ਪੰਜਾਬ

punjab

ETV Bharat / sports

ਅਰਜੁਨ ਤੇਂਦੁਲਕਰ ਨੂੰ ਵੱਢਣ ਵਾਲੇ ਕੁੱਤੇ ਦੀ ਹੋਈ ਪਛਾਣ, ਇੰਸਪੈਕਟਰ ਰੈਂਕ ਦਾ ਹੈ ਕੁੱਤਾ - SI RANK DOG

ਅਰਜੁਨ ਤੇਂਦੁਲਕਰ ਨੂੰ ਵੱਢਣ ਵਾਲੇ ਕੁੱਤੇ ਦੀ ਪਛਾਣ ਹੋ ਚੁੱਕੀ ਹੈ, ਜਾਣਕਾਰੀ ਮੁਤਾਬਿਕ ਜਿਸ ਕੁੱਤੇ ਨੇ ਆਲਰਾਊਂਡਰ ਅਰਜੁਨ ਤੇਂਦੁਲਕਰ ਨੂੰ ਵੱਢਿਆ ਹੈ, ਉਸ ਇੰਸਪੈਕਟਰ ਰੈਂਕ ਦਾ ਕੁੱਤਾ ਹੈ।

SI RANK DOG OF POLICE GUARD BIT MUMBAI INDIAN PLAYERS ARJUN TENDULKAR
SI RANK DOG OF POLICE GUARD BIT MUMBAI INDIAN PLAYERS ARJUN TENDULKAR

By

Published : May 17, 2023, 7:49 AM IST

ਲਖਨਊ: ਮੁੰਬਈ ਇੰਡੀਅਨ ਦੇ ਆਲਰਾਊਂਡਰ ਅਤੇ ਸਚਿਨ ਤੇਂਦੁਲਕਰ ਦੇ ਪੁੱਤਰ ਅਰਜੁਨ ਤੇਂਦੁਲਕਰ ਨੂੰ ਲਖਨਊ 'ਚ ਜਿਸ ਕੁੱਤੇ ਨੇ ਉਸ ਨੂੰ ਵੱਢ ਲਿਆ ਸੀ, ਉਸ ਦੀ ਪਛਾਣ ਹੋ ਚੁੱਕੀ ਹੈ। ਦੱਸਿਆ ਜਾ ਰਿਹਾ ਹੈ ਕਿ ਜਿਸ ਕੁੱਤ ਨੇ ਅਰਜੁਨ ਤੇਂਦੁਲਕਰ ਨੂੰ ਵੱਢਿਆ ਹੈ, ਉਹ ਇੰਸਪੈਕਟਰ ਰੈਂਕ ਦਾ ਸੁੰਘਣ ਵਾਲਾ ਕੁੱਤਾ ਹੈ। ਦਰਾਅਸਰ ਮੰਗਲਵਾਰ ਨੂੰ ਰਾਜਧਾਨੀ 'ਚ ਲਖਨਊ ਸੁਪਰ ਜਾਇੰਟਸ ਦੇ ਖਿਲਾਫ ਮੈਚ ਤੋਂ ਪਹਿਲਾਂ ਅਭਿਆਸ ਸੈਸ਼ਨ ਦੌਰਾਨ ਅਰਜੁਨ ਤੇਂਦੁਲਕਰ ਨੇ ਖੁਦ ਇਸ ਗੱਲ ਦੀ ਜਾਣਕਾਰੀ ਦਿੱਤੀ ਸੀ। ਪਰ, ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਉਸਨੂੰ ਕਿਸ ਕੁੱਤੇ ਨੇ ਵੱਢਿਆ ਸੀ, ਜਿਸ ਦਾ ਹੁਣ ਖੁਲਾਸਾ ਹੋਇਆ ਹੈ।

ਵੀਡੀਓ ਵੀ ਆਈ ਸੀ ਸਾਹਮਣੇ:ਦੱਸ ਦਈਏ ਕਿ ਲਖਨਊ ਸੁਪਰ ਜਾਇੰਟਸ ਦੇ ਖਿਡਾਰੀਆਂ ਨਾਲ ਮੁਲਾਕਾਤ ਦੌਰਾਨ ਅਰਜੁਨ ਨੇ ਖੁਲਾਸਾ ਕੀਤਾ ਕਿ ਜਿਸ ਉਂਗਲੀ ਨਾਲ ਉਹ ਗੇਂਦਬਾਜ਼ੀ ਕਰਦਾ ਹੈ, ਉਸ 'ਚ ਉਸ ਨੂੰ ਕੁੱਤੇ ਨੇ ਵੱਢ ਲਿਆ ਸੀ। ਇਸ ਤੋਂ ਬਾਅਦ ਲਖਨਊ ਸੁਪਰ ਜਾਇੰਟਸ ਦੇ ਟਵਿੱਟਰ ਹੈਂਡਲ ਤੋਂ ਇੱਕ ਵੀਡੀਓ ਸ਼ੇਅਰ ਕੀਤਾ ਗਿਆ। ਟੀਮ ਦੇ ਖਿਡਾਰੀਆਂ ਨਾਲ ਹੋਈ ਇਸ ਮੁਲਾਕਾਤ 'ਚ ਅਰਜੁਨ ਤੇਂਦੁਲਕਰ ਕੁੱਤੇ ਦੇ ਵੱਢਣ ਦਾ ਮਾਮਲਾ ਉਨ੍ਹਾਂ ਨਾਲ ਸਾਂਝਾ ਕਰ ਰਹੇ ਹਨ। ਮੰਗਲਵਾਰ ਨੂੰ ਮੁੰਬਈ ਇੰਡੀਅਨ ਦਾ ਲਖਨਊ ਸੁਪਰ ਜਾਇੰਟਸ ਦਾ ਮੈਚ ਹੋਣਾ ਸੀ। ਇਸ ਦੇ ਲਈ ਮੁੰਬਈ ਇੰਡੀਅਨਜ਼ ਦੀ ਟੀਮ ਅਭਿਆਸ ਲਈ ਏਕਾਨਾ ਸਟੇਡੀਅਮ ਪਹੁੰਚੀ ਸੀ, ਜਿੱਥੇ ਉਸ ਨੂੰ ਕੁੱਤੇ ਨੇ ਵੱਢ ਲਿਆ।

  1. ਵਿਧਾਇਕ ਰਿਵਾਬਾ ਜਡੇਜਾ ਨਾਲ ਰਵਿੰਦਰ ਜਡੇਜਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ, ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਫੋਟੋ
  2. world boxing championship: ਬੇਟੀ ਦੇ ਜਨਮ ਲੈਂਦਿਆ ਹੀ ਵਿਸ਼ਵ ਚੈਂਪੀਅਨ ਹੁਸਾਮੁਦੀਨ ਦੀ ਬਦਲੀ 'ਕਿਸਮਤ'
  3. Virat Kohli: ਮੁਹੰਮਦ ਸਿਰਾਜ ਦੇ ਨਵੇਂ ਘਰ ਵਿੱਚ ਲੱਗਿਆ ਖਿਡਾਰੀਆਂ ਦਾ ਮੇਲਾ, ਕੋਹਲੀ ਨੇ ਦਿੱਤੀ ਵਧਾਈ

ਖਾਸ ਗੱਲ ਇਹ ਹੈ ਕਿ ਇਸ ਕਾਰਨ ਅਰਜੁਨ ਤੇਂਦੁਲਕਰ ਸੋਮਵਾਰ ਨੂੰ ਏਕਾਨਾ ਮੈਦਾਨ 'ਤੇ ਅਭਿਆਸ ਵੀ ਨਹੀਂ ਕਰ ਸਕੇ। ਹਾਲਾਂਕਿ ਇਸ ਦੌਰਾਨ ਉਹ ਟੀਮ ਦੇ ਨਾਲ ਅਭਿਆਸ ਸੈਸ਼ਨ 'ਚ ਮੈਦਾਨ 'ਤੇ ਮੌਜੂਦ ਰਹੇ। ਦੱਸ ਦੇਈਏ ਕਿ ਅਰਜੁਨ ਨੇ ਇਸ ਸਾਲ ਆਈਪੀਐੱਲ ਵਿੱਚ ਡੈਬਿਊ ਕੀਤਾ ਹੈ। ਉਸ ਨੂੰ ਇਸ ਸੀਜ਼ਨ 'ਚ 4 ਮੈਚ ਖੇਡਣੇ ਹਨ। ਇਸ 'ਚ ਉਸ ਨੇ 3 ਵਿਕਟਾਂ ਲਈਆਂ। ਫਿਲਹਾਲ ਅਰਜੁਨ ਕੁੱਤੇ ਦੇ ਕੱਟਣ ਨੂੰ ਲੈ ਕੇ ਸੁਰਖੀਆਂ 'ਚ ਹਨ।

ABOUT THE AUTHOR

...view details