ਨਵੀਂ ਦਿੱਲੀ: ਸ਼ਿਖਰ ਧਵਨ 2023 ਦੀ ਇੰਡੀਅਨ ਪ੍ਰੀਮੀਅਰ ਲੀਗ (2023 Indian Premier League) ਵਿੱਚ ਮਯੰਕ ਅਗਰਵਾਲ (Mayank Agarwal) ਦੀ ਜਗ੍ਹਾ ਪੰਜਾਬ ਕਿੰਗਜ਼ ਟੀਮ ਦਾ ਕਪਤਾਨ ਹੋਵੇਗਾ। ਇਹ ਫੈਸਲਾ ਬੁੱਧਵਾਰ ਨੂੰ ਫਰੈਂਚਾਇਜ਼ੀ ਦੀ ਬੋਰਡ ਮੀਟਿੰਗ ਵਿੱਚ ਲਿਆ ਗਿਆ।
ਅਗਰਵਾਲ ਇਸ ਸਾਲ ਦੇ ਸ਼ੁਰੂ ਵਿੱਚ ਆਪਣੀ ਟੀਮ ਨੂੰ ਆਈਪੀਐਲ ਪਲੇਆਫ ਵਿੱਚ ਲਿਜਾਣ ਵਿੱਚ ਅਸਫਲ ਰਹੇ ਸਨ ਅਤੇ ਇਸ ਲਈ ਉਨ੍ਹਾਂ ਨੂੰ ਕਪਤਾਨ ਦੇ ਅਹੁਦੇ ਤੋਂ ਹਟਾਇਆ ਜਾਣਾ ਤੈਅ ਸੀ। KL ਰਾਹੁਲ ਦੇ ਲਖਨਊ ਸੁਪਰ ਜਾਇੰਟਸ ਵਿੱਚ ਸ਼ਾਮਲ ਹੋਣ ਦੇ ਫੈਸਲੇ ਤੋਂ ਬਾਅਦ ਅਗਰਵਾਲ ਨੂੰ 2022 ਸੀਜ਼ਨ ਲਈ ਕਪਤਾਨ ਨਿਯੁਕਤ ਕੀਤਾ ਗਿਆ ਸੀ।
ਮਯੰਕ ਦੀ ਅਗਵਾਈ ਵਿੱਚ ਟੀਮ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ ਅਤੇ ਅਗਰਵਾਲ ਖੁਦ 16.33 ਦੀ ਔਸਤ ਨਾਲ 196 ਦੌੜਾਂ ਹੀ ਬਣਾ ਸਕੇ। ਫਰੈਂਚਾਇਜ਼ੀ ਪਿਛਲੇ ਸਾਲ ਹੀ ਧਵਨ ਨੂੰ ਕਪਤਾਨ ਬਣਾਉਣ ਉੱਤੇ ਵਿਚਾਰ ਕਰ ਰਹੀ ਸੀ ਪਰ ਅਗਰਵਾਲ ਨਾਲ ਹੀ ਅੱਗੇ ਜਾਣ ਦਾ ਫੈਸਲਾ ਕੀਤਾ।
ਇਹ ਵੀ ਪੜ੍ਹੋ:ਟੀ 20 ਵਿਸ਼ਵ ਕੱਪ ਵਿੱਚ ਭਾਰਤ ਨੇ ਬੰਗਲਾਦੇਸ਼ ਨੂੰ 5 ਦੌੜਾਂ ਨਾਲ ਦਿੱਤੀ ਮਾਤ
ਆਈਪੀਐਲ ਦੇ ਸੂਤਰਾਂ ਨੇ ਕਿਹਾ ਕਿ ਬੋਰਡ ਨੇ ਧਵਨ ਨੂੰ ਕਪਤਾਨ ਬਣਾਉਣ ਦਾ ਫੈਸਲਾ (board decided to make Dhawan the captain) ਕੀਤਾ ਹੈ। ਉਸ ਕੋਲ ਆਈਪੀਐਲ ਵਿੱਚ ਇੱਕ ਖਿਡਾਰੀ ਅਤੇ ਕਪਤਾਨ ਵਜੋਂ ਚੰਗਾ ਤਜਰਬਾ ਹੈ ਅਤੇ ਉਸ ਨੇ ਟੀਮ ਲਈ ਆਪਣੇ ਪਹਿਲੇ ਸੀਜ਼ਨ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਸੀ।