ਮੁਹਾਲੀ:ਆਈਪੀਐੱਲ ਇਤਿਹਾਸ ਦੇ ਦੂਜੇ ਸਭ ਤੋਂ ਵੱਡੇ ਸਕੋਰ ਦਾ ਪਿੱਛਾ ਕਰਨ ਉਤਰੀ ਪੰਜਾਬ ਕਿੰਗਜ਼ ਦੀ ਸ਼ੁਰੂਆਤ ਬੇਹੱਦ ਖ਼ਰਾਬ ਰਹੀ ਅਤੇ ਪੰਜਾਬ ਨੂੰ ਪਹਿਲੇ ਓਵਰ ਵਿੱਚ ਹੀ ਪਹਿਲਾ ਝਟਕਾ ਲੱਗਾ । ਮਾਰਕਸ ਸਟੋਇਨਿਸ ਦੇ ਪਹਿਲੇ ਓਵਰ ਦੀ ਪੰਜਵੀਂ ਗੇਂਦ 'ਤੇ ਬੈਕਵਰਡ ਪੁਆਇੰਟ ਕੋਲ ਬੱਲੇਬਾਜ਼ ਸ਼ਿਖਰ ਧਵਨ ਦਾ ਕੈਚ ਕਰੁਣਾਲ ਪੰਡਿਆ ਨੇ ਫੜ੍ਹ ਲਿਆ। ਧਵਨ ਨੇ 2 ਗੇਂਦਾਂ 'ਤੇ ਸਿਰਫ 1 ਦੌੜਾਂ ਬਣਾਈਆਂ। ਪਾਵਰ ਪਲੇਅ ਦੇ ਦੌਰਾਨ ਹੀ ਪੰਜਾਬ ਕਿੰਗਜ਼ ਦੀ ਦੂਜੀ ਵਿਕਟ ਪ੍ਰਭਸਿਮਰਨ ਸਿੰਘ ਦੇ ਰੂਪ ਵਿੱਚ ਡਿੱਗੀ। ਨਵੀਨ-ਉਲ-ਹੱਕ ਦੇ ਚੌਥੇ ਓਵਰ ਦੀ ਚੌਥੀ ਗੇਂਦ 'ਤੇ ਪ੍ਰਭਸਿਮਰਨ ਨੂੰ ਸਕਵਾਇਰ ਲੈੱਗ 'ਤੇ ਡੈਨੀਅਲ ਸੈਮਸ ਨੇ ਕੈਚ ਦੇ ਦਿੱਤਾ।
ਪ੍ਰਭਾਸਿਮਰਨ ਨੇ 13 ਗੇਂਦਾਂ 'ਤੇ 9 ਦੌੜਾਂ ਬਣਾਈਆਂ। ਪੰਜਾਬ ਦਾ ਤੀਜਾ ਵਿਕਟ ਸਿਕੰਦਰ ਰਜ਼ਾ ਦੇ ਰੂਪ ਵਿੱਚ ਡਿੱਗਿਆ। ਯਸ਼ ਠਾਕੁਰ ਦੇ 12ਵੇਂ ਓਵਰ ਦੀ ਤੀਜੀ ਗੇਂਦ 'ਤੇ ਸਿਕੰਦਰ ਨੇ 22 ਗੇਂਦਾਂ 'ਤੇ 36 ਦੌੜਾਂ ਬਣਾਈਆਂ ਅਤੇ ਡੀਪ ਪੁਆਇੰਟ 'ਤੇ ਕਰੁਣਾਲ ਹੱਥੋਂ ਕੈਚ ਹੋ ਗਏ। ਪੰਜਾਬ ਦਾ ਚੌਥਾ ਵਿਕਟ ਅਥਰਵ ਤਾਵੜੇ ਦੇ ਰੂਪ 'ਚ ਡਿੱਗਿਆ। ਰਵੀ ਵਿਸ਼ਨੋਈ ਦੇ 13ਵੇਂ ਓਵਰ ਦੀ ਆਖਰੀ ਗੇਂਦ 'ਤੇ ਅਥਰਵ 36 ਗੇਂਦਾਂ 'ਤੇ 66 ਦੌੜਾਂ ਬਣਾ ਕੇ ਆਊਟ ਹੋ ਗਏ। ਸੈਮ ਕਰਨ 21 ਦੌੜਾਂ ਬਣਾ ਕੇ ਆਊਟ ਹੋ ਗਏ। ਉਸ ਨੂੰ ਨਵੀਨ-ਉਲ-ਹੱਕ ਨੇ ਆਯੂਸ਼ ਬਡੋਨੀ ਦੇ ਹੱਥੋਂ ਕੈਚ ਕਰਵਾਇਆ। ਨਵੀਨ ਦਾ ਇਹ ਦੂਜਾ ਵਿਕਟ ਹੈ। ਉਸ ਨੇ ਪ੍ਰਭਸਿਮਰਨ ਸਿੰਘ ਨੂੰ ਵੀ ਆਊਟ ਕੀਤਾ। ਟਾਰਗੇਟ ਦਾ ਪਿੱਛਾ ਕਰਨ ਉਤਰੀ ਪੰਜਾਬ ਕਿੰਗਜ਼ 20 ਓਵਰਾਂ ਵਿੱਚ 201 ਦੋੜਾਂ ਹੀ ਜੋੜ ਸਕੀ ਅਤੇ ਆਲਆਊਟ ਹੋ ਗਈ। 56 ਦੌੜਾਂ ਨਾਲ ਮੈਚ ਵਿੱਚ ਪੰਜਾਬ ਦੀ ਹਾਰ ਹੋਈ।
ਲਖਨਊ ਦੀ ਸ਼ਾਨਦਾਰ ਬੱਲੇਬਾਜ਼ੀ: ਇਸ ਤੋਂ ਪਹਾਲਾਂ ਲਖਨਊ ਦਾ ਪਹਿਲਾ ਵਿਕਟ ਕੇਐਲ ਰਾਹੁਲ ਦੇ ਰੂਪ ਵਿੱਚ ਡਿੱਗਿਆ। ਰਬਾਡਾ ਦੇ ਚੌਥੇ ਓਵਰ ਦੀ ਦੂਜੀ ਗੇਂਦ 'ਤੇ ਕੇਐੱਲ ਰਾਹੁਲ ਨੂੰ ਸ਼ਾਹਰੁਖ ਖਾਨ ਨੇ ਲਾਂਗ ਆਨ 'ਤੇ ਕੈਚ ਦੇ ਦਿੱਤਾ। ਲਖਨਊ ਦਾ ਦੂਜਾ ਵਿਕਟ ਕਾਈਲ ਮੇਅਰਜ਼ ਦੇ ਰੂਪ ਵਿੱਚ ਡਿੱਗਿਆ। ਰਬਾਡਾ ਦੇ ਛੇਵੇਂ ਓਵਰ ਦੀ 5ਵੀਂ ਗੇਂਦ 'ਤੇ ਧਵਨ ਨੇ ਮਿਡ ਆਨ 'ਤੇ ਕੈਚ ਫੜ ਲਿਆ। ਇਸ ਨਾਲ ਰਬਾਡਾ ਨੂੰ ਇਕ ਹੋਰ ਕਾਮਯਾਬੀ ਮਿਲੀ। ਮੇਅਰਜ਼ ਨੇ 24 ਗੇਂਦਾਂ 'ਤੇ 54 ਦੌੜਾਂ ਬਣਾਈਆਂ।
ਇਸ ਤੋਂ ਬਾਅਦ ਲਖਨਊ ਦਾ ਤੀਜਾ ਵਿਕਟ ਆਯੂਸ਼ ਬਡੋਨੀ ਦੇ ਰੂਪ 'ਚ ਡਿੱਗਿਆ, ਲਿਵਿੰਗਸਟਨ ਦੇ 13ਵੇਂ ਓਵਰ ਦੀ ਤੀਜੀ ਗੇਂਦ 'ਤੇ ਆਯੂਸ਼ ਨੇ ਸਵੀਪ ਕਰਨ ਦੀ ਕੋਸ਼ਿਸ਼ ਕੀਤੀ ਪਰ ਗੇਂਦ ਸਕੁਏਅਰ ਲੇਗ 'ਤੇ ਖੜ੍ਹੇ ਆਰ ਚਾਹਰ ਕੋਲ ਗਈ। ਕੈਚ ਆਊਟ ਹੋ ਗਏ ਅਤੇ ਆਯੂਸ਼ 24 ਗੇਂਦਾਂ 'ਤੇ 43 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ।
ਦੋਵਾਂ ਟੀਮਾਂ ਦੀ ਪਲੇਇੰਗ 11...