ਮੁੰਬਈ :ਸੋਸ਼ਲ ਮੀਡੀਆ influencer ਸਪਨਾ ਗਿੱਲ ਨੇ ਬੁੱਧਵਾਰ ਨੂੰ ਮੁੰਬਈ ਦੀ ਇਕ ਅਦਾਲਤ 'ਚ ਪ੍ਰਿਥਵੀ ਸ਼ਾਅ ਖਿਲਾਫ ਅਪਰਾਧਿਕ ਸ਼ਿਕਾਇਤ ਦਰਜ ਕਰਵਾਈ ਹੈ। ਸਪਨਾ ਅਤੇ ਸ਼ਾਅ ਦੀ ਦੋ ਮਹੀਨੇ ਪਹਿਲਾਂ ਅੰਧੇਰੀ ਦੇ ਇੱਕ ਕਲੱਬ ਵਿੱਚ ਲੜਾਈ ਹੋਈ ਸੀ। ਸਪਨਾ ਦਾ ਦੋਸ਼ ਹੈ ਕਿ ਉਸ ਨਾਲ ਕਥਿਤ ਤੌਰ 'ਤੇ ਕੁੱਟਮਾਰ ਕੀਤੀ ਗਈ। ਗਿੱਲ ਨੇ ਭਾਰਤੀ ਕ੍ਰਿਕਟਰ ਪ੍ਰਿਥਵੀ ਸ਼ਾਅ ਵਿਰੁੱਧ ਮਰਿਆਦਾ ਦੀ ਉਲੰਘਣਾ ਕਰਨ ਲਈ ਪੁਲਿਸ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ।
ਸ਼ਾਅ ਅਤੇ ਉਸ ਦੇ ਦੋਸਤ ਖਿਲਾਫ ਦੋਸ਼ਾਂ ਦੇ ਨਾਲ ਸ਼ਿਕਾਇਤ : ਸਪਨਾ ਗਿੱਲ ਦੇ ਵਕੀਲ ਅਲੀ ਕਾਸਿਫ ਖਾਨ ਨੇ ਕਿਹਾ ਕਿ ਸ਼ਾਅ ਅਤੇ ਉਸ ਦੇ ਦੋਸਤ ਆਸ਼ੀਸ਼ ਦੇ ਖਿਲਾਫ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 354, ਧਾਰਾ 324 ਅਤੇ ਧਾਰਾ 509 ਦੇ ਤਹਿਤ ਐਫਆਈਆਰ ਦਰਜ ਕਰਨ ਲਈ ਅੰਧੇਰੀ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਸੀ। ਗਿੱਲ ਨੇ ਦੋਸ਼ ਲਾਇਆ ਕਿ ਸ਼ਾਅ (23) ਨੇ ਫਰਵਰੀ ਵਿਚ ਉਸ ਨਾਲ ਕੁੱਟਮਾਰ ਕੀਤੀ ਸੀ। ਖਾਨ ਨੇ ਕਿਹਾ ਕਿ ਸ਼ਾਅ ਅਤੇ ਉਸ ਦੇ ਦੋਸਤ ਖਿਲਾਫ ਦੋਸ਼ਾਂ ਦੇ ਨਾਲ ਸ਼ਿਕਾਇਤ ਦੇ ਨਾਲ ਸਰਕਾਰੀ ਹਸਪਤਾਲ ਵੱਲੋਂ ਜਾਰੀ ਮੈਡੀਕਲ ਸਰਟੀਫਿਕੇਟ ਵੀ ਨੱਥੀ ਕੀਤਾ ਗਿਆ ਹੈ।
ਵੱਖਰੀ ਸ਼ਿਕਾਇਤ ਦਰਜ ਕਰਵਾਈ ਗਈ: ਖਾਨ ਨੇ ਕਿਹਾ ਕਿ ਏਅਰਪੋਰਟ ਥਾਣੇ ਦੇ ਕਰਮਚਾਰੀਆਂ ਦੇ ਖਿਲਾਫ ਆਪਣੀ ਡਿਊਟੀ ਨਾ ਨਿਭਾਉਣ ਅਤੇ ਸ਼ਾਅ ਅਤੇ ਹੋਰਾਂ ਦੇ ਖਿਲਾਫ ਆਈਪੀਸੀ ਦੀ ਧਾਰਾ 354 ਦੇ ਤਹਿਤ ਐਫਆਈਆਰ (ਪਹਿਲੀ ਸੂਚਨਾ ਰਿਪੋਰਟ) ਦਰਜ ਨਾ ਕਰਨ ਲਈ ਇੱਕ ਵੱਖਰੀ ਸ਼ਿਕਾਇਤ ਦਰਜ ਕਰਵਾਈ ਗਈ ਹੈ। ਦੋਵਾਂ ਮਾਮਲਿਆਂ ਦੀ ਸੁਣਵਾਈ 17 ਅਪ੍ਰੈਲ ਨੂੰ ਹੋਣ ਦੀ ਸੰਭਾਵਨਾ ਹੈ। ਗਿੱਲ ਨੂੰ ਫਰਵਰੀ ਵਿੱਚ ਅੰਧੇਰੀ ਦੇ ਇੱਕ ਹੋਟਲ ਵਿੱਚ ਸੈਲਫੀ ਲੈਣ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ ਕੁਝ ਹੋਰਾਂ ਨਾਲ ਗ੍ਰਿਫਤਾਰ ਕੀਤਾ ਗਿਆ ਸੀ।