ਨਵੀਂ ਦਿੱਲੀ: ਭਾਰਤੀ ਕ੍ਰਿਕੇਟ ਕੰਟਰੋਲ ਬੋਰਡ ਦੇ ਪ੍ਰਧਾਨ ਸੌਰਵ ਗਾਂਗੁਲੀ (saurabh ganguly) ਨੇ ਕਿਹਾ ਕਿ ਕੋਰੋਨਾ ਚਿੰਤਾਵਾਂ (corona concerns ) ਦੇ ਕਾਰਨ ਭਾਰਤੀ ਖਿਡਾਰੀਆਂ ( indian players) ਨੇ ਇੰਗਲੈਂਡ ਦੇ ਖਿਲਾਫ ਮੈਨਚੈਸਟਰ ਟੈਸਟ ’ਚ ਖੇਡਣ ਤੋਂ ਮਨਾ ਕੀਤਾ। ਉਨ੍ਹਾਂ ਨੇ ਨਾਲ ਹੀ ਇਸ ਗੱਲ ਨੂੰ ਖਾਰਿਜ ਕੀਤਾ ਕਿ ਇਸ ਫੈਸਲੇ ਦੇ ਪਿੱਛੇ ਆਈਪੀਐਲ ਦੀ ਕੋਈ ਭੂਮਿਕਾ ਹੈ।
ਭਾਰਤ ਅਤੇ ਇੰਗਲੈਂਡ ਦੇ ਵਿਚਾਲੇ ਮੈਨਚੇਸਰ ਚ ਹੋਣ ਵਾਲਾ ਪੰਜਵਾਂ ਟੈਸਟ ਮੁਕਾਬਲਾ ਭਾਰਤੀ ਕੈਂਪ ’ਚ ਕੋਰੋਨਾ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਟਾਸ ਹੋਣ ਤੋਂ ਕੁਝ ਘੰਟੇ ਪਹਿਲਾਂ ਹੀ ਰੱਦ ਕਰ ਦਿੱਤਾ ਗਿਆ ਸੀ।
ਦਿ ਟੈਲੀਗ੍ਰਾਫ ਦੇ ਹਵਾਲੇ ਤੋਂ ਗਾਂਗੁਲੀ ਨੇ ਕਿਹਾ, ਖਿਡਾਰੀਆਂ ਨੇ ਖੇਡਣ ਤੋਂ ਇਨਕਾਰ ਕਰ ਦਿੱਤਾ, ਪਰ ਤੁਸੀਂ ਉਨ੍ਹਾਂ ਨੂੰ ਦੋਸ਼ ਨਹੀਂ ਦੇ ਸਕਦੇ, ਫਿਜ਼ੀਓ ਯੋਗੇਸ਼ ਪਰਮਾਰ ਖਿਡਾਰੀਆਂ ਦੇ ਨੇੜਲੇ ਸੰਪਰਕ ਵਿੱਚ ਸਨ। ਇਹ ਤਾਂ ਹੀ ਹੋ ਸਕਦਾ ਸੀ ਜੇ ਨਿਤਿਨ ਪਟੇਲ ਆਪਣੇ ਆਪ ਨੂੰ ਅਲੱਗ ਕਰ ਲੈਂਦੇ।
ਇਹ ਵੀ ਪੜੋ: ਭਾਰਤੀ ਕ੍ਰਿਕਟ ਟੀਮ 'ਚ ਹੋਵੇਗੀ ਵੱਡੀ ਤਬਦੀਲੀ, ਜਾਣੋ ਕਿਸਨੂੰ ਮਿਲੇਗੀ ਕਪਤਾਨੀ ?
ਉਨ੍ਹਾਂ ਨੇ ਕਿਹਾ ਕਿ ਉਹ ਉਸਦੀ ਮਾਲਿਸ਼ ਕਰਦਾ ਸੀ ਅਤੇ ਇਹ ਉਸਦੀ ਰੋਜ਼ਾਨਾ ਦੀ ਰੁਟੀਨ ਦਾ ਹਿੱਸਾ ਸੀ। ਖਿਡਾਰੀ ਪਰੇਸ਼ਾਨ ਹੋ ਗਏ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਹ ਕੋਰੋਨਾ ਪਾਜ਼ੀਟਿਵ ਹਨ। ਉਨ੍ਹਾਂ ਨੂੰ ਡਰ ਸੀ ਕਿ ਕਿਧਰੇ ਉਹ ਵਾਇਰਸ ਦੀ ਚਪੇਟ ’ਚ ਨਾ ਆ ਜਾਉਣ। ਬਬਲ ਵਿੱਚ ਰਹਿਣਾ ਸੌਖਾ ਨਹੀਂ ਹੈ, ਤੁਹਾਨੂੰ ਉਨ੍ਹਾਂ ਦੀਆਂ ਭਾਵਨਾਵਾਂ ਦਾ ਆਦਰ ਕਰਨਾ ਚਾਹੀਦਾ ਹੈ।
ਇਸ ਤੋਂ ਪਹਿਲਾਂ, ਇੰਗਲੈਂਡ ਦੇ ਸਾਬਕਾ ਕਪਤਾਨ ਮਾਈਕਲ ਵਾਨ ਨੇ ਕਿਹਾ ਸੀ ਕਿ ਭਾਰਤੀ ਖਿਡਾਰੀ ਆਈਪੀਐਲ ਤੋਂ ਪਹਿਲਾਂ ਪਾਜ਼ੀਟਿਵ ਮਾਮਲਿਆਂ ਤੋਂ ਡਰ ਗਏ ਸੀ ਜੋ ਯੂਏਈ ਵਿੱਚ 19 ਸਤੰਬਰ ਨੂੰ ਦੁਬਾਰਾ ਸ਼ੁਰੂ ਹੋਵੇਗਾ। ਹਾਲਾਂਕਿ, ਬੀਸੀਸੀਆਈ ਮੁਖੀ ਨੇ ਕਿਹਾ ਕਿ ਰੱਦ ਕਰਨ ਦਾ ਟੂਰਨਾਮੈਂਟ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਗਾਂਗੁਲੀ ਨੇ ਕਿਹਾ, ਬੀਸੀਸੀਆਈ ਕਦੇ ਵੀ ਗੈਰ ਜ਼ਿੰਮੇਵਾਰਾਨਾ ਬੋਰਡ ਨਹੀਂ ਰਿਹਾ ਹੈ। ਅਸੀਂ ਹੋਰ ਬੋਰਡਾਂ ਨੂੰ ਵੀ ਮਹੱਤਵ ਦਿੰਦੇ ਹਾਂ।
ਇਹ ਵੀ ਪੜੋ: ਕੌਮਾਂਤਰੀ ਸ਼ੂਟਰ ਨਮਨਵੀਰ ਬਰਾੜ ਵੱਲੋਂ ਖੁਦਕੁਸ਼ੀ