ਨਵੀਂ ਦਿੱਲੀ: ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਟੀ-20 ਤੋਂ ਬਾਅਦ ਵਨਡੇ ਦੀ ਕਪਤਾਨੀ ਰੋਹਿਤ ਸ਼ਰਮਾ ਨੂੰ ਸੌਂਪਣ ਜਾ ਰਿਹਾ ਹੈ। ਦੱਖਣੀ ਅਫਰੀਕਾ ਦੌਰੇ 'ਤੇ ਵਨ ਡੇ ਸੀਰੀਜ਼ 'ਚ ਰੋਹਿਤ ਸ਼ਰਮਾ ਕਪਤਾਨ ਹੋਣਗੇ। ਇਸ ਦਾ ਅਧਿਕਾਰਤ ਐਲਾਨ ਵੀ ਦੌਰੇ ਲਈ ਭਾਰਤੀ ਟੀਮ ਦੇ ਐਲਾਨ ਦੌਰਾਨ ਹੀ ਕੀਤਾ ਜਾ ਸਕਦਾ ਹੈ।
ਦੱਖਣੀ ਅਫਰੀਕਾ ਦੌਰੇ ਲਈ ਟੀਮ ਇੰਡੀਆ ਦੀ ਟੈਸਟ ਟੀਮ
ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ (ਉਪ-ਕਪਤਾਨ), ਕੇਐਲ ਰਾਹੁਲ, ਮਯੰਕ ਅਗਰਵਾਲ, ਚੇਤੇਸ਼ਵਰ ਪੁਜਾਰਾ, ਅਜਿੰਕਯ ਰਹਾਣੇ, ਸ਼੍ਰੇਅਸ ਅਈਅਰ, ਹਨੁਮਾ ਵਿਹਾਰੀ, ਰਿਸ਼ਭ ਪੰਤ, ਰਿਧੀਮਾਨ ਸਾਹਾ, ਰਵੀਚੰਦਰਨ ਅਸ਼ਵਿਨ, ਜਯੰਤ ਯਾਦਵ, ਮੁਹੰਮਦ ਸ਼ਰਮਾ, ਸ਼ਮੀ, ਉਮੇਸ਼ ਯਾਦਵ, ਜਸਪ੍ਰੀਤ ਬੁਮਰਾਹ, ਸ਼ਾਰਦੁਲ ਠਾਕੁਰ ਅਤੇ ਮੁਹੰਮਦ ਸਿਰਾਜ।
ਧਿਆਨ ਯੋਗ ਹੈ ਕਿ ਲੰਬੇ ਸਮੇਂ ਤੋਂ ਜੋ ਕਿਆਸ ਲਗਾਏ ਜਾ ਰਹੇ ਸਨ, ਉਹ ਆਖਰਕਾਰ ਸੱਚ ਹੋ ਹੀ ਗਿਆ ਹੈ। ਵਿਰਾਟ ਕੋਹਲੀ ਹੁਣ ਸਿਰਫ ਟੈਸਟ ਟੀਮ ਦੀ ਕਪਤਾਨੀ ਕਰਨਗੇ। ਟੀ-20 ਵਿਸ਼ਵ ਕੱਪ ਤੋਂ ਬਾਅਦ ਟੀ-20 ਫਾਰਮੈਟ ਦੀ ਕਮਾਨ ਸੰਭਾਲਣ ਵਾਲੇ ਰੋਹਿਤ ਸ਼ਰਮਾ ਹੁਣ ਵਨਡੇ ਟੀਮ ਦੇ ਵੀ ਕਪਤਾਨ ਬਣ ਗਏ ਹਨ। ਯਾਨੀ ਹੁਣ ਟੀਮ ਇੰਡੀਆ ਰੋਹਿਤ ਸ਼ਰਮਾ ਦੀ ਅਗਵਾਈ 'ਚ 50 ਓਵਰਾਂ ਦੇ ਵਿਸ਼ਵ ਕੱਪ 2023 ਲਈ ਤਿਆਰ ਹੋਵੇਗੀ।
ਇਹ ਵੀ ਪੜ੍ਹੋ:Harbhajan Singh ਅਗਲੇ ਹਫ਼ਤੇ ਕਰ ਸਕਦੇ ਹਨ ਸੰਨਿਆਸ ਦਾ ਐਲਾਨ
ਰਾਹੁਲ ਚਾਹਰ, ਸ਼ੁਭਮਨ ਗਿੱਲ, ਅਕਸ਼ਰ ਪਟੇਲ ਅਤੇ ਰਵਿੰਦਰ ਜਡੇਜਾ ਸੱਟ ਕਾਰਨ ਦੱਖਣੀ ਅਫਰੀਕਾ ਦੌਰੇ ਲਈ ਟੀਮ ਦਾ ਹਿੱਸਾ ਬਣ ਪਾਏ। ਜਦਕਿ ਨਵਦੀਪ ਸੈਣੀ, ਸੌਰਭ ਕੁਮਾਰ, ਦੀਪਕ ਚਾਹਰ, ਅਰਜਨ ਨਾਗਵਾਸਵਾਲਾ ਨੂੰ ਸਟੈਂਡਬਾਏ ਖਿਡਾਰੀਆਂ ਵੱਜੋਂ ਰੱਖਿਆ ਗਿਆ ਹੈ।
ਦੱਸ ਦੇਈਏ ਕਿ ਟੀਮ ਇੰਡੀਆ ਨੂੰ ਆਪਣੇ ਦੱਖਣੀ ਅਫਰੀਕਾ ਦੌਰੇ 'ਤੇ ਤਿੰਨ ਟੈਸਟ ਮੈਚ, ਤਿੰਨ ਵਨਡੇ ਖੇਡਣੇ ਹਨ। ਫਿਲਹਾਲ ਸਿਰਫ ਟੈਸਟ ਟੀਮ ਦਾ ਐਲਾਨ ਕੀਤਾ ਗਿਆ ਹੈ, ਜਦਕਿ ਵਨਡੇ ਟੀਮ ਦਾ ਐਲਾਨ ਬਾਅਦ 'ਚ ਕੀਤਾ ਜਾਵੇਗਾ।
- ਪਹਿਲਾ ਟੈਸਟ: ਦਸੰਬਰ 26-30, 2021, ਸੈਂਚੁਰੀਅਨ
- ਦੂਜਾ ਟੈਸਟ: 3-7 ਜਨਵਰੀ, 2022 ਜੋਹਾਨਸਬਰਗ
- ਤੀਜਾ ਟੈਸਟ: 11-15 ਜਨਵਰੀ, 2022, ਕੇਪ ਟਾਊਨ