਾਂਡੇ, ਮਹਿਸ਼ ਟੇਕਸ਼ਾਨਾ, ਮਤਿਸ਼ਾ ਪਥੀਰਾਣਾ।
ਚੇਨਈ ਸੁਪਰ ਕਿੰਗਜ਼ ਦੀ ਪਲੇਇੰਗ ਇਲੈਵਨ
CSK ਬਨਾਮ PBKS ਲਾਈਵ ਸਕੋਰ : ਦੋਵਾਂ ਟੀਮਾਂ ਦੀ ਪਲੇਇੰਗ ਇਲੈਵਨ
15:14 April 30
CSK ਬਨਾਮ PBKS ਲਾਈਵ ਸਕੋਰ: ਮੈਚ ਕੁਝ ਸਮੇਂ ਵਿੱਚ ਸ਼ੁਰੂ ਹੋਵੇਗਾ
15:28 April 30
ਰਿਤੂਰਾਜ ਗਾਇਕਵਾੜ ਅਤੇ ਡੇਵੋਨ ਕੋਨਵੇ ਨੇ ਚੇਨਈ ਸੁਪਰ ਕਿੰਗਜ਼ ਲਈ ਸ਼ੁਰੂਆਤ ਕੀਤੀ। ਇਸ ਦੇ ਨਾਲ ਹੀ ਪੰਜਾਬ ਕਿੰਗਜ਼ ਲਈ ਅਰਸ਼ਦੀਪ ਸਿੰਘ ਪਹਿਲਾ ਓਵਰ ਗੇਂਦਬਾਜ਼ੀ ਕਰ ਰਿਹਾ ਹੈ।