ਚੇਨਈ: ਆਈਪੀਐਲ 2021 ਦਾ 17ਵਾਂ ਮੈਚ ਲੰਘੇ ਦਿਨੀਂ ਖੇਡਿਆ ਗਿਆ। ਇਹ ਮੈਚ ਪੰਜਾਬ ਕਿੰਗਜ਼ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਸੀ। ਇਸ ਮੈਚ ਵਿੱਚ ਪੰਜਾਬ ਕਿੰਗਜ਼ ਨੇ ਮੁੰਬਈ ਇੰਡੀਅਨਜ਼ ਨੂੰ 17 ਓਵਰ ਵਿੱਚ 9 ਵਿਕਟਾਂ ਨਾਲ ਹਰਾਇਆ। ਪੰਜਾਬ ਨੇ 17.4 ਓਵਰਾਂ ਵਿੱਚ ਇੱਕ ਵਿਕਟ ਉੱਤੇ 132 ਦੌੜਾਂ ਬਣਾ ਕੇ ਜਿੱਤ ਹਾਸਲ ਕੀਤੀ।
ਪੰਜਾਬ ਕਿੰਗਜ਼ ਦੇ ਕਪਤਾਨ ਲੋਕੇਸ਼ ਰਾਹੁਲ (ਅਜੇਤੂ 60) ਅਤੇ ਕ੍ਰਿਸ ਗੇਲ (ਅਜੇਤੂ 43) ਦੀ ਦੂਜੀ ਵਿਕਟ ਦੇ ਲਈ 79 ਦੌੜਾਂ ਦੀ ਸਾਂਝੇਦਾਰੀ ਦੀ ਬਦੌਲਤ ਪੰਜਾਬ ਕਿੰਗਜ਼ ਨੇ ਆਈਪੀਐਲ ਦੀ 5 ਵਾਰ ਜੇਤੂ ਰਹੀ ਮੁੰਬਈ ਇੰਡੀਅਨਜ਼ ਨੂੰ 9 ਵਿਕਟਾਂ ਨਾਲ ਹਰਾ ਕੇ ਸੈਸ਼ਨ ਦੀ ਦੂਜੀ ਜਿੱਤ ਦਰਜ ਕੀਤੀ।
ਕੇਐਲ ਰਾਹੁਲ ਨੇ 52 ਗੇਂਦਾਂ ਦੀ ਪਾਰੀ ਵਿੱਚ 3 ਛੱਕੇ ਅਤੇ 3 ਹੀ ਚੌਕੇ ਮਾਰੇ। ਜਦਕਿ ਗੇਲ ਨੇ 35 ਗੇਂਦ ਦੀ ਪਾਰੀ ਵਿੱਚ 5 ਚੌਕੇ ਅਤੇ 2 ਛੱਕੇ ਮਾਰੇ। ਇਸ ਮੈਚ ਵਿੱਚ ਮਯੰਕ ਅਗਰਵਾਲ ਨੇ 25 ਦੌੜਾਂ ਦਾ ਵੀ ਯੋਗਦਾਨ ਪਾਇਆ ਹੈ।
ਰੋਹਿਤ ਸ਼ਰਮਾ ਦੀਆਂ 63 ਦੌੜਾਂ ਦੀ ਪਾਰੀ ਤੋਂ ਬਾਅਦ ਵੀ ਮੁੰਬਈ ਇੰਡੀਅਨਜ਼ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 6 ਵਿਕਟਾਂ ਉੱਤੇ 131 ਦੌੜਾਂ ਬਣਾ ਸਕੀ ਸੀ। ਰੋਹਿਤ ਨੇ 52 ਗੇਂਦਾਂ ਦੀ ਆਪਣੀ ਪਾਰੀ ਵਿੱਚ ਪੰਜ ਚੌਕੇ ਅਤੇ 2 ਛੱਕੇ ਮਾਰੇ। ਉਨ੍ਹਾਂ ਨੇ ਸੂਰਯ ਕੁਮਾਰ ਯਾਦਵ ਨਾਲ ਤੀਜੇ ਵਿਕਟ ਦੇ ਲਈ 79 ਦੌੜਾਂ ਦੀ ਸਾਂਝੇਦਾਰੀ ਕੀਤੀ। ਸੂਰਯ ਕੁਮਾਰ ਯਾਦਵ ਨੇ 27 ਗੇਂਦਾਂ ਵਿੱਚ 33 ਦੌੜਾਂ ਬਣਾਈਆਂ।