ਨਵੀਂ ਦਿੱਲੀ :ਭਾਰਤੀ ਕ੍ਰਿਕਟ ਟੀਮ ਦੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਬੁੱਧਵਾਰ ਨੂੰ ਆਪਣੀ ਇਕ ਤਸਵੀਰ ਸ਼ੇਅਰ ਕਰ ਕੇ ਆਪਣੇ ਠੀਕ ਹੋਣ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਜਲਦ ਹੀ ਠੀਕ ਹੋਣ ਦੀ ਉਮੀਦ ਜਤਾਈ ਹੈ। ਕਾਰ ਹਾਦਸੇ ਵਿਚ ਜ਼ਖਮੀ ਹੋਣ ਤੋਂ ਬਾਅਦ ਉਨ੍ਹਾਂ ਦੀ ਰਿਕਵਰੀ ਚੱਲ ਰਹੀ ਹੈ। ਲੋਕਾਂ ਨੂੰ ਉਮੀਦ ਹੈ ਕਿ ਉਹ ਜਲਦੀ ਹੀ ਫਿੱਟ ਹੋ ਜਾਣਗੇ ਅਤੇ ਮੈਦਾਨ 'ਤੇ ਖੇਡਦੇ ਨਜ਼ਰ ਆਉਣਗੇ।
ਇੰਸਟਾਗ੍ਰਾਮ ਉਤੇ ਸਾਂਝੀ ਕੀਤੀ ਪੋਸਟ :ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਇੰਸਟਾਗ੍ਰਾਮ 'ਤੇ ਆਪਣੀ ਸਟੋਰੀ 'ਚ ਲਿਖਿਆ ਹੈ ਕਿ ''Sports Do not build character, They reveal it.''। ਜਿਸਦਾ ਮਤਲਬ ਹੈ ਕਿ ਖੇਡਾਂ ਚਰਿੱਤਰ ਦਾ ਨਿਰਮਾਣ ਨਹੀਂ ਕਰਦੀਆਂ, ਸਗੋਂ ਇਸ ਨੂੰ ਪ੍ਰਗਟ ਕਰਨ ਦਾ ਸਾਧਨ ਹਨ।
ਸੜਕ ਹਾਦਸੇ ਕਾਰਨ ਹੋਈ ਗੋਡੇ ਦੀ ਸਰਜਰੀ :ਦੱਸ ਦੇਈਏ ਕਿ ਜਦੋਂ ਰਿਸ਼ਭ ਪੰਤ ਉਤਰਾਖੰਡ ਸਥਿਤ ਆਪਣੇ ਘਰ ਜਾ ਰਹੇ ਸਨ ਤਾਂ ਉਨ੍ਹਾਂ ਨਾਲ ਭਿਆਨਕ ਹਾਦਸਾ ਵਾਪਰ ਗਿਆ। ਉੱਥੇ ਮੌਜੂਦ ਲੋਕਾਂ ਨੇ ਰਿਸ਼ਭ ਪੰਤ ਨੂੰ ਸਹੀ ਸਮੇਂ 'ਤੇ ਹਸਪਤਾਲ ਪਹੁੰਚਾ ਕੇ ਉਨ੍ਹਾਂ ਦੀ ਜਾਨ ਬਚਾਉਣ 'ਚ ਮਦਦ ਕੀਤੀ। ਇਸ ਹਾਦਸੇ 'ਚ ਰਿਸ਼ਭ ਪੰਤ ਨੂੰ ਗੋਡੇ ਦੀ ਸਰਜਰੀ ਕਰਵਾਉਣੀ ਪਈ। ਸਰਜਰੀ ਦੇ ਦੋ ਮਹੀਨੇ ਬਾਅਦ ਵੀ ਪੰਤ ਅਜੇ ਵੀ ਸਹਾਰੇ ਨਾਲ ਚੱਲ ਰਹੇ ਹਨ। ਫਿਲਹਾਲ ਉਹ ਫਿਜ਼ੀਓ ਥੈਰੇਪੀ ਕਰਵਾ ਰਿਹਾ ਹੈ, ਜਿਸ ਨਾਲ ਅਗਲੇ ਕੁਝ ਮਹੀਨਿਆਂ 'ਚ ਉਸ ਨੂੰ ਤੁਰਨ 'ਚ ਮਦਦ ਮਿਲੇਗੀ।